...ਤੇ ਆਖਿਰਕਾਰ ਪੱਛਮ ਬੰਗਾਲ ’ਚ ‘ਦੀਦੀ’ ਨੇ ਮੋਦੀ-ਅਮਿਤ ਸ਼ਾਹ ਜੋੜੀ ਦੇ ਕਰ ਹੀ ਦਿੱਤੇ ਘੋਗੇ ਚਿੱਤ!

05/10/2021 10:54:59 AM

ਮਜੀਠਾ (ਸਰਬਜੀਤ ਵਡਾਲਾ)- ਪੱਛਮ ਬੰਗਾਲ ਦੀ ਸੱਤਾ ’ਤੇ ਕਾਬਜ਼ ਹੋਣ ਦਾ ਸੁਫ਼ਨਾ ਲੈ ਕੇ ਚੋਣਾਂ ਲੜਨ ਲਈ ਮੈਦਾਨ-ਏ-ਜੰਗ ’ਚ ਕੁੱਦੀ ਭਾਰਤੀ ਜਨਤਾ ਪਾਰਟੀ ਨੂੰ ਆਖਿਰਕਾਰ ਪੱਛਮ ਬੰਗਾਲ ਦੀ ਜਨਤਾ ਨੇ ਬਾਹਰ ਦਾ ਰਸਤਾ ਦਿਖਾਉਂਦਿਆਂ ਮੁੜ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ਨੂੰ ਮੁੱਖ ਮੰਤਰੀ ਬਣਾ ਕੇ ਸ਼ਲਾਘਾਯੋਗ ਕੰਮ ਕਰ ਦਿੱਤਾ। ‘ਦੀਦੀ’ ਆਖਿਰ ‘ਦੀਦੀ’ ਹੀ ਹੁੰਦੀ ਹੈ ਅਤੇ ਇਹ ਗੱਲ ਹੁਣ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੂੰ ਸਮਝ ਸ਼ਾਇਦ ਲੱਗ ਹੀ ਗਈ ਹੋਵੇ, ਕਿਉਂਕਿ ਪੱਛਮ ਬੰਗਾਲ ’ਚ ਮਮਤਾ ਬੈਨਰਜੀ (ਦੀਦੀ) ਦਾ ਜਿਥੇ ਪਹਿਲਾਂ ਹੀ ਸਿੱਕਾ ਕਾਇਮ ਸੀ ਤਾਂ ਫਿਰ ਉਥੇ ‘ਦੀਦੀ’ ਨੂੰ ਹਰਾਉਣ ਬਾਰੇ ਸੋਚਣਾ ਤਾਂ ਜਾਗ ਕੇ ਸੁਫ਼ਨਾ ਲੈਣ ਦੇ ਬਰਾਬਰ ਸੀ। ਮੋਦੀ-ਅਮਿਤ ਸ਼ਾਹ ਦੀ ਜੋੜੀ ਦੇ ‘ਦੀਦੀ’ ਨੇ ਘੋਗੇ ਚਿੱਤ ਕਰ ਕੇ ਰੱਖ ਦਿੱਤੇ ਹਨ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ

ਅਜਿਹਾ ਕਰ ਕੇ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਨੇ ਸਾਬਤ ਕਰ ਦਿੱਤਾ ਹੈ ਕਿ ਸਿਆਸਤ ਦੇ ਘੋੜੇ ਦੌੜਾਉਣ ਨਾਲ ਜਿੱਤ ਨਹੀਂ ਮਿਲਦੀ, ਜਦੋਂਕਿ ਹਮੇਸ਼ਾ ਜਿੱਤ ਸੱਚਾਈ ਦੀ ਹੁੰਦੀ ਹੈ। ਯਾਦ ਰਹੇ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਦੇ ਮਨਸੂਬੇ ਨਾਲ ਪਾਸ ਕੀਤੇ ਖੇਤੀ ਵਿਰੋਧੀ ਬਿੱਲਾਂ ਨੂੰ ਲੈ ਕੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਵਿਦੇਸ਼ਾਂ ’ਚ ਭਾਰਤੀ ਜਨਤਾ ਪਾਰਟੀ ਦਾ ਵਿਰੋਧ ਹੋਣਾ ਸ਼ੁਰੂ ਹੋਇਆ ਸੀ। ਉਸ ਵਿਰੋਧ ਦੇ ਮੱਦੇਨਜ਼ਰ ਇਸ ਵਾਰ ਪੱਛਮ ਬੰਗਾਲ ’ਚ ਭਾਜਪਾ ਸੱਤਾ ’ਤੇ ਕਾਬਜ਼ ਹੋਣੋਂ ਰਹਿ ਗਈ, ਕਿਉਂਕਿ ਕਹਿੰਦੇ ਹਨ ਕਿ ਵਿਰੋਧ ਭਾਵੇਂ ਹੇਠਲੇ ਪੱਧਰ ਦਾ ਹੋਵੇ ਜਾਂ ਉੱਚ ਪੱਧਰ ਦਾ, ਵਿਅਕਤੀ ਨੂੰ ਲੈ ਹੀ ਬੈਠਦਾ ਹੈ। ਇਸ ਦੀ ਮਿਸਾਲ ਭਾਜਪਾ ਵੱਲੋਂ ਕਈ ਵੱਡੇ-ਵੱਡੇ ਨੇਤਾਵਾਂ ਨੂੰ ਪੱਛਮ ਬੰਗਾਲ ਦੇ ਚੁਣਾਵੀ ਦੰਗਲ ’ਚ ਉਤਾਰਨ ਦੇ ਬਾਵਜੂਦ ਮਿਲੀ ਰਾਹ ਤੋਂ ਸਹਿਜੇ ਸਾਹਮਣੇ ਆ ਰਹੀ ਹੈ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

ਹੋਈ ਹਾਰ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ-ਮੰਤਰੀ ਅਮਿਤ ਸ਼ਾਹ ਇਕ ਵਾਰ ਤਾਂ ਜ਼ਰੂਰ ਸੋਚੀਂ ਪੈ ਗਏ ਹੋਣਗੇ ਕਿ ਜਿਥੇ ਦੋ ਸੂਬਿਆਂ ’ਚ ਭਾਰਤੀ ਜਨਤਾ ਪਾਰਟੀ ਨੇ ਸੱਤਾ ਸੰਭਾਲੀ ਹੈ ਤਾਂ ਫਿਰ ਪੱਛਮ ਬੰਗਾਲ ’ਚ ਅਜਿਹਾ ਕੀ ਵਾਪਰਿਆ ਕਿ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਹ ਤਾਂ ਹੁਣ ਦੇਸ਼ ਦਾ ਬੱਚਾ-ਬੱਚਾ ਜਾਣਦਾ ਹੈ ਕਿ ਜਦੋਂ ਦੀ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਕੇਂਦਰ ’ਚ ਭਾਜਪਾਨੀਤ ਸਰਕਾਰ ਬਣੀ ਹੈ, ਉਦੋਂ ਤੋਂ ਹੀ ਦੇਸ਼ ਦੀ ਜਨਤਾ ਨੇ ਮੋਦੀ ਸਰਕਾਰ ਵੱਲੋਂ ਲਏ ਗਏ ਜ਼ਿਆਦਾਤਰ ਫ਼ੈਸਲਿਆਂ ਦਾ ਵਿਰੋਧ ਕੀਤਾ ਹੈ।

ਪੜ੍ਹੋ ਇਹ ਵੀ ਖਬਰ ਸਾਧਾਰਨ ਪਰਿਵਾਰ ’ਚੋਂ ਉੱਠ IPL ’ਚ ਧਮਾਲਾਂ ਪਾਉਣ ਵਾਲੇ ‘ਹਰਪ੍ਰੀਤ’ ਦੇ ਘਰ ਵਿਆਹ ਵਰਗਾ ਮਾਹੌਲ, ਵੇਖੋ ਤਸਵੀਰਾਂ

ਕਿਸਾਨਾਂ ਦੀ ‘ਨੋ ਵੋਟ ਟੂ ਭਾਜਪਾ’ ਮੁਹਿੰਮ ਦਾ ਰਿਹਾ ਅਹਿਮ ਰੋਲ
ਕੇਂਦਰ ਦੀ ਸੱਤਾ ’ਤੇ ਕਾਬਜ਼ ਮੋਦੀ ਸਰਕਾਰ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਪਾਸ ਕਰਨ ਤੋਂ ਬਾਅਦ ਪੂਰੀ ਤਰ੍ਹਾਂ ਦੁਖੀ ਹੋਏ ਦੇਸ਼ ਦੇ ਅੰਨਦਾਤਾ ਕਿਸਾਨਾਂ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਦੇਸ਼ ਵਿਆਪੀ ਕਿਸਾਨ ਅੰਦੋਲਨ ਦਿੱਲੀ ਦੇ ਬਾਰਡਰਾਂ ’ਤੇ ਵਿੱਢਿਆ ਹੋਇਆ ਹੈ। ਇਨ੍ਹਾਂ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਪੱਛਮ ਬੰਗਾਲ ’ਚ ਆਪਣੀ ‘ਨੋ ਵੋਟ ਟੂ ਭਾਜਪਾ’ ਮੁਹਿੰਮ ਚਲਾਈ ਗਈ ਸੀ, ਜਿਸ ’ਚ ਕਿਸਾਨਾਂ ਵੱਲੋਂ ਉਥੋਂ ਦੇ ਸਮੁੱਚੇ ਵੋਟਰਾਂ ਨੂੰ ਇਸ ਮੁਹਿੰਮ ਰਾਹੀਂ ਲਗਾਤਾਰ ਰੋਜ਼ਾਨਾ (ਜਿੰਨਾ ਚਿਰ ਚੋਣ ਰੈਲੀਆਂ ਅਤੇ ਪ੍ਰਚਾਰ ਚੱਲਿਆ) ਭਾਜਪਾ ਨੂੰ ਵੋਟ ਨਾ ਦੇਣ ਲਈ ਜਾਗਰੂਕ ਕੀਤਾ ਜਾਂਦਾ ਰਿਹਾ ਸੀ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

ਨਾਲ ਹੀ ਬਾਕੀ ਕਿਸੇ ਹੋਰ ਸਿਆਸੀ ਪਾਰਟੀ ਦਾ ਨਾਮ ਲਏ ਬਿਨਾਂ ਜਿਸ ਨੂੰ ਮਰਜ਼ੀ ਵੋਟ ਪਾਉਣ ਲਈ ਅਪੀਲ ਕੀਤੀ ਗਈ ਸੀ, ਜਿਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਵਿਰੁੱਧ ਚਲਾਈ ਉਕਤ ਮੁਹਿੰਮ ਨੂੰ ਸਫ਼ਲ ਬਣਾਉਂਦਿਆਂ ਪੱਛਮ ਬੰਗਾਲ ਦੇ ਸਮੁੱਚੇ ਵੋਟਰਾਂ ਨੇ ਤ੍ਰਿਣਮੂਲ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾ ਦਿੱਤਾ ਅਤੇ ਜਿਸ ਦਾ ਸਿਹਰਾ ਜੇਕਰ ਕਿਸਾਨਾਂ ‘ਨੋ ਵੋਟ ਟੂ ਭਾਜਪਾ’ ਮੁਹਿੰਮ ਦੇ ਸਿਰ ਬੰਨ੍ਹ ਦਿੱਤਾ ਜਾਵੇ ਤਾਂ ਇਸ ’ਚ ਕੋਈ ਰਾਂਵਾਂ ਨਹੀਂ ਹੋਣਗੀਆਂ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ


rajwinder kaur

Content Editor

Related News