ਵਿਆਹ ਦੇ 12 ਸਾਲਾਂ ਬਾਅਦ ਵੀ ਬੱਚਾ ਨਾ ਹੋਣ ਕਾਰਨ ਵਿਅਕਤੀ ਨੇ ਕੀਤੀ ਆਤਮ-ਹੱਤਿਆ

Friday, Jun 18, 2021 - 04:27 PM (IST)

ਵਿਆਹ ਦੇ 12 ਸਾਲਾਂ ਬਾਅਦ ਵੀ ਬੱਚਾ ਨਾ ਹੋਣ ਕਾਰਨ ਵਿਅਕਤੀ ਨੇ ਕੀਤੀ ਆਤਮ-ਹੱਤਿਆ

ਨਕੋਦਰ (ਪਾਲੀ) : ਨਜ਼ਦੀਕੀ ਪਿੰਡ ਆਦੀ ਵਿਖੇ ਇੱਕ 42 ਸਾਲਾ ਵਿਅਕਤੀ ਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ। ਸੂਚਨਾ ਮਿਲਦੇ ਹੀ ਸਦਰ ਪੁਲਸ ਪਾਰਟੀ ਨੇ ਮੌਕੇ' ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ।ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (42) ਵਾਸੀ ਪਿੰਡ ਆਦਿ ਵਜੋਂ ਹੋਈ ਹੈ । ਸਦਰ ਥਾਣਾ ਮੁਖੀ ਕਮਲ ਸੈਣੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ (42) ਵਾਸੀ ਪਿੰਡ ਆਦਿ ਨੇ ਸਵੇਰੇ ਆਪਣੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ।ਮ੍ਰਿਤਕ ਦੇ ਵਿਆਹ ਨੂੰ 12 ਸਾਲ ਹੋ ਹੋ ਗਏ ਪਰ ਕੋਈ ਬੱਚਾ ਨਾ ਹੋਣ ਕਾਰਨ ਉਹ ਪ੍ਰੇਸ਼ਾਨ ਰਹਿੰਦਾ ਸੀ ।

ਇਹ ਵੀ ਪੜ੍ਹੋ : ਸਾਵਧਾਨ! ਹੁਣ ਮਾਣਯੋਗ ਅਦਾਲਤ ਦੇ ਨਾਂ ’ਤੇ ਠੱਗਾਂ ਵਲੋਂ ਲੋਕਾਂ ਨਾਲ ਮਾਰੀ ਜਾ ਰਹੀ ਠੱਗੀ

ਹੁਣ ਉਸਦੀ ਪਤਨੀ 2 ਮਹੀਨਿਆਂ ਤੋਂ ਗਰਭਵਤੀ ਸੀ ਪਰ ਕੇਸ ਵਿਗੜਣ ਕਾਰਨ ਮ੍ਰਿਤਕ ਵਧੇਰੇ ਪਰੇਸ਼ਾਨ ਹੋ ਗਿਆ। ਜਿਸ ਕਾਰਨ ਅੱਜ ਉਸਨੇ ਆਪਣੇ ਘਰ ਵਿੱਚ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਦੂਜੇ ਪਾਸੇ ਪੁਲਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਨ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ ।

ਇਹ ਵੀ ਪੜ੍ਹੋ : ਲੁਧਿਆਣਾ ’ਚ ਬਲੈਕ ਫੰਗਸ ਨਾਲ ਇਕ ਹੋਰ ਮੌਤ, 5 ਨਵੇਂ ਮਰੀਜ਼ ਮਿਲੇ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 


author

Anuradha

Content Editor

Related News