ਪਤਨੀ ਤੇ ਸੱਸ ਦੀਆਂ ਹਰਕਤਾਂ ਨੇ ਕੀਤਾ ਅੱਤ ਦਾ ਦੁਖ਼ੀ, 2 ਬੱਚਿਆਂ ਦੇ ਪਿਓ ਨੇ ਚੁੱਕਿਆ ਖ਼ੌਫ਼ਨਾਕ ਕਦਮ
Thursday, Aug 03, 2023 - 02:27 PM (IST)

ਲੁਧਿਆਣਾ (ਤਰੁਣ) : ਇੱਥੇ ਬਸਤੀ ਚੌਂਕ ਰਵਿਦਾਸ ਮੰਦਰ ਨੇੜੇ ਸਥਿਤ ਇਕ ਘਰ ਦੇ ਕਮਰੇ 'ਚ 2 ਬੱਚਿਆਂ ਦੇ ਪਿਓ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦਾ ਭਰਾ ਸਵੇਰੇ ਕਮਰੇ 'ਚ ਗਿਆ ਅਤੇ ਉਸ ਨੇ ਗਗਨਪ੍ਰੀਤ ਸਿੰਘ ਦੀ ਲਟਕਦੀ ਲਾਸ਼ ਦੇਖੀ ਤਾਂ ਰੌਲਾ ਪਾਇਆ। ਇਸ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ 'ਤੇ ਪਹੁੰਚੀ। ਪੁਲਸ ਦੀ ਮੌਜੂਦਗੀ 'ਚ ਲਾਸ਼ ਨੂੰ ਉਤਾਰਿਆ ਗਿਆ ਅਤੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜਿਆ ਗਿਆ। ਮ੍ਰਿਤਕ ਦੀ ਮਾਂ ਦਲਜੀਤ ਕੌਰ ਅਤੇ ਪਿਤਾ ਹਰਜਿੰਦਰ ਸਿੰਘ ਨੇ ਦੋਸ਼ ਲਾਉਂਦੇ ਹੋਏ ਕਿਹਾ ਕਿ ਉਸ ਦੇ ਪੁੱਤਰ ਦਾ ਸਾਲ 2015 'ਚ ਤਰਨਪ੍ਰੀਤ ਕੌਰ ਉਰਫ਼ ਸਰਿਤਾ ਨਾਲ ਵਿਆਹ ਹੋਇਆ ਸੀ।
ਇਹ ਵੀ ਪੜ੍ਹੋ : ਖ਼ਾਲਿਸਤਾਨੀ ਖਾਨਪੁਰੀਆ ਨੂੰ ਜੇਲ੍ਹ 'ਚ ਸੌਣ ਲਈ ਗੱਦੇ ਸਣੇ ਮਿਲੇਗੀ ਇਹ ਸਹੂਲਤ, ਜਾਣੋ ਕਿਉਂ
ਇਸ ਤੋਂ ਬਾਅਦ ਉਸ ਦੇ 2 ਬੱਚੇ ਹੋਏ। ਤਰਨਪ੍ਰੀਤ ਦੀ ਮਾਂ ਅਤੇ ਉਸ ਦੇ ਪੁੱਤਰ ਗਗਨਪ੍ਰੀਤ ਦੀ ਸੱਸ ਕਵਿਤਾ ਸ਼ਰਮਾ, ਮਾਮਾ ਸਹੁਰਾ ਕਾਕਾ ਅਤੇ ਮਾਮੀ ਸੱਸ ਸ਼ੈਲੀ ਨੇ ਉਸ ਦੇ 36 ਸਾਲਾ ਪੁੱਤ 'ਤੇ ਕਾਫ਼ੀ ਦਬਾਅ ਪਾਇਆ ਹੋਇਆ ਸੀ। 16 ਜੂਨ ਨੂੰ ਤਰਨਪ੍ਰੀਤ ਉਸ ਦੇ ਪੁੱਤਰ ਨਾਲ ਲੜ ਝਗੜ ਕੇ ਬੱਚਿਆਂ ਨਾਲ ਪੇਕੇ ਚਲੀ ਗਈ। ਇਸ ਤੋਂ ਬਾਅਦ ਸਾਰੇ ਦੋਸ਼ੀ ਉਸ ਦੇ ਪੁੱਤਰ ਨੂੰ ਧਮਕਾਉਣ ਲੱਗੇ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ।
ਇਹ ਵੀ ਪੜ੍ਹੋ : ਪੰਜਾਬ 'ਚ 'ਮੁਫ਼ਤ ਬਿਜਲੀ ਯੋਜਨਾ' ਨੂੰ ਲੱਗ ਸਕਦਾ ਹੈ ਝਟਕਾ! ਪੜ੍ਹੋ ਕੀ ਹੈ ਪੂਰਾ ਮਾਮਲਾ
ਪਤਨੀ ਅਤੇ ਸਹੁਰੇ ਪੱਖ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆ ਕੇ ਪਰੇਸ਼ਾਨ ਹੋਏ ਗਗਨ ਨੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੂੰ ਮ੍ਰਿਤਕ ਦੀ ਪਤਨੀ ਨਾਲ ਹੋਈ ਵਟਸਐਪ ਚੈਪ ਮਿਲੀ ਹੈ, ਜਿਸ 'ਚ ਦੋਸ਼ੀ ਪੱਖ ਖ਼ਿਲਾਫ਼ ਕੁੱਝ ਸੁਰਾਗ ਹੱਥ ਲੱਗੇ ਹਨ। ਜਾਂਚ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪੱਖ ਦਾ ਦੋਸ਼ ਹੈ ਕਿ ਪਤਨੀ ਅਤੇ ਸਹੁਰੇ ਪੱਖ ਦੇ ਲੋਕ ਗਗਨ ਤੋਂ ਪੈਸਿਆਂ ਦੀ ਮੰਗ ਕਰਦੇ ਸਨ। ਲੋੜਾਂ ਪੂਰੀਆਂ ਨਾ ਕਰ ਪਾਉਣ ਤੋਂ ਦੁਖ਼ੀ ਹੋ ਕੇ ਗਗਨਪ੍ਰੀਤ ਨੇ ਖ਼ੁਦਕੁਸ਼ੀ ਕਰ ਲਈ। ਫਿਲਹਾਲ ਪੁਲਸ ਨੇ ਪਤਨੀ ਸਮੇਤ ਸਾਰੇ ਦੋਸ਼ੀਆਂ 'ਤੇ ਕੇਸ ਦਰਜ ਕਰ ਲਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ