ਸੋਨੇ ਦੇ ਕਾਰੀਗਰ ਨੇ ਕਬਰਾਂ ''ਚ ਕੀਤੀ ਖ਼ੁਦਕੁਸ਼ੀ, ਪਰਨੇ ਨਾਲ ਲਟਕਦੀ ਮਿਲੀ ਲਾਸ਼
Monday, Sep 14, 2020 - 09:12 AM (IST)

ਅੱਪਰਾ (ਜ.ਬ.) : ਇੱਥੇ ਸੋਨੇ ਦੇ ਗਹਿਣੇ ਬਣਾਉਣ ਵਾਲੇ ਇਕ ਕਾਰੀਗਰ ਨੇ ਬੀਤੀ ਸ਼ਾਮ ਅੱਪਰਾ ਦੀਆਂ ਕਬਰਾਂ ’ਚ ਜਾ ਕੇ ਪਰਨੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਪ੍ਰਾਪਤ ਵੇਰਵਿਆਂ ਅਨੁਸਾਰ ਬੀਤੀ ਸ਼ਾਮ ਲਗਭਗ 4 ਵਜੇ ਗਿਆਨ ਦੇਵ (55) ਉਰਫ਼ ਰਾਜੂ ਪੁੱਤਰ ਮਾਰੂਤੀ ਵਾਸੀ ਅੱਪਰਾ ਘਰੋਂ ਆ ਗਿਆ।
ਇਹ ਵੀ ਪੜ੍ਹੋ : ਚੰਗੀ ਖ਼ਬਰ : ਪਿੰਡਾਂ 'ਚ ਸਥਾਪਿਤ ਹੋਣਗੀਆਂ 7 ਹੋਰ 'ਪੇਂਡੂ ਅਦਾਲਤਾਂ', ਜਲਦ ਤੇ ਸੌਖਾ ਮਿਲੇਗਾ ਨਿਆਂ
ਇਸ ਦੌਰਾਨ ਉਸ ਨੇ ਅੱਪਰਾ ਦੀਆਂ ਕਬਰਾਂ ’ਚ ਜਾ ਕੇ ਪਰਨੇ ਨਾਲ ਲਟਕ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਲਟਕਦੀ ਲਾਸ਼ ਨੂੰ ਨੇੜੇ ਹੀ ਸਥਿਤ ਭਾਈ ਮਿਹਰ ਚੰਦ ਪਾਰਕ (ਬੀ. ਐੱਮ. ਸੀ) ’ਚ ਸ਼ਾਮ ਦੇ ਸਮੇਂ ਬੈਠੇ ਸਥਾਨਕ ਲੋਕਾਂ ਨੇ ਦੇਖਿਆ ਤੇ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਮਾਨਸੂਨ ਇਜਲਾਸ : ਪੰਜਾਬ ਦੇ ਸਾਂਸਦਾਂ ਦੀ ਹੋਵੇਗੀ ਪਰਖ, ਬਾਦਲ ਜੋੜੀ 'ਤੇ ਰਹੇਗੀ ਸਭ ਦੀ ਨਜ਼ਰ
ਘਟਨਾ ਦੀ ਸੂਚਨਾ ਮਿਲਦਿਆਂ ਹੀ ਏ. ਐੱਸ. ਆਈ. ਸੁਖਵਿੰਦਰ ਪਾਲ ਸਿੰਘ ਚੌਂਕੀ ਇੰਚਾਰਜ ਅੱਪਰਾ ਘਟਨਾ ਸਥਾਨ ’ਤੇ ਪਹੁੰਚ ਗਏ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ : ਪੰਜਾਬ ਦੇ ਬਿਜਲੀ ਖ਼ਪਤਕਾਰਾਂ ਲਈ ਵੱਡੀ ਖਬ਼ਰ, ਹੁਣ ਨਹੀਂ ਆਉਣਗੇ ਗਲਤ 'ਬਿੱਲ'