ਸਕੂਲ ਕੋਲ ਅਸ਼ਲੀਲ ਹਰਕਤ ਕਰਨ ਵਾਲਾ ਗ੍ਰਿਫ਼ਤਾਰ
Wednesday, Sep 16, 2020 - 01:00 PM (IST)

ਚੰਡੀਗੜ੍ਹ (ਸੁਸ਼ੀਲ) : ਸੈਕਟਰ-46 ਸਥਿਤ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਕੋਲ ਅਸ਼ਲੀਲ ਹਰਕਤ ਕਰਨ ਵਾਲੇ ਵਿਅਕਤੀ ਨੂੰ ਸੈਕਟਰ-34 ਥਾਣਾ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਸੈਕਟਰ-25 ਵਾਸੀ ਸੁਰਿੰਦਰ ਸਿੰਘ ਦੇ ਰੂਪ 'ਚ ਹੋਈ।
ਸੈਕਟਰ-34 ਥਾਣਾ ਪੁਲਸ ਨੇ ਉਕਤ ’ਤੇ ਮਾਮਲਾ ਦਰਜ ਕੀਤਾ ਹੈ। ਸੈਕਟਰ-34 ਥਾਣਾ ਪੁਲਸ ਨੇ ਦੱਸਿਆ ਕਿ ਸਕੂਲ ਕੋਲ ਇਕ ਵਿਅਕਤੀ ਅਸ਼ਲੀਲ ਹਰਕਤ ਕਰ ਰਿਹਾ ਸੀ। ਰਾਹਗੀਰਾਂ ਨੇ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਮੁਲਜ਼ਮ ਸੈਕਟਰ-25 ਵਾਸੀ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਹ ਪੈਂਟ ਉਤਾਰ ਕੇ ਗਲਤ ਹਰਕਤ ਕਰ ਰਿਹਾ ਸੀ।