ਵਿਅਕਤੀ ਨੇ ਚਰਿੱਤਰ ’ਤੇ ਦੋਸ਼ ਲੱਗਣ ਕਾਰਨ ਕੀਤੀ ਖੁਦਕੁਸ਼ੀ

08/26/2021 3:36:35 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਥਾਣਾ ਕੂੰਮਕਲਾ ਅਧੀਨ ਪੈਂਦੇ ਪਿੰਡ ਘੁਮੈਤ ਦੇ ਵਾਸੀ ਗੁਰਚਰਨ ਸਿੰਘ ਨੇ ਉਧਾਰ ਦਿੱਤੇ 34 ਹਜ਼ਾਰ ਰੁਪਏ ਨਾ ਮਿਲਣ ਕਾਰਨ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਉਸਦੀ ਜੇਬ ’ਚੋਂ ਮਿਲੇ ਸੁਸਾਇਡ ਨੋਟ ਦੇ ਆਧਾਰ ’ਤੇ ਭਰਤ, ਉਸਦੀ ਪਤਨੀ ਆਰਤੀ ਅਤੇ ਇਕ ਅਣਪਛਾਤੀ ਔਰਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਮ੍ਰਿਤਕ ਗੁਰਚਰਨ ਸਿੰਘ ਦੇ ਮੁੰਡੇ ਪਰਮਜੀਤ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸਦਾ ਪਿਤਾ ਘੁਮੈਤ ਫੈਕਟਰੀ ’ਚ ਕੰਮ ਕਰਦਾ ਸੀ, ਜੋ ਕਿ ਪਿਛਲੇ ਕੁਝ ਦਿਨਾਂ ਤੋਂ ਪ੍ਰੇਸ਼ਾਨ ਰਹਿ ਰਿਹਾ ਸੀ। ਲੰਘੀ 23 ਅਗਸਤ ਨੂੰ ਸਵੇਰੇ 4 ਵਜੇ ਜਦੋਂ ਮੇਰੀ ਮਾਤਾ ਨੇ ਉੱਠ ਕੇ ਦੇਖਿਆ ਤਾਂ ਮੇਰਾ ਪਿਤਾ ਗੁਰਚਰਨ ਸਿੰਘ ਮੰਜੇ ’ਤੇ ਨਹੀਂ ਸੀ। ਉਸਦੀ ਕਾਫ਼ੀ ਭਾਲ ਕੀਤੀ ਗਈ ਪਰ ਕੋਈ ਜਾਣਕਾਰੀ ਨਾ ਮਿਲੀ। 24 ਅਗਸਤ ਨੂੰ ਸਾਢੇ 10 ਵਜੇ ਕਿਸੇ ਵਿਅਕਤੀ ਨੇ ਦੱਸਿਆ ਕਿ ਉਸਦੇ ਪਿਤਾ ਦੀ ਲਾਸ਼ ਘੁਮੈਤ ਤੋਂ ਕਰੋੜ ਨੂੰ ਜਾਂਦੀ ਸੜਕ ’ਤੇ ਨਾਲ ਲੱਗਦੀ ਜ਼ਮੀਨ ਵਿਚ ਪਈ ਹੈ ਅਤੇ ਮੈਂ ਮੌਕੇ ’ਤੇ ਜਾ ਕੇ ਉਸਦੀ ਸ਼ਨਾਖ਼ਤ ਕੀਤੀ।

ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਇੱਕ ਨੌਜਵਾਨ ਦੀ ਮੌਤ, 3 ਹੋਰ ਨੌਜਵਾਨ ਝੁੱਲਸੇ 

ਘਟਨਾ ਦੀ ਸੂਚਨਾ ਮਿਲਦਿਆਂ ਹੀ ਕੂੰਮਕਲਾਂ ਪੁਲਸ ਵੀ ਮੌਕੇ ’ਤੇ ਪੁੱਜ ਗਈ ਅਤੇ ਮ੍ਰਿਤਕ ਗੁਰਚਰਨ ਸਿੰਘ ਦੀ ਪੈਂਟ ਦੀ ਜੇਬ ’ਚੋਂ ਸੁਸਾਇਡ ਨੋਟ ਮਿਲਿਆ, ਜਿਸ ਵਿਚ ਲਿਖਿਆ ਹੋਇਆ ਸੀ ਕਿ ਭਰਤ ਨੇ ਉਸ ਤੋਂ 20 ਹਜ਼ਾਰ ਰੁਪਏ, ਉਸਦੀ ਪਤਨੀ ਨੇ 9 ਹਜ਼ਾਰ ਅਤੇ ਇਕ ਹੋਰ ਔਰਤ ਨੇ 5 ਹਜ਼ਾਰ ਰੁਪਏ ਉਧਾਰ ਲਏ ਸਨ। ਜਦੋਂ ਮੈਂ ਇਨ੍ਹਾਂ ਤੋਂ ਪੈਸੇ ਮੰਗਣ ਲੱਗਾ ਤਾਂ ਇਨ੍ਹਾਂ ਮੇਰੇ ਚਰਿੱਤਰ ’ਤੇ ਦੋਸ਼ ਲਾਉਣੇ ਸ਼ੁਰੂ ਕਰ ਦਿੱਤੇ, ਜਿਸ ਕਾਰਨ ਹੁਣ ਮੈਂ ਸ਼ਰਮਸਾਰ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਰਿਹਾ ਹਾਂ ਅਤੇ ਮੇਰੀ ਮੌਤ ਦੇ ਜ਼ਿੰਮੇਵਾਰ ਭਰਤ, ਉਸਦੀ ਪਤਨੀ ਆਰਤੀ ਅਤੇ ਇਕ ਹੋਰ ਔਰਤ ਹੈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਉਕਤ ਤਿੰਨੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਘਰ ’ਚ ਅਚਾਨਕ ਲੱਗੀ ਅੱਗ, 7 ਲੱਖ ਰੁਪਏ ਦਾ ਹੋਇਆ ਨੁਕਸਾਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor

Related News