ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ

Monday, Jul 20, 2020 - 09:33 AM (IST)

ਪੁਲਸ ਮੁਲਾਜ਼ਮ ਦੀ ਕਰਤੂਤ: ਪਹਿਲਾਂ ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਗਰਭਵਤੀ, ਫਿਰ ਕਰ ਦਿੱਤਾ ਕਾਰਾ

ਮਲੋਟ (ਜੁਨੇਜਾ, ਕਾਠਪਾਲ) : ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ-ਜ਼ਨਾਹ ਕਰਨ ਦੇ ਕਥਿਤ ਦੋਸ਼ਾਂ ਤਹਿਤ ਪੰਜਾਬ ਪੁਲਸ ਦੇ ਇਕ ਸੀਨੀਅਰ ਕਾਂਸਟੇਬਲ ਵਿਰੁੱਧ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋਂ : WWE ਦੀ ਰੈਸਲਰ ਦਾ ਖੁਲਾਸਾ, ਕਿਹਾ-'ਮੈਂ ਹਾਂ ਲੈਸਬੀਅਨ',ਮੈਨੂੰ ਕੁੜੀਆਂ ਪਸੰਦ ਨੇ...

ਜਾਣਕਾਰੀ ਅਨੁਸਾਰ ਜਲੰਧਰ 'ਚ ਇਕ ਕੰਪਨੀ ਵਿਚ ਕੰਮ ਕਰਦੀ ਕੁੜੀ ਨੇ ਸੀਨੀਅਰ ਪੁਲਸ ਅਧਿਕਾਰੀਆਂ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਉਸ ਦਾ ਮਲੋਟ ਦੇ ਗੁਲਸ਼ਨ ਸ਼ਰਮਾ ਪੁੱਤਰ ਸੋਮ ਨਾਥ ਵਾਸੀ ਬੁਰਜਾ ਰੋਡ ਪਿੱਛੇ ਸਰਕਾਰੀ ਹਸਪਤਾਲ ਜੋ ਪੰਜਾਬ ਪੁਲਸ 'ਚ ਕਰਮਚਾਰੀ ਹੈ, ਨਾਲ 2017 'ਚ ਫੇਸਬੁੱਕ 'ਤੇ ਦੋਸਤੀ ਹੋਈ ਸੀ। ਇਸ ਤੋਂ ਬਾਅਦ 'ਚ ਦੋਵਾਂ ਦਾ ਆਪਸ 'ਚ ਪਿਆਰ ਹੋ ਗਿਆ। ਉਕਤ ਵਿਅਕਤੀ ਨੇ ਉਸ ਨਾਲ ਵਿਆਹ ਕਰਨ ਦਾ ਇਕਰਾਰ ਕੀਤਾ। ਮਿਤੀ 8 ਜੁਲਾਈ 2018 ਨੂੰ ਉਸਨੂੰ ਮਲੋਟ ਵਿਖੇ ਬੁਲਾਇਆ ਅਤੇ ਇਕ ਗੈਸਟ ਹਾਊਸ 'ਚ ਉਸ ਨਾਲ ਵਿਆਹ ਕਰਨ ਦਾ ਵਾਅਦਾ ਕਰ ਕੇ ਸਰੀਰਕ ਸਬੰਧ ਬਣਾਏ, ਜਿਸ ਤੋਂ ਬਾਅਦ ਉਹ ਗਰਭਵਤੀ ਹੋ ਗਈ।

PunjabKesariਇਹ ਵੀ ਪੜ੍ਹੋਂ : ਸ਼ਰਮਨਾਕ : ਜ਼ਬਰਦਸਤੀ ਘਰ 'ਚ ਦਾਖ਼ਲ ਹੋ ਕੇ ਨੌਜਵਾਨਾਂ ਨੇ ਨਾਬਾਲਗਾ ਨਾਲ ਕੀਤਾ ਜਬਰ-ਜ਼ਿਨਾਹ

ਇਸ 'ਤੇ ਪੀੜਤ ਕੁੜੀ ਨੇ ਉਕਤ ਵਿਅਕਤੀ ਨੂੰ ਵਾਰ-ਵਾਰ ਵਾਅਦਾ ਨਿਭਾਉਣ ਅਤੇ ਵਿਆਹ ਕਰਨ ਦੀ ਗੱਲ ਕੀਤੀ ਤਾਂ ਉਸਨੇ ਹਾਲੇ ਅਜੇ ਆਪਣਾ ਕੈਰੀਅਰ ਬਣਾਉਣ ਦਾ ਬਹਾਨਾ ਬਣਾ ਕੇ ਵਿਆਹ ਕਰਨ ਲਈ ਸਮਾਂ ਮੰਗਿਆ, ਇਸ ਝਾਂਸੇ 'ਚ ਉਸਦਾ ਗਰਭਪਾਤ ਕਰਾ ਦਿੱਤਾ। ਇਸ ਤੋਂ ਬਾਅਦ ਹੌਲੀ-ਹੌਲੀ ਉਹ ਮੇਰਾ ਫੋਨ ਚੁੱਕਣੋਂ ਹੱਟ ਗਿਆ ਅਤੇ ਨੰਬਰ ਬਲਾਕ ਕਰ ਦਿੱਤਾ। ਜਿਸ ਤੋਂ ਉਸਨੂੰ ਯਕੀਨ ਹੋ ਗਿਆ ਕਿ ਉਸਨੇ ਵਿਆਹ ਦਾ ਝਾਂਸਾ ਦੇਕੇ ਉਸਦਾ ਸਰੀਰਕ ਸ਼ੋਸ਼ਣ ਕੀਤਾ ਹੈ। ਇਸ ਸਬੰਧੀ ਪੁਲਸ ਨੇ ਉਕਤ ਗੁਲਸ਼ਨ ਸ਼ਰਮਾ ਪੁੱਤਰ ਸੋਮ ਨਾਥ ਵਿਰੁੱਧ ਸਿਟੀ ਥਾਣਾ ਮਲੋਟ ਵਿਖੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Baljeet Kaur

Content Editor

Related News