ਲੰਗਾਹ ਤੋਂ ਬਾਅਦ ਇਕ ਹੋਰ ਅਕਾਲੀ ਫਸਿਆ, ਕਾਰ 'ਤੇ ਜਾਅਲੀ ਨੰਬਰ ਲਾ ਕੇ ਚਲਾ ਰਿਹਾ ਸੀ ਗੋਰਖਧੰਦਾ

Wednesday, Oct 04, 2017 - 03:38 PM (IST)

ਲੰਗਾਹ ਤੋਂ ਬਾਅਦ ਇਕ ਹੋਰ ਅਕਾਲੀ ਫਸਿਆ, ਕਾਰ 'ਤੇ ਜਾਅਲੀ ਨੰਬਰ ਲਾ ਕੇ ਚਲਾ ਰਿਹਾ ਸੀ ਗੋਰਖਧੰਦਾ

ਸੰਗਰੂਰ(ਹਨੀ ਕੋਹਲੀ) - ਜ਼ਿਲਾ ਸੰਗਰੂਰ 'ਚ ਪੁਲਸ ਵੱਲੋਂ ਇਕ ਅਕਾਲੀ ਆਗੂ ਦੇ ਘਰ ਅਤੇ ਕਾਰ 'ਚੋਂ 125 ਪੇਟੀ ਦੇਸੀ ਸ਼ਰਾਬ ਬਰਾਮਦ ਹੋਣ ਦੀ ਸੂਚਨਾ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਦੇਸੀ ਸ਼ਰਾਬ ਲੋਂਗੋਵਾਲ ਅਕਾਲੀ ਦਲ ਦੇ ਮੌਜੂਦਾ ਕੌਂਸਲਰ ਨਰਿੰਦਰ ਸਿੰਘ ਦੇ ਘਰ ਅਤੇ ਕਾਰ 'ਚੋਂ ਬਰਾਮਦ ਹੋਈ ਹੈ, ਜਿਸ 'ਤੇ ਜਾਅਲੀ ਨੰਬਰ ਲੱਗਾ ਹੋਇਆ ਸੀ।

PunjabKesari

ਉਨ੍ਹਾਂ ਦੱਸਿਆ ਕਿ ਨਰਿੰਦਰ ਸਿੰਘ ਲੋਂਗੋਵਾਲ ਪਹਿਲਾਂ ਨਗਰ ਕੌਂਸਿਲ ਦੇ ਸਾਬਕਾ ਉਪ ਪ੍ਰਧਾਨ ਸਨ। ਉਕਤ ਦੋਸ਼ੀ ਹਰਿਆਣਾ ਤੋਂ ਸਸਤੇ ਭਾਅ 'ਤੇ ਸ਼ਰਾਬ ਆਪਣੀ ਕਾਰ 'ਚ ਲਿਆ ਕੇ ਪੰਜਾਬ ਦੇ ਜ਼ਿਲਾ ਸੰਗਰੂਰ 'ਚ ਮਹਿੰਗੇ ਭਾਵ 'ਤੇ ਵੇਚਣ ਦਾ ਕੰਮ ਕਰਦਾ ਸੀ। ਇਸ ਮਾਮਲੇ ਨੂੰ ਅੰਜਾਮ ਦੇਣ ਤੋਂ ਬਾਅਦ ਫਿਲਹਾਲ ਦੋਸ਼ੀ ਫਰਾਰ ਹੋ ਗਿਆ। ਪੁਲਸ ਉਸ ਨੂੰ ਗ੍ਰਿਫਤਾਰ ਕਰਨ ਲਈ ਉਸਦੇ ਟਿਕਾਣੇ 'ਤੇ ਛਾਪਾਮਾਰੀ ਕਰ ਰਹੀ ਹੈ।
ਲੋਂਗੋਵਾਲ ਥਾਣੇ ਦੇ ਐੱਸ. ਐੱਚ. ਓ. ਵਿਜੇ ਕੁਮਾਰ ਨੇ ਦੱਸਿਆ ਕਿ ਦੋਸ਼ੀ ਖਿਲਾਫ ਕਈ ਵਾਰ ਸ਼ਰਾਬ ਦੀ ਸਮਗਲਿੰਗ ਦੀ ਸੂਚਨਾ ਮਿਲੀ ਪਰ ਇਸ ਵਾਰ ਭਾਰੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੀ ਕਾਰ 'ਤੇ ਜਾਅਲੀ ਨੰਬਰ ਪਲੇਟ ਲਾ ਕੇ ਸਮਗਲਿੰਗ ਕਰਦਾ ਸੀ ਤਾਂਕਿ ਉਹ ਕਿਸੇ ਦੇ ਹੱਥ ਨਾ ਆ ਸਕੇ। ਪੁਲਸ ਨੇ ਉਕਤ ਦੋਸ਼ੀ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News