ਸਿੱਖਿਆ ਬੋਰਡ ਦਾ ਕਲਰਕ ''ਲਿਕੂਅਡ ਅਫੀਮ'' ਸਮੇਤ ਗ੍ਰਿਫਤਾਰ

07/22/2017 7:47:45 AM

ਮੋਹਾਲੀ  (ਕੁਲਦੀਪ) - ਪੁਲਸ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਕ ਕਲਰਕ ਲਿਕੂਅਡ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਕਲਰਕ ਦਾ ਨਾਂ ਗੁਰਸੇਵਕ ਸਿੰਘ ਦੱਸਿਆ ਜਾਂਦਾ ਹੈ, ਜੋ ਕਿ ਮੋਹਾਲੀ ਦੇ ਸੈਕਟਰ-68 ਦਾ ਰਹਿਣ ਵਾਲਾ ਹੈ। ਉਸਦੇ ਖਿਲਾਫ ਪੁਲਸ ਸਟੇਸ਼ਨ ਫੇਜ਼-8 'ਚ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਐੱਸ. ਐੱਚ. ਓ. ਜਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਸਿੱਖਿਆ ਬੋਰਡ ਦੀ ਪ੍ਰੀਖਿਆ ਬਰਾਂਚ-1 ਦਾ ਕਲਰਕ ਗੁਰਸੇਵਕ ਸਿੰਘ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰਦਾ ਹੈ ਜੋ ਕਿ ਅੱਜ ਵੀ ਅਫੀਮ ਲੈ ਕੇ ਬੋਰਡ ਵੱਲ ਆ ਰਿਹਾ ਹੈ।
ਪੁਲਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਫੇਜ਼-8 ਦੀਆਂ ਲਾਈਟਾਂ ਕੋਲ ਲਾਏ ਗਏ ਨਾਕੇ 'ਤੇ ਉਸਨੂੰ ਦਬੋਚ ਲਿਆ।
ਉਹ ਮੋਟਰਸਾਈਕਲ 'ਤੇ ਬੋਰਡ ਵੱਲ ਆ ਰਿਹਾ ਸੀ। ਐੱਸ. ਐੱਚ. ਓ. ਨੇ ਦੱਸਿਆ ਕਿ ਮੁਲਜ਼ਮ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 46 ਗਰਾਮ ਲਿਕੂਅਡ ਅਫੀਮ ਬਰਾਮਦ ਹੋਈ। ਉਸ ਨੂੰ ਗ੍ਰਿਫਤਾਰ ਕਰਕੇ ਮੋਹਾਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ।


Related News