ਲੋਹੜੀ ਤੋਂ ਅਗਲੇ ਦਿਨ ਸ਼ਰਧਾ ਨਾਲ ਮਨਾਇਆ ਜਾਂਦੈ 'ਮਾਘੀ ਦਾ ਤਿਉਹਾਰ', ਜਾਣੋ ਕੀ ਹੈ ਇਤਿਹਾਸ

Friday, Jan 14, 2022 - 08:35 AM (IST)

ਲੋਹੜੀ ਤੋਂ ਅਗਲੇ ਦਿਨ ਸ਼ਰਧਾ ਨਾਲ ਮਨਾਇਆ ਜਾਂਦੈ 'ਮਾਘੀ ਦਾ ਤਿਉਹਾਰ', ਜਾਣੋ ਕੀ ਹੈ ਇਤਿਹਾਸ

ਜਲੰਧਰ (ਬਿਊਰੋ) - 'ਲੋਹੜੀ' ਤੋਂ ਇਕ ਦਿਨ ਬਾਅਦ ਯਾਨੀਕਿ ਅਗਲੇ ਹੀ ਦਿਨ 'ਮਾਘੀ ਦਾ ਤਿਉਹਾਰ' ਮਨਾਇਆ ਜਾਂਦਾ ਹੈ। ਇਹ ਤਿਉਹਾਰ ਸਿੱਖ ਧਰਮ 'ਚ ਖ਼ਾਸ ਮਹੱਤਵ ਰੱਖਦਾ ਹੈ। ਹਰ ਸਾਲ 40 ਸਿੱਖ ਮੁਕਤਿਆਂ ਦੀ ਸ਼ਹਾਦਤ ਦੀ ਯਾਦ 'ਚ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘੀ ਦਾ ਤਿਉਹਾਰ ਮੇਲੇ ਦੇ ਰੂਪ 'ਚ ਮਨਾਇਆ ਜਾਂਦਾ ਹੈ। ਮਾਘੀ ਦਾ ਤਿਉਹਾਰ ਇਕ ਪੰਜਾਬੀ ਤਿਉਹਾਰ ਹੈ। ਹਿੰਦੀ 'ਚ ਇਸ ਤਿਉਹਾਰ ਨੂੰ 'ਮਕਰ ਸਕ੍ਰਾਂਤੀ' ਕਿਹਾ ਜਾਂਦਾ ਹੈ। 

ਇਹ ਖ਼ਬਰ ਵੀ ਪੜ੍ਹੋ - Lohri 2022: ਜਾਣੋ 'ਲੋਹੜੀ' ਮਨਾਉਂਦੇ ਸਮੇਂ ਕਿਉਂ ਬਾਲ਼ੀ ਜਾਂਦੀ ਹੈ 'ਅੱਗ ਦੀ ਧੂਣੀ'

ਮਾਘੀ, ਪੰਜਾਬੀ ਕਲੈਂਡਰ ਮੁਤਾਬਿਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਮਨਾਇਆ ਜਾਂਦਾ ਹੈ। ਮਾਘੀ ਮਕਰ ਸੰਕ੍ਰਾਤੀ ਤਿਉਹਾਰ ਦਾ ਪੰਜਾਬੀ ਨਾਂ ਹੈ, ਜੋ ਕਿ ਠੰਡ ਦੀ ਸੰਗਰਾਂਦ ਦਾ ਤਿਉਹਾਰ ਹੈ ਅਤੇ ਇਸ ਨੂੰ 'ਸਰਦੀ ਵਾਡੀ' ਦੇ ਤਿਓਹਾਰ ਦੇ ਰੂਪ 'ਚ ਪੂਰੇ ਭਾਰਤ 'ਚ ਮਨਾਇਆ ਜਾਂਦਾ ਹੈ। ਇਸ ਦਿਨ ਜਪ, ਤਪ ਅਤੇ ਦਾਨ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਜੁੜੀਆਂ ਕੁਝ ਮਾਨਤਾਵਾਂ ਬਾਰੇ ਦੱਸਣ ਜਾ ਰਹੇ ਹਾਂ।

ਇਹ ਖ਼ਬਰ ਵੀ ਪੜ੍ਹੋ - ਕੀ ਹੈ ਲੋਹੜੀ ਦੇ ਪਵਿੱਤਰ ਤਿਉਹਾਰ ਦੀ ਮਹੱਤਤਾ? ਜਾਣੋ ਕਿਉਂ 'ਦੁੱਲਾ ਭੱਟੀ' ਨੂੰ ਕੀਤਾ ਜਾਂਦੈ ਯਾਦ

ਸ਼ਾਸਤਰਾਂ ਮੁਤਾਬਕ ਮਾਘੀ 'ਤੇ ਸੂਰਜ ਧਨ ਰਾਸ਼ੀ 'ਚੋਂ ਨਿਕਲ ਕੇ ਮਕਰ ਰਾਸ਼ੀ 'ਚ ਪ੍ਰਵੇਸ਼ ਕਰਦਾ ਹੈ ਅਤੇ ਇਸ ਕਾਰਨ ਇਸ ਤਿਉਹਾਰ ਨੂੰ ਮਾਘੀ (ਮਕਰ ਸੰਕ੍ਰਾਂਤੀ) ਕਿਹਾ ਜਾਂਦਾ ਹੈ। ਮਾਘੀ (ਮਕਰ ਸੰਕ੍ਰਾਂਤੀ) ਦੇ ਦਿਨ ਭਾਗੀਰਥ ਦੀ ਤੱਪਸਿਆ ਨਾਲ ਮਾਂ ਗੰਗਾ ਧਰਤੀ 'ਚ ਆ ਕੇ ਸਾਗਰ 'ਚ ਮਿਲੀ ਸੀ। ਇਸ ਦਿਨ ਉਂਝ ਤਾਂ ਕਿਸੇ ਵੀ ਪਵਿੱਤਰ ਨਦੀ 'ਚ ਇਸ਼ਨਾਨ ਕਰ ਸਕਦੇ ਹਨ ਪਰ ਗੰਗਾ ਇਸ਼ਨਾਨ ਦਾ ਮਹੱਤਵ ਜ਼ਿਆਦਾ ਹੁੰਦਾ ਹੈ। ਪ੍ਰਾਚੀਨ ਮਾਨਤਾਵਾਂ ਮੁਤਾਬਕ ਭੀਸ਼ਮ ਪਿਤਾਮਾ ਨੇ ਪ੍ਰਾਣ ਤਿਆਗਣ ਲਈ (ਮਾਘੀ) ਮਕਰ ਸੰਕ੍ਰਾਂਤੀ ਦੇ ਦਿਨ ਦਾ ਹੀ ਚੁਣਿਆ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ 'ਲੋਹੜੀ' ਦੀਆਂ ਰੌਣਕਾਂ, ਜਾਣੋ ਕੀ ਹੈ ਇਸ ਦਾ ਇਤਿਹਾਸ

ਦੱਖਣੀ ਭਾਰਤ 'ਚ ਇਸ ਤਿਉਹਾਰ ਨੂੰ 'ਪੋਂਗਲ' ਦੇ ਰੂਪ 'ਚ ਮਨਾਇਆ ਜਾਂਦਾ ਹੈ। ਪੋਂਗਲ ਦਾ ਤਿਉਹਾਰ ਵੀ ਫ਼ਸਲ ਅਤੇ ਕਿਸਾਨਾਂ ਦਾ ਤਿਉਹਾਰ ਹੁੰਦਾ ਹੈ। ਪੋਂਗਲ ਦਾ ਮਤਲਬ ਹੁੰਦਾ ਹੈ 'ਉਬਾਲਣਾ'। ਦੱਖਣੀ ਭਾਰਤ 'ਚ ਗੂੜ ਅਤੇ ਚਾਵਲ ਉਬਾਲ ਕੇ ਸੂਰਜ ਨੂੰ ਪ੍ਰਸਾਦ ਦੇ ਨਾਮ ਨਾਲ ਅਰਪਣ ਕੀਤੇ ਜਾਂਦੇ ਹਨ, ਜਿਸ ਨੂੰ 'ਪੋਂਗਲ' ਕਹਿੰਦੇ ਹਨ।

ਮਾਘੀ (ਮਕਰ ਸੰਕ੍ਰਾਂਤੀ) ਤੋਂ ਇਕ ਦਿਨ ਪਹਿਲਾਂ 'ਲੋਹੜੀ ਦਾ ਤਿਉਹਾਰ' ਮਨਾਇਆ ਜਾਂਦਾ ਹੈ। ਪੰਜਾਬ ਅਤੇ ਹਰਿਆਣਾ 'ਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉੱਤਰੀ ਭਾਰਤ 'ਚ ਮਾਘੀ ਨੂੰ ਖਿਚੜੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਇਸ ਦਿਨ ਖਿਚੜੀ ਖਾਣ ਅਤੇ ਖਿਚੜੀ ਦਾ ਦਾਨ ਕਰਨ ਦੀ ਪਰੰਪਰਾ ਪ੍ਰਚੱਲਤ ਹੈ। ਭਾਰਤ 'ਚ ਮਾਘੀ (ਮਕਰ ਸੰਕ੍ਰਾਂਤੀ) ਦੇ ਦਿਨ ਪਤੰਗਬਾਜ਼ੀ ਕੀਤੀ ਜਾਂਦੀ ਹੈ।
 

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News