ਜਲੰਧਰ ''ਚ ਚਰਸ ਦੀ ਸਪਲਾਈ ਕਰਨ ਵਾਲੇ 3 ਸਪਲਾਇਰ ਗ੍ਰਿਫ਼ਤਾਰ, 34.50 ਕਿਲੋ ਚਰਸ ਬਰਾਮਦ
Wednesday, Sep 02, 2026 - 11:17 AM (IST)
ਜਲੰਧਰ (ਸ. ਹ.)-ਸੀ. ਆਈ. ਏ. ਸਟਾਫ਼ ਨੇ ਸ਼ਹਿਰ ਵਿਚ ਚਰਸ ਦੀ ਸਪਲਾਈ ਦੇਣ ਵਾਲੇ ਇਕ ਨੈੱਟਵਰਕ ਦੇ 3 ਸਪਲਾਇਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨਾਂ ਤੋਂ ਕੁੱਲ੍ਹ 34 ਕਿਲੋ 500 ਗ੍ਰਾਮ ਚਰਸ ਬਰਾਮਦ ਹੋਈ ਹੈ। ਇਹ ਨੈੱਟਵਰਕ ਟਾਂਡਾ ਤੋਂ ਚਲਾਇਆ ਜਾ ਰਿਹਾ ਸੀ ਜਦਕਿ ਦਕੋਹਾ ਦਾ ਨੌਜਵਾਨ ਟਾਂਡਾ ਤੋਂ ਲਿਆ ਕੇ ਜਲੰਧਰ ਵਿਚ ਚਰਸ ਵੇਚਦਾ ਸੀ। ਤਿੰਨਾਂ ਨੂੰ ਰਿਮਾਂਡ ’ਤੇ ਲੈ ਕੇ ਉਨ੍ਹਾਂ ਤੋਂ ਪੂਰੇ ਨੈੱਟਵਰਕ ਦੇ ਲਿੰਕ ਲੱਭੇ ਜਾ ਰਹੇ ਹਨ।
ਪੁਲਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਸੁਰਿੰਦਰ ਕੁਮਾਰ ਕੰਬੋਜ ਨੂੰ ਸੂਚਨਾ ਮਿਲੀ ਸੀ ਕਿ ਦਕੋਹਾ ਦਾ ਇਕ ਨੌਜਵਾਨ ਸ਼ਹਿਰ ਵਿਚ ਵੱਡੇ ਪੱਧਰ ’ਤੇ ਚਰਸ ਵੇਚਣ ਦਾ ਕੰਮ ਕਰ ਰਿਹਾ ਹੈ। ਇੰਸਪੈਕਟਰ ਕੰਬੋਜ ਨੇ ਇਸ ’ਤੇ ਜਾਂਚ ਸ਼ੁਰੂ ਕੀਤੀ ਅਤੇ ਗੁਪਤ ਸੂਚਨਾ ਦੇ ਆਧਾਰ ’ਤੇ ਦਕੋਹਾ ਤੋਂ ਉਕਤ ਨੌਜਵਾਨ ਨੂੰ ਕਾਬੂ ਕਰ ਲਿਆ। ਨੌਜਵਾਨ ਕਿਸੇ ਵਿਅਕਤੀ ਨੂੰ ਚਰਸ ਦੀ ਸਪਲਾਈ ਦੇਣ ਜਾ ਰਿਹਾ ਸੀ।
ਇਹ ਵੀ ਪੜ੍ਹੋ: Weather ਅਪਡੇਟ: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਪਵੇਗਾ ਮੀਂਹ, 3 ਸਤੰਬਰ ਤੱਕ ਹੋਈ ਵੱਡੀ ਭਵਿੱਖਬਾਣੀ
ਉੱਥੇ ਹੀ ਪੁੱਛਗਿੱਛ ਵਿਚ ਨੌਜਵਾਨ ਨੇ ਖ਼ੁਦ ਦਾ ਨਾਂ ਦੇਵਾਆਨੰਦ ਉਰਫ਼ ਨੰਦਾ ਪੁੱਤਰ ਰਾਮ ਪ੍ਰਕਾਸ਼ ਨਿਵਾਸੀ ਦਕੋਹਾ ਦੱਸਿਆ। ਤਲਾਸ਼ੀ ਲੈਣ ’ਤੇ ਉਸ ਦੇ ਬੈਗ ਵਿਚੋਂ ਡੇਢ ਕਿਲੋ ਚਰਸ ਬਰਾਮਦ ਹੋਈ। ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਿਆ ਕਿ ਉਹ ਟਾਂਡਾ ਦੇ ਸ਼ਿਮਲਾ ਪਹਾੜੀ ਇਲਾਕੇ ਵਿਚ ਰਹਿਣ ਵਾਲੇ ਬੁੱਧ ਬਹਾਦਰ ਪੁੱਤਰ ਰਾਮ ਬਹਾਦਰ ਤੋਂ ਚਰਸ ਖ਼ਰੀਦ ਕੇ ਲਿਆਉਂਦਾ ਸੀ ਅਤੇ ਮਹਿੰਗੇ ਭਾਅ ਵਿਚ ਜਲੰਧਰ ਵਿਚ ਸਪਲਾਈ ਕਰਦਾ ਸੀ।
ਇਹ ਵੀ ਪੜ੍ਹੋ: ਪੰਜਾਬ ਵਾਸੀ ਦੇਣ ਧਿਆਨ! ਪਿੰਡਾਂ ’ਚ ਫ਼ੈਲਣ ਲੱਗੀਆਂ ਗੰਭੀਰ ਬੀਮਾਰੀਆਂ, 7 ਸਤੰਬਰ ਲਈ ਅਹਿਮ ਐਲਾਨ
ਉੱਥੇ ਹੀ ਪੁਲਸ ਨੇ ਟ੍ਰੈਪ ਲਗਾ ਕੇ ਜਲੰਧਰ ਸਪਲਾਈ ਦੇਣ ਆਏ ਬੁੱਧ ਬਹਾਦਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਿਸ ਤੋਂ 15 ਕਿੱਲੋ ਚਰਸ ਬਰਾਮਦ ਹੋਈ। ਬੁੱਧ ਬਹਾਦਰ ਤੋਂ ਪੁੱਛਗਿੱਛ ਕਰਨ ’ਤੇ ਟਾਂਡਾ ਦੇ ਹੀ ਸੂਰਿਆਵਤੀ ਉਰਫ਼ ਹਿਮ ਰਤੀ ਪੁੱਤਰ ਪ੍ਰੇਮ ਰਤੀ ਮੂਲ ਨਿਵਾਸੀ ਨੇਪਾਲ ਦਾ ਨਾਂ ਸਾਹਮਣੇ ਆਇਆ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਤੋਂ 18 ਕਿੱਲੋ ਚਰਸ ਬਰਾਮਦ ਕੀਤੀ। ਸੀ. ਪੀ. ਨੇ ਕਿਹਾ ਕਿ ਰਿਮਾਂਡ ’ਤੇ ਲੈ ਕੇ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇੰਨੀ ਵੱਡੀ ਖੇਪ ਉਹ ਕਿੱਥੋਂ ਮੰਗਵਾਉਂਦੇ ਸਨ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਨੂੰ ਜੜ੍ਹੋਂ ਖ਼ਤਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਵੱਡੀ ਖ਼ਬਰ, ਇਸ ਫ਼ਾਰਮੂਲੇ ’ਤੇ ਫਾਈਨਲ ਹੋ ਸਕਦੀ ਹੈ ਗੱਲਬਾਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
