ਸਕੂਲ ਦੇ ਬਾਹਰ ਨੌਜਵਾਨ ਦੇ ਕਤਲ ਮਾਮਲੇ ਵਿਚ ਤਿੰਨ ਹੋਰ ਗ੍ਰਿਫ਼ਤਾਰ

Monday, Aug 10, 2026 - 04:55 PM (IST)

ਸਕੂਲ ਦੇ ਬਾਹਰ ਨੌਜਵਾਨ ਦੇ ਕਤਲ ਮਾਮਲੇ ਵਿਚ ਤਿੰਨ ਹੋਰ ਗ੍ਰਿਫ਼ਤਾਰ

ਅਬੋਹਰ (ਸੁਨੀਲ) : ਸਦਰ ਥਾਣਾ ਪੁਲਸ ਨੇ ਬੀਤੇ ਦਿਨੀਂ ਸੈਦਾਂਵਾਲੀ ਪਿੰਡ ਦੇ ਇਕ ਸਰਕਾਰੀ ਸਕੂਲ ਦੇ ਬਾਹਰ ਇਕ ਨੌਜਵਾਨ ਦੇ ਕਤਲ ਦੇ ਮਾਮਲੇ ਵਿਚ ਤਿੰਨ ਹੋਰ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਨਿਤਿਨ ਕੁਮਾਰ ਪੁੱਤਰ ਭੂਪਰਾਮ, ਮੁਕੇਸ਼ ਕੁਮਾਰ ਪੁੱਤਰ ਸ਼ਰਵਣ ਕੁਮਾਰ ਅਤੇ ਅਰਜੁਨ ਪੁੱਤਰ ਅਸ਼ੋਕ ਕੁਮਾਰ ਵਾਸੀ ਅਜ਼ੀਮਗੜ੍ਹ ਵਜੋਂ ਹੋਈ ਹੈ। ਪੁਲਸ ਨੇ ਇਸ ਮਾਮਲੇ ਵਿਚ ਪਹਿਲਾਂ ਪੰਜ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਉਨ੍ਹਾਂ ਨੂੰ ਮਾਣਯੋਗ ਨਿਆਂਇਕ ਮੈਜਿਸਟਰੇਟ ਜਗਵਿੰਦਰ ਸਿੰਘ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਨ੍ਹਾਂ ਨੂੰ ਪੁਲਸ ਰਿਮਾਂਡ 'ਤੇ ਭੇਜ ਦਿੱਤਾ।

ਦੱਸਣਯੋਗ ਹੈ ਕਿ ਸਦਰ ਥਾਣਾ ਪੁਲਸ ਨੇ ਮ੍ਰਿਤਕ ਦੇ ਭਰਾ ਗਗਨਦੀਪ ਸਿੰਘ ਪੁੱਤਰ ਜਗਮੀਤ ਸਿੰਘ ਵਾਸੀ ਕਿੱਲਿਆਂਵਾਲੀ ਦੇ ਬਿਆਨ ਦੇ ਆਧਾਰ ’ਤੇ ਉਸਦੇ ਭਰਾ ਤੇ ਹਮਲਾ ਕਰਨ ਦੇ ਦੋਸ਼ ਹੇਠ 6 ਅਗਸਤ, 2026 ਨੂੰ ਬੀਐਨਐਸ ਦੀ ਧਾਰਾ 103, 115(2), 191(3), ਅਤੇ 190 ਤਹਿਤ ਕੇਸ ਦਰਜ ਕੀਤਾ ਸੀ।


author

Gurminder Singh

Content Editor

Related News