ਚੌਟਾਲਾ ਪਰਿਵਾਰ ਦੇ ਵਿਵਾਦ ਦੇ ਹੱਲ ਲਈ ਖਾਪ ਪੰਚਾਇਤਾਂ ਨੇ ਬਾਦਲ ਨਾਲ ਕੀਤੀ ਮੁਲਾਕਾਤ

09/07/2019 3:45:33 PM

ਮਲੌਟ (ਤਰਸੇਮ ਢੁੱਡੀ) : ਹਰਿਆਣਾ ਦੀ ਖਾਪ ਪੰਚਾਇਤ ਚੌਟਾਲਾ ਪਰਿਵਾਰ ਨੂੰ ਇਕਜੁੱਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਣ ਲਈ ਅੱਜ ਮਲੌਟ ਪਹੁੰਚੀ, ਜਿੱਥੇ ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ।

ਮੁਲਾਕਾਤ ਦੇ ਬਾਅਦ ਹਰਿਆਣਾ ਸਵਾਭਿਮਾਨ ਅੰਦੋਲਨ ਦੇ ਪ੍ਰਧਾਨ ਰਮੇਸ਼ ਦਲਾਲ ਨੇ ਦੱਸਿਆ ਕਿ ਪ੍ਰਕਾਸ਼ ਸਿੰਘ ਬਾਦਲ ਕੋਲੋਂ ਚੌਟਾਲਾ ਪਰਿਵਾਰ ਦੇ ਵਿਵਾਦ ਦੇ ਹੱਲ ਲਈ ਸਮਰਥਨ ਮੰਗਿਆ ਸੀ, ਜਿਸ 'ਤੇ ਉਨ੍ਹਾਂ ਕਿਹਾ ਕਿ ਭਾਵੇਂ ਅਕਾਲੀ ਦਲ (ਬਾਦਲ) ਸਿਆਸੀ ਤੌਰ 'ਤੇ ਭਾਜਪਾ ਦੀ ਭਾਈਵਾਲ ਪਾਰਟੀ ਹੈ ਪਰ ਉਨ੍ਹਾਂ ਦੀ ਦਿਲੀ ਖ਼ਾਹਿਸ਼ ਹੈ ਕਿ ਚੌਟਾਲਾ ਪਰਿਵਾਰ ਇੱਕਜੁੱਟ ਹੋਵੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਉਹ ਨਿੱਜੀ ਤੌਰ 'ਤੇ ਇਸ ਪਰਿਵਾਰ ਨੂੰ ਇੱਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਖਾਪ ਪੰਚਾਇਤਾਂ ਨੂੰ ਇਸ ਮਸਲੇ 'ਤੇ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ।


cherry

Content Editor

Related News