ਲੁਧਿਆਣਾ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਕਮਰੇ ਦਾ ਸੀਨ ਦੇਖ ਪਤਨੀ ਦੇ ਉੱਡੇ ਹੋਸ਼

Wednesday, Apr 12, 2023 - 10:35 AM (IST)

ਲੁਧਿਆਣਾ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ, ਕਮਰੇ ਦਾ ਸੀਨ ਦੇਖ ਪਤਨੀ ਦੇ ਉੱਡੇ ਹੋਸ਼

ਲੁਧਿਆਣਾ (ਮੁਨੀਸ਼) : ਇੱਥੇ 31 ਸਾਲਾ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ 31 ਸਾਲਾ ਕੁਲਵਿੰਦਰ ਸਿੰਘ ਵਾਸੀ ਚਿੱਟੀ ਕਾਲੋਨੀ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਕੁਲਵਿੰਦਰ ਸਿੰਘ ਵਿਆਹਿਆ ਹੋਇਆ ਸੀ ਅਤੇ ਡਰਾਈਵਰ ਦਾ ਕੰਮ ਕਰਦਾ ਸੀ।

ਇਹ ਵੀ ਪੜ੍ਹੋ : 'ਕੌਮੀ ਇਨਸਾਫ਼ ਮੋਰਚੇ' ਨੂੰ ਲੈ ਕੇ ਹਾਈਕੋਰਟ 'ਚ ਸੁਣਵਾਈ, ਇਸ ਤਾਰੀਖ਼ ਤੱਕ ਨਹੀਂ ਹਟੇਗਾ ਧਰਨਾ

ਉਸ ਦੀ 5 ਸਾਲਾਂ ਦੀ ਇਕ ਧੀ ਵੀ ਹੈ। ਕੰਮਕਾਜ 'ਚ ਪਰੇਸ਼ਾਨੀ ਦੇ ਚੱਲਦਿਆਂ ਉਸ ਨੇ ਇਨੋਵਾ ਗੱਡੀ ਵੇਚ ਦਿੱਤੀ ਸੀ। ਮ੍ਰਿਤਕ ਦੀ ਪਤਨੀ ਮਨਜੀਤ ਰਾਣੀ ਨੇ ਦੱਸਿਆ ਕਿ ਜਦੋਂ ਉਹ ਸਵੇਰੇ 8 ਵਜੇ ਕਮਰੇ 'ਚ ਗਈ ਤਾਂ ਉੱਥੇ ਕੁਲਵਿੰਦਰ ਨਹੀਂ ਸੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਪਾਵਰਕਾਮ ਦੀ ਕਿਸਾਨਾਂ ਨੂੰ ਖ਼ਾਸ ਅਪੀਲ

ਜਦੋਂ ਉਸ ਨੇ ਨਾਲ ਵਾਲੇ ਕਮਰੇ 'ਚ ਜਾ ਕੇ ਦੇਖਿਆ ਤਾਂ ਕੁਲਵਿੰਦਰ ਫ਼ਾਹੇ ਨਾਲ ਲਟਕਿਆ ਪਿਆ ਸੀ। ਫਿਲਹਾਲ ਥਾਣਾ ਸਲੇਮ ਟਾਬਰੀ ਦੀ ਪੁਲਸ ਨੇ ਮੌਕੇ 'ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News