ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

Monday, Dec 05, 2022 - 01:08 PM (IST)

ਪਤਨੀ ਤੇ ਸਾਲੇ ਤੋਂ ਦੁਖ਼ੀ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ ਬਣਾ ਦੱਸੀਆਂ ਕਰਤੂਤਾਂ

ਲੌਂਗੋਵਾਲ (ਵਿਜੇ, ਵਸ਼ਿਸ਼ਟ) : ਸੰਗਰੂਰ ਦੇ ਲੌਂਗੋਵਾਲ 'ਚ ਇਕ ਵਿਅਕਤੀ ਵੱਲੋਂ ਪਤਨੀ ਅਤੇ ਸਾਲੇ ਤੋਂ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਜਸਵੀਰ ਸਿੰਘ ਪੁੱਤਰ ਦਰਸ਼ਨ ਸਿੰਘ ਵਜੋਂ ਹੋਈ ਹੈ। ਥਾਣਾ ਲੌਂਗੋਵਾਲ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਮਾਤਾ ਗੁਰਮੇਲ ਕੌਰ ਨੇ ਪੁਲਸ ਨੂੰ ਦਰਜ ਕਰਵਾਏ ਆਪਣੇ ਬਿਆਨਾਂ ’ਚ ਦੋਸ਼ ਲਾਇਆ ਹੈ ਕਿ ਮੇਰੇ ਪੁੱਤਰ ਨੇ ਆਪਣੀ ਪਤਨੀ ਅਤੇ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕੀਤੀ ਹੈ। ਮੇਰੇ ਇਕਲੌਤੇ ਪੁੱਤ ਜਸਵੀਰ ਸਿੰਘ ਦੀ ਪਤਨੀ ਅਤੇ ਮੇਰੀ ਨੂੰਹ ਸਿਮਰਨਜੀਤ ਕੌਰ ਆਪਣੇ ਪੇਕੇ ਪਰਿਵਾਰ ਦੀ ਸ਼ਹਿ ’ਤੇ ਹਮੇਸ਼ਾ ਹੀ ਉਸ ਨਾਲ ਲੜਾਈ-ਝਗੜਾ ਕਰਦੀ ਰਹਿੰਦੀ ਸੀ। ਜਿਸ ਕਾਰਨ ਜਿੱਥੇ ਉਹ ਸ਼ਰਾਬ ਪੀਣ ਦਾ ਆਦੀ ਹੋ ਗਿਆ, ਉਥੇ ਹੀ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵੀ ਰਹਿਣ ਲੱਗ ਪਿਆ ਹੋ ਸੀ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਲੰਘੇ ਦਿਨੀਂ ਜਸਵੀਰ ਸਿੰਘ ਨਾਲ ਮੇਰੀ ਨੂੰਹ ਸਿਮਰਨਜੀਤ ਕੌਰ, ਉਸਦੇ ਸਾਲੇ ਰਵਿੰਦਰ ਸਿੰਘ ਉਰਫ ਬਿੰਨੀ ਵਾਸੀ ਸੰਗਰੂਰ ਅਤੇ ਉਸ ਦੇ ਨਾਲ ਆਏ ਇਕ ਅਣਪਛਾਤੇ ਵਿਆਕਤੀ ਨੇ ਲੜਾਈ-ਝਗੜਾ ਅਤੇ ਮਾਰਕੁੱਟ ਕੀਤੀ। ਜਸਵੀਰ ਸਿੰਘ ਬਿਨਾਂ ਕੁੱਝ ਕਹੇ ਘਰੋਂ ਚਲਾ ਗਿਆ। 

ਇਹ ਵੀ ਪੜ੍ਹੋ- ਫਰੀਦਕੋਟ 'ਚ ਭਿਆਨਕ ਹਾਦਸਾ, ਖੜ੍ਹੀ ਕਾਰ 'ਚ ਬੈਠੀ ਔਰਤ ਦੀ ਟੁੱਟ ਗਈ ਧੌਣ

ਇਸ ਦੌਰਾਨ ਜਸਵੀਰ ਸਿੰਘ ਨੇ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਕਰ ਦਿੱਤੀ, ਜਿਸ ’ਚ ਉਸਨੇ ਆਪਣੇ ਨਾਲ ਵਾਪਰ ਰਹੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪਹਿਲਾਂ ਵਾਂਗ ਹੀ ਅੱਜ ਵੀ ਮੇਰਾ ਸਾਲਾ ਰਵਿੰਦਰ ਸਿੰਘ ਆਪਣੇ ਦੋਸਤ ਨਾਲ ਇੱਥੇ ਆਇਆ ਹੋਇਆ ਸੀ। ਇਨ੍ਹਾਂ ਤਿੰਨਾਂ ਜਣਿਆਂ ਵੱਲੋਂ ਪਹਿਲਾਂ ਤੋਂ ਹੀ ਘੜੀ-ਮਿਥੀ ਸਾਜਿਸ਼ ਤਹਿਤ ਰਲ-ਮਿਲ ਕੇ ਮੇਰੀ ਮਾਰਕੁੱਟ ਕੀਤੀ ਹੈ, ਮੈਂ ਇਨ੍ਹਾਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਨੂੰ ਸਮਾਪਤ ਕਰ ਰਿਹਾ ਹਾਂ।

ਇਹ ਵੀ ਪੜ੍ਹੋ- ਗੋਲਡੀ ਬਰਾੜ ਨੂੰ ਡਿਟੇਨ ਕੀਤੇ ਜਾਣ ਦੇ ਮਾਮਲੇ 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਵੱਡਾ ਖ਼ੁਲਾਸਾ

ਮ੍ਰਿਤਕ ਦੀ ਮਾਤਾ ਨੇ ਕਿਹਾ ਕਿ ਮੇਰੇ ਪੁੱਤਰ ਜਸਵੀਰ ਸਿੰਘ ਵੱਲੋਂ ਵਾਇਰਲ ਕੀਤੀ ਗਈ ਵੀਡੀਓ ਬਾਰੇ ਪਤਾ ਚੱਲਣ ਤੋਂ ਬਾਅਦ ਅਸੀਂ ਤੁਰੰਤ ਉਸਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਜਸਵੀਰ ਸਿੰਘ ਦੀ ਭਾਲ ਕਰਦਿਆ ਦੂਜੇ ਦਿਨ ਸਾਨੂੰ ਉਸਦੀ ਲਾਸ਼ ਹਰੀਗੜ੍ਹ ਵਾਲੀ ਨਹਿਰ ’ਚੋਂ ਪਿੰਡ ਸਾਹੋਕੇ ਵਿਖੇ ਬਣੇ ਬਿਜਲੀ ਗਰਿੱਡ ਦੇ ਨੇੜਿਓਂ ਮਿਲੀ ਹੈ।ਥਾਣਾ ਲੌਂਗੋਵਾਲ ਦੇ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਜਸਵੀਰ ਸਿੰਘ ਦੀ ਮਾਤਾ ਗੁਰਮੇਲ ਕੌਰ ਪਤਨੀ ਸਵ. ਦਰਸ਼ਨ ਸਿੰਘ ਵਾਸੀ ਪੱਤੀ ਗਾਹੂ, ਲੌਂਗੋਵਾਲ ਦੇ ਬਿਆਨਾ ਦੇ ਆਧਾਰ ’ਤੇ ਮ੍ਰਿਤਕ ਦੀ ਪਤਨੀ ਸਿਮਰਨਜੀਤ ਕੌਰ, ਸਾਲੇ ਰਵਿੰਦਰ ਸਿੰਘ ਉਰਫ ਬਿੰਨੀ ਤੋਂ ਇਲਾਵਾ ਇਕ ਹੋਰ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ ਜਦੋਂਕਿ ਦੋਸ਼ੀ ਪੁਲਸ ਦੀ ਪਹੁੰਚ ਤੋਂ ਬਾਹਰ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


author

Simran Bhutto

Content Editor

Related News