ਭਾਰਤ ਜੋੜੋ ਯਾਤਰਾ : ਪੰਜਾਬ 'ਚ 19 ਤਾਰੀਖ਼ ਨੂੰ ਹੋ ਸਕਦੀ ਹੈ 'ਮੱਲਿਕਾਰੁਜਨ ਖੜਗੇ' ਦੀ ਐਂਟਰੀ

Tuesday, Jan 17, 2023 - 03:14 PM (IST)

ਭਾਰਤ ਜੋੜੋ ਯਾਤਰਾ : ਪੰਜਾਬ 'ਚ 19 ਤਾਰੀਖ਼ ਨੂੰ ਹੋ ਸਕਦੀ ਹੈ 'ਮੱਲਿਕਾਰੁਜਨ ਖੜਗੇ' ਦੀ ਐਂਟਰੀ

ਲੁਧਿਆਣਾ (ਹਿਤੇਸ਼) : ਕਾਂਗਰਸ ਵੱਲੋਂ ਭਾਵੇਂ ਹੀ ਪਰਿਵਾਰਵਾਦ ਨੂੰ ਲੈ ਕੇ ਭਾਜਪਾ ਦੇ ਦੋਸ਼ਾਂ ਦਾ ਜਵਾਬ ਦੇਣ ਲਈ ਚੋਣਾਂ ਜ਼ਰੀਏ ਮੱਲਿਕਾਰੁਜਨ ਖੜਗੇ ਨੂੰ ਪਾਰਟੀ ਦਾ ਪ੍ਰਧਾਨ ਚੁਣ ਲਿਆ ਗਿਆ ਹੈ, ਪਰ ਅਜੇ ਵੀ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹੀ ਕਾਂਗਰਸ ਦਾ ਚਿਹਰਾ ਬਣੇ ਹੋਏ ਹਨ। ਇਸ ਦਾ ਸਬੂਤ 'ਭਾਰਤ ਜੋੜੋ ਯਾਤਰਾ' ਦੌਰਾਨ ਦੇਖਣ ਨੂੰ ਮਿਲ ਰਿਹਾ ਹੈ। ਇਸ ਯਾਤਰਾ ਦਾ ਆਯੋਜਨ ਤਾਂ ਕਾਂਗਰਸ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ ਪਰ ਉਸ ਦੀ ਅਗਵਾਈ ਰਾਹੁਲ ਗਾਂਧੀ ਕਰ ਰਹੇ ਹਨ। ਜਿੱਥੋਂ ਤੱਕ ਮੱਲਿਕਾਰੁਜਨ ਖੜਗੇ ਦਾ ਸਵਾਲ ਹੈ, ਉਹ ਯਾਤਰਾ ਦੇ ਨਾਲ ਨਹੀਂ ਚੱਲ ਰਹੇ ਹਨ, ਸਗੋਂ ਉਨ੍ਹਾਂ ਨੇ ਹੁਣ ਤੱਕ ਦਿੱਲੀ, ਰਾਜਸਥਾਨ, ਹਰਿਆਣਾ ਅਤੇ ਹੋਰ ਸੂਬਿਆਂ 'ਚ ਯਾਤਰਾ ਦੀ ਸ਼ੁਰੂਆਤ ਜਾਂ ਸਮਾਪਤੀ ਨੂੰ ਲੈ ਕੇ ਆਯੋਜਿਤ ਸਮਾਰੋਹ 'ਚ ਹਿੱਸਾ ਲਿਆ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : 'ਬਾਲਗ' ਨਿਕਲਿਆ ਮੋਹਾਲੀ RPG ਹਮਲੇ ਦਾ ਨਾਬਾਲਗ ਮੁਲਜ਼ਮ, ਪੁਲਸ ਨੂੰ ਪਹਿਲੇ ਦਿਨ ਤੋਂ ਹੀ ਸੀ ਸ਼ੱਕ

ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਮੱਲਿਕਾਰੁਜਨ ਖੜਗੇ ਪ੍ਰਧਾਨ ਬਣਨ ਤੋਂ ਬਾਅਦ ਇਕ ਵਾਰ ਵੀ ਪੰਜਾਬ ਨਹੀਂ ਆਏ ਹਨ ਅਤੇ ਨਾ ਹੀ ਹੁਣ ਤੱਕ ਪੰਜਾਬ 'ਚੋਂ ਹੋ ਕੇ ਲੰਘ ਰਹੀ 'ਭਾਰਤ ਜੋੜੋ ਯਾਤਰਾ' 'ਚ ਸ਼ਾਮਲ ਹੋਏ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਦੇ ਨਵੇਂ ਮੇਅਰ ਬਣੇ BJP ਦੇ ਅਨੂਪ ਗੁਪਤਾ, 'ਆਪ' ਉਮੀਦਵਾਰ ਨੂੰ ਹਰਾਇਆ

ਇਸ ਨੂੰ ਲੈ ਕੇ ਕਿਆਸ ਲਾਏ ਜਾ ਰਹੇ ਹਨ ਕਿ 19 ਜਨਵਰੀ ਨੂੰ ਯਾਤਰਾ ਦੇ ਜੰਮੂ-ਕਸ਼ਮੀਰ 'ਚ ਦਾਖ਼ਲ ਹੋਣ ਤੋਂ ਪਹਿਲਾਂ ਪਠਾਨਕੋਟ 'ਚ ਰੱਖੀ ਗਈ ਰੈਲੀ ਦੌਰਾਨ ਮੱਲਿਕਾਰੁਜਾਨ ਖੜਗੇ ਦੀ ਪੰਜਾਬ 'ਚ ਐਂਟਰੀ ਹੋ ਸਕਦੀ ਹੈ। ਇਸ ਤੋਂ ਇਲਾਵਾ ਮੱਲਿਕਾਰੁਜਨ ਖੜਗੇ ਜਲੰਧਰ 'ਚ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਘਰ ਸੋਗ ਜ਼ਾਹਰ ਕਰਨ ਲਈ ਵੀ ਜਾ ਸਕਦੇ ਹਨ, ਜਿਨ੍ਹਾਂ ਦਾ ਪਿਛਲੇ ਦਿਨੀਂ ਯਾਤਰਾ ਦੌਰਾਨ ਦਿਹਾਂਤ ਹੋ ਗਿਆ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News