18 ਸਾਲਾ ਨੌਜਵਾਨ ਪੱਖੇ ਨਾਲ ਲਟਕ ਕੇ ਕੀਤੀ ਆਤਮਹੱਤਿਆ
Thursday, Oct 17, 2024 - 03:07 AM (IST)

ਸਾਹਨੇਵਾਲ/ਕੁਹਾੜਾ (ਜਗਰੂਪ) - ਸਥਾਨਕ ਥਾਣੇ ਅਧੀਨ ਆਉਂਦੀ ਚੌਕੀ ਕੰਗਣਵਾਲ ਦੇ ਇਲਾਕੇ ’ਚ ਇਕ 18 ਸਾਲਾ ਨੌਜਵਾਨ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸਬੰਧੀ ਚੌਕੀ ਇੰਚਾਰਜ ਮੇਵਾ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਜਿਸ ਦੀ ਪਛਾਣ ਅਭਿਸ਼ੇਕ ਪੁੱਤਰ ਕਨਸਪ ਵਾਸੀ ਗਲੀ ਨੰਬਰ-8 ਮੱਕੜ ਕਾਲੋਨੀ ਵਜੋਂ ਹੋਈ ਹੈ, ਇਕ ਨੇੜੇ ਹੀ ਫੈਕਟਰੀ ’ਚ ਲੇਬਰ ਦਾ ਕੰਮ ਕਰਦਾ ਸੀ। ਅਭਿਸ਼ੇਕ ਆਪਣੇ ਦੋਸਤ ਅਤੇ ਜੀਜੇ ਨਾਲ ਕਮਰੇ ’ਚ ਕਿਰਾਏ ’ਤੇ ਰਹਿੰਦਾ ਸੀ।
ਘਟਨਾ ਦਾ ਪਤਾ ਉਦੋਂ ਲੱਗਾ ਜਦੋਂ ਉਸਦਾ ਦੋਸਤ ਅਤੇ ਜੀਜਾ ਸ਼ਾਮ ਨੂੰ ਫੈਕਟਰੀ ਤੋਂ ਛੁੱਟੀ ਕਰ ਕੇ ਘਰ ਆਏ। ਉਸ ਦੇ ਜੀਜਾ ਨੇ ਦੱਸਿਆ ਕਿ ਉਹ ਘਰੋਂ ਫੈਕਟਰੀ ’ਤੇ ਗਿਆ ਅਤੇ ਦੁਪਹਿਰ ਵੇਲੇ ਵਾਪਸ ਘਰ ਆ ਗਿਆ ਅਤੇ ਆ ਕੇ ਉਸ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਉਸ ਨੇ ਦੱਸਿਆ ਕਿ ਅਭਿਸ਼ੇਕ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਪੁਲਸ ਨੇ ਮ੍ਰਿਤਕ ਅਭੀਸ਼ੇਕ ਦੇ ਪਿਤਾ ਕਨਸਪ ਦੇ ਬਿਆਨਾਂ ’ਤੇ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਵਾਰਿਸਾਂ ਦੇ ਹਵਾਲੇ ਕਰ ਦਿੱਤਾ।