ਨਸ਼ੇ ਵਾਲੀਆਂ ਗੋਲੀਆਂ ਸਮੇਤ ਇਕ ਕਾਬੂ
Monday, Jul 23, 2018 - 08:23 AM (IST)

ਬੱਧਨੀ ਕਲਾਂ (ਬੱਬੀ) - ਥਾਣਾ ਬੱਧਨੀ ਕਲਾਂ ਦੀ ਪੁਲਸ ਨੇ ਗਸ਼ਤ ਦੌਰਾਨ ਪਿੰਡ ਬੁੱਟਰ ਕਲਾਂ ਦੇ ਇਕ ਵਿਅਕਤੀ ਨੂੰ 100 ਨਸ਼ੇ ਵਾਲੀਆਂ ਗੋਲੀਆਂ ਸਮੇਤ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਥਾਣਾ ਮੁਖੀ ਸੁਰਜੀਤ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ 5.25 ਵਜੇ ਦੇ ਕਰੀਬ ਉਹ ਖੁਦ ਪੁਲਸ ਪਾਰਟੀ ਨਾਲ ਬੱਧਨੀ ਕਲਾਂ, ਬੁੱਟਰ ਕਲਾਂ, ਬੁੱਟਰ ਖੁਰਦ ਅਤੇ ਰਣੀਆਂ ਆਦਿ ਪਿੰਡਾਂ ਦੀ ਗਸ਼ਤ ’ਤੇ ਜਾ ਰਹੇ ਸਨ ਕਿ ਦਾਣਾ ਮੰਡੀ ਬੁੱਟਰ ਕਲਾਂ ਨੇਡ਼ੇ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਬਲਜੀਤ ਸਿੰਘ ਪੁੱਤਰ ਜਸਮੇਲ ਸਿੰਘ ਜੱਟ ਸਿੱਖ ਵਾਸੀ ਮੱਦੋਕੇ ਰੋਡ ਬੁੱਟਰ ਕਲਾਂ ਕਾਫੀ ਸਮੇਂ ਤੋਂ ਨਸ਼ੇ ਵਾਲੀਆਂ ਗੋਲੀਆਂ ਵੇਚਣ ਦਾ ਧੰਦਾ ਕਰਦਾ ਆ ਰਿਹਾ ਹੈ ਤੇ ਅੱਜ ਵੀ ਉਹ ਆਪਣੇ ਘਰ ’ਚ ਨਸ਼ੇ ਵਾਲੀਆਂ ਗੋਲੀਆਂ ਗਾਹਕਾ ਨੂੰ ਵੇਚ ਰਿਹਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਸੂਚਨਾ ਦੇ ਆਧਾਰ ’ਤੇ ਜਦੋਂ ਅਸੀਂ ਬਲਜੀਤ ਸਿੰਘ ਦੇ ਘਰ ਛਾਪੇਮਾਰੀ ਕੀਤੀ ਤਾਂ ਉਸ ਦੇ ਕਬਜੇ ’ਚੋਂ 100 ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਹੋਈਆਂ, ਕਾਬੂ ਕੀਤੇ ਗਏ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।