ਮਾਮੇ ਨੂੰ ਵੇਖ ਭਾਣਜੀ ਨੇ ਵੀ ਪੂਰਾ ਕੀਤਾ ਆਪਣਾ ਸੁਫ਼ਨਾ, ਬਣੀ ਜੱਜ

Thursday, Feb 04, 2021 - 11:42 AM (IST)

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਮਲੋਟ ਦੀ ਰਹਿਣ ਵਾਲੀ ਕੁੜੀ ਨਵਨੀਤ ਕੌਰ ਜੱਜ ਬਣ ਗਈ ਹੈ, ਜਿਸ ਸਦਕਾ ਪੂਰੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਜੱਜ ਬਣ ਕੇ ਉਸ ਨੇ ਆਪਣੇ ਬਚਪਨ ਵਿਚ ਲਿਆ ਸੁਪਨਾ ਪੂਰਾ ਕਰ ਲਿਆ ਹੈ, ਜਿਸ ਕਰਕੇ ਉਹ ਬਹੁਤ ਖੁਸ਼ ਹੈ। ਜੱਜ ਬਣਨ ਤੇ ਨਵਨੀਤ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਦੱਸ ਦੇਈਏ ਕਿ ਨਵਨੀਤ ਦੇ ਜੱਜ ਬਣਨ ਪਿਛੇ ਜਿਥੇ ਉਸਦੀ ਸਖ਼ਤ ਮਿਹਨਤ ਦਾ ਯੋਗਦਾਨ ਹੈ, ਉਥੇ ਹੀ ਉਸਦਾ ਆਤਮਵਿਸ਼ਵਾਸ ਵੀ ਹੈ। 

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਪ੍ਰੇਮ ਸਬੰਧਾਂ ਦੇ ਚੱਲਦਿਆ ਕੁੜੀ ਦੇ ਪਰਿਵਾਰ ਨੇ ਨੌਜਵਾਨ ਨੂੰ ਅਗਵਾ ਕਰਕੇ ਦਿੱਤੀ ਖ਼ੌਫਨਾਕ ਸਜ਼ਾ

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਨਵਨੀਤ ਨੇ ਦੱਸਿਆ ਕਿ ਉਸਨੇ 2019 ਵਿਚ ਇਮਤਿਹਾਨ ਦਿੱਤਾ ਸੀ, ਜਿਸ ’ਚ ਉਸ ਦੀ ਪ੍ਰੀ-ਪ੍ਰੀਖਿਆ ਕਲੀਅਰ ਹੋ ਗਈ ਪਰ ਮੇਨ ਪੇਪਰ ’ਚੋਂ ਉਸਦੇ ਨੰਬਰ ਘੱਟ ਗਏ। ਇਸ ਤੋਂ ਬਾਅਦ ਕੁਝ ਪ੍ਰਤੀਭਾਗੀਆਂ ਨੇ ਐਡਵੋਕੇਟ ਪਰਸ਼ਾਤ ਭੂਸ਼ਣ ਰਾਹੀਂ ਰੀ-ਚੈਕਿੰਗ ਦੀ ਰਿਟ ਮਾਨਯੋਗ ਸੁਪਰੀਮ ਕੋਰਟ ’ਚ ਪਾਈ, ਜਿਸ ਨਾਲ ਉਸਨੂੰ 17.5 ਨੰਬਰ ਦੀ ਗ੍ਰੇਸ ਮਿਲੀ ਅਤੇ ਇੰਟਰਵਿਊ ’ਚ ਜਨਰਲ ਕੈਟਾਗਿਰੀ ਦੇ 14 ’ਚੋਂ, ਜੋ 4 ਪ੍ਰਤੀਭਾਗੀ ਜੱਜ ਨਿਯੁਕਤ ਹੋਏ, ਉਨ੍ਹਾਂ ’ਚੋਂ ਇਕ ਨਵਨੀਤ ਵੀ ਹੈ। 

ਪੜ੍ਹੋ ਇਹ ਵੀ ਖ਼ਬਰ - ਵਾਸਤੂ ਸ਼ਾਸਤ ਅਨੁਸਾਰ : ਇਸ ਦਿਸ਼ਾ ‘ਚ ਬੈਠ ਕੇ ਕਰੋ ਕੰਮ, ਜ਼ਿੰਦਗੀ ’ਚ ਹਮੇਸ਼ਾ ਹੋਵੇਗੀ ਤਰੱਕੀ

ਦੂਜੇ ਪਾਸੇ ਨਵਨੀਤ ਨੇ ਕਿਹਾ ਕਿ ਉਸਨੂੰ ਆਪਣੇ ਆਪ ’ਤੇ ਵਿਸ਼ਵਾਸ ਸੀ। ਉਸਨੇ ਇਹ ਸੁਪਨਾ ਆਪਣੇ ਮਾਮਾ ਜੀ ਦੇ ਜੱਜ ਬਣਨ ਉਪਰੰਤ ਵੇਖਿਆ ਸੀ, ਜਿਸ ਨੂੰ ਉਸ ਨੇ ਅੱਜ ਪੂਰਾ ਕਰ ਲਿਆ। ਉਸਨੇ ਕਿਹਾ ਕਿ ਸੁਪਨੇ ਜ਼ਰੂਰ ਵੇਖੋ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਡਟ ਜਾਓ। ਨਵਨੀਤ ਅਨੁਸਾਰ ਜਨਾਨੀਆਂ ਨੂੰ ਆਪਣੇ ਹੱਕਾਂ ਲਈ ਜਾਗਰੂਕ ਹੋਣਾ ਚਾਹੀਦਾ ਹੈ।

ਪੜ੍ਹੋ ਇਹ ਵੀ ਖ਼ਬਰ ਵਿਦਿਆਰਥੀਆਂ ਲਈ ਅਹਿਮ ਖ਼ਬਰ : ਪ੍ਰੀਖਿਆ ਤੋਂ ਸਿਰਫ਼ 5 ਦਿਨ ਪਹਿਲਾਂ ਖੁੱਲ੍ਹਣਗੇ ਕਾਲਜ

ਨੋਟ - ਮਾਮੇ ਨੂੰ ਵੇਖ ਭਾਣਜੀ ਨੇ ਵੀ ਪੂਰਾ ਕੀਤਾ ਆਪਣਾ ਸੁਫ਼ਨਾ, ਬਣੀ ਜੱਜ, ਦੇ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ


rajwinder kaur

Content Editor

Related News