ਕਿਸਾਨ ਦੀ ਕੁੱਟ-ਮਾਰ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

Monday, Jun 11, 2018 - 07:40 AM (IST)

ਕਿਸਾਨ ਦੀ ਕੁੱਟ-ਮਾਰ ਕਰਨ ਵਾਲੇ 4 ਮੁਲਜ਼ਮ ਗ੍ਰਿਫ਼ਤਾਰ

ਗਿੱਦਡ਼ਬਾਹਾ (ਕੁਲਭੂਸ਼ਨ) - ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਆਪਣੀ ਪਹਿਲਾਂ ਤੋਂ ਐਲਾਨੀ 1 ਤੋਂ 10 ਜੂਨ ਦੀ ਹੜਤਾਲ ਦੌਰਾਨ (ਜੋ ਬਾਅਦ ਵਿਚ 6 ਜੂਨ ਤੱਕ ਸੀਮਤ ਕਰ ਦਿੱਤੀ ਗਈ ਸੀ) ਦੁੱਧ ਅਤੇ ਸਬਜ਼ੀਆਂ ਮੰਡੀਆਂ ਅਤੇ ਸ਼ਹਿਰਾਂ ’ਚ ਵੇਚਣ ਦਾ ਵਿਰੋਧ ਕਰਨ ਤੋਂ ਬਾਅਦ ਬੀਤੀ 4 ਜੂਨ ਨੂੰ ਥਾਣੇ ਨੇਡ਼ੇ ਇਕੱਠੀ ਹੋਈ ਭੀਡ਼ ਵੱਲੋਂ ਇਕ ਕਿਸਾਨ ਆਗੂ ਦੀ ਕੁੱਟ-ਮਾਰ ਕਰਨ ਸਬੰਧੀ ਥਾਣਾ ਗਿੱਦਡ਼ਬਾਹਾ ਪੁਲਸ ਵੱਲੋਂ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਉਕਤ ਮਾਮਲੇ ’ਚ ਥਾਣਾ ਗਿੱਦਡ਼ਬਾਹਾ ਪੁਲਸ ਨੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਰਨਣਯੋਗ ਹੈ ਕਿ ਗਿੱਦਡ਼ਬਾਹਾ ਦੀ ਸਬਜ਼ੀ ਮੰਡੀ ਅਤੇ ਥਾਣੇ ਨੇਡ਼ੇ ਹੋਏ ਉਕਤ ਟਕਰਾਅ ਵਿਚ ਬਲਜਿੰਦਰ ਸਿੰਘ ਦੀ ਭੀਡ਼ ਵਿਚ ਸ਼ਾਮਲ ਕੁਝ ਵਿਅਕਤੀਆਂ ਵੱਲੋਂ ਕੁੱਟ-ਮਾਰ ਕੀਤੀ ਗਈ ਸੀ ਅਤੇ ਉਸ ਦੀ ਪੱਗ ਵੀ ਉਤਾਰ ਦਿੱਤੀ ਗਈ ਸੀ।  ਥਾਣਾ ਗਿੱਦਡ਼ਬਾਹਾ ਪੁਲਸ ਵੱਲੋਂ ਉਕਤ ਮਾਮਲੇ ’ਚ ਅਣਪਛਾਤੇ ਮੁਲਜ਼ਮਾਂ ’ਚੋਂ 4 ਵਿਅਕਤੀਆਂ ਕਰਮਜੀਤ ਸਿੰਘ ਵਾਸੀ ਨੇਡ਼ੇ ਲੰਬੀ ਵਾਲਾ ਫਾਟਕ, ਵਿਵੇਕ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ, ਪਵਨ ਕੁਮਾਰ ਵਾਸੀ ਮੁਹੱਲਾ ਬੈਂਟਾਬਾਦ ਅਤੇ ਸੋਹਣ ਕੁਮਾਰ ਉਰਫ ਸੋਨੀ ਵਾਸੀ ਲਛਮਣ ਕਾਲੋਨੀ ਨੂੰ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਨੂੰ ਅੱਜ ਐੱਸ. ਡੀ. ਜੇ. ਐੱਮ. ਮੈਡਮ ਪਰਵਿੰਦਰ ਕੌਰ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਮਾਣਯੋਗ ਅਦਾਲਤ ਵੱਲੋਂ ਇਨ੍ਹਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।


Related News