ਦਹਿਲੀਜ ਕਲਾਂ ਤੋਂ ਬਾਅਦ ਹੁਣ ਮਲੇਰਕੋਟਲਾ ''ਚ ਕੋਰੋਨਾ ਨੇ ਦਿੱਤੀ ਦਸਤਕ
Tuesday, Apr 14, 2020 - 11:46 PM (IST)
ਸੰਗਰੂਰ/ਸ਼ੇਰਪੁਰ,(ਸਿੰਗਲਾ) : ਸਬ-ਡਵੀਜਨ ਮਾਲੇਰਕੋਟਲਾ ਅਧੀਨ ਪੈਂਦੇ ਬਲਾਕ ਅਹਿਮਦਗੜ੍ਹ ਦੇ ਪਿੰਡ ਦਹਿਲੀਜ ਕਲਾਂ ਵਿਖੇ ਕੋਰੋਨਾ ਵਾਇਰਸ ਦੇ ਇਕ ਪਾਜ਼ੇਟਿਵ ਕੇਸ ਤੋਂ ਮਗਰੋਂ ਹੁਣ ਮਲੇਰਕੋਟਲਾ 'ਚ ਵੀ ਕੋਰੋਨਾ ਵਾਇਰਸ ਦਾ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਹਲਕੇ 'ਚ ਪਾਜ਼ੇਟਿਵ ਕੇਸ ਸਾਹਮਣੇ ਆਉਣ ਨਾਲ ਜ਼ਿਲ੍ਹਾ ਸੰਗਰੂਰ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਹੁਣ 2 ਤੋਂ ਵੱਧ ਕੇ 3 ਹੋ ਗਈ ਹੈ। ਦੇਰ ਰਾਤ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੀ ਜਾਰੀ ਕੀਤੀ ਗਈ ਰਿਪੋਰਟ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਦੀ ਪੁਸ਼ਟੀ ਕਰਦੇ ਹੋਏ ਇਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ। ਜਿਸ 'ਚ ਇਕ ਵਿਅਕਤੀ ਦੇ ਕੋਰੋਨਾ ਪਾਜ਼ੇਟਿਵ ਆਉਣ ਬਾਰੇ ਲਿਖਿਆ ਗਿਆ ਹੈ। ਮੈਡੀਕਲ ਕਾਲਜ ਦੀ ਰਿਪੋਰਟ ਅਨੁਸਾਰ ਇਸ ਪਾਜ਼ੇਟਿਵ ਵਿਅਕਤੀ ਦੀ ਆਰਿਫ਼ ਨਾਮ ਵਜੋਂ ਪਹਿਚਾਣ ਹੋਈ ਹੈ।