ਦੁਕਾਨ ਦੇ ਅੰਦਰ ਵੜ ਕੇ ਵਿਅਕਤੀ ਦੀ ਕੀਤੀ ਕੁੱਟਮਾਰ

Wednesday, May 27, 2026 - 10:36 AM (IST)

ਦੁਕਾਨ ਦੇ ਅੰਦਰ ਵੜ ਕੇ ਵਿਅਕਤੀ ਦੀ ਕੀਤੀ ਕੁੱਟਮਾਰ

ਗੁਰੂਹਰਸਹਾਏ (ਸਿਕਰੀ, ਸੁਨੀਲ ਵਿੱਕੀ) : ਗੁਰੂਹਰਸਹਾਏ ਵਿਖੇ ਇਕ ਦੁਕਾਨ ਦੇ ਅੰਦਰ ਵੜ ਕੇ ਇਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਦੋਸ਼ ’ਚ ਥਾਣਾ ਗੁਰੂਹਰਸਹਾਏ ਪੁਲਸ ਨੇ 7 ਬਾਏ ਨੇਮ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਅਵਿਨਾਸ਼ ਸਿੰਘ ਪੁੱਤਰ ਕੇਹਰ ਸਿੰਘ ਵਾਸੀ ਦਰਬਾਰ ਸਿੰਘ ਵਾਲਾ (ਦਾਖਲੀ ਪੰਜੇ ਕੇ ਉਤਾੜ) ਨੇ ਦੱਸਿਆ ਕਿ 6 ਮਈ ਨੂੰ ਉੁਹ ਆਪਣੀ ਦੁਕਾਨ ’ਤੇ ਬੈਠਾ ਮਰੀਜ਼ਾਂ ਨੂੰ ਦਵਾਈ ਦੇ ਰਿਹਾ ਸੀ ਤਾਂ ਰਾਤ ਕਰੀਬ 7.55 ਵਜੇ ਉਸ ਦੀ ਦੁਕਾਨ ਦੇ ਬਾਹਰ ਦੋਸ਼ੀ ਹਰਭਜਨ ਸਿੰਘ ਪੁੱਤਰ ਕੱਕਾ ਸਿੰਘ, ਸੁਮਨ ਰਾਣੀ ਪਤਨੀ ਹਰਭਜਨ ਸਿੰਘ, ਬੋਹੜ ਸਿੰਘ ਪੁੱਤਰ ਚਿਮਨ ਸਿੰਘ, ਜੀਤ ਸਿੰਘ ਪੁੱਤਰ ਕੱਕਾ ਸਿੰਘ, ਰਾਜ ਕੁਮਾਰ ਪੁੱਤਰ ਫੌਜ਼ਾ ਸਿੰਘ, ਇਕਬਾਲ ਸਿੰਘ ਪੁੱਤਰ ਖੁਸ਼ਹਾਲ ਸਿੰਘ, ਪ੍ਰੇਮ ਸਿੰਘ ਪੁੱਤਰ ਕਰਨੈਲ ਸਿੰਘ ਸਾਰੇ ਵਾਸੀ ਦਰਬਾਰ ਸਿੰਘ ਵਾਲਾ ਦਾਖਲੀ ਪੰਜੇ ਕੇ ਉਤਾੜ ਅਤੇ 4-5 ਅਣਪਛਾਤੇ ਵਿਅਕਤੀ ਮੁਸੱਲਾ ਹਥਿਆਰ ਹੋ ਕੇ ਆਏ ਤੇ ਉਸ ਨਾਲ ਗਾਲੀ-ਗਲੋਚ ਕਰਨ ਲੱਗ ਪਏ ਤਾਂ ਜਦ ਉਸ ਨੇ ਦੁਕਾਨ ਦੇ ਅੰਦਰੋਂ ਇਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਦੋਸ਼ੀਆਂ ਨੇ ਉਸ ਦੀ ਦੁਕਾਨ ਅੰਦਰ ਵੜ ਕੇ ਉਸ ਦੀ ਕੁੱਟਮਾਰ ਕੀਤੀ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ।

ਅਵਿਨਾਸ਼ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਸਿਵਲ ਹਸਪਤਾਲ ਗੁਰੂਹਰਸਹਾਏ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।


author

Babita

Content Editor

Related News