ਰੋਪੜ ''ਚ ਵੱਡੀ ਵਾਰਦਾਤ! ਪਹਿਲਾਂ ਫੋਨ ਕਰਕੇ ਦੋਸਤ ਨੂੰ ਬੁਲਾਇਆ, ਫਿਰ ਇੱਟਾਂ ਮਾਰ-ਮਾਰ ਕਰ ''ਤਾ ਕਤਲ
Sunday, Mar 22, 2026 - 05:46 PM (IST)
ਰੋਪੜ (ਵੈੱਬ ਡੈਸਕ)- ਰੋਪੜ 'ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਦੋਸਤ ਨੇ ਆਪਣੇ ਦੋਸਤ ਦਾ ਇੱਟ ਮਾਰ ਕੇ ਕਤਲ ਕਰ ਦਿੱਤਾ। ਪਹਿਲਾ ਫੋਨ ਕਰਕੇ ਦੋਸਤ ਨੂੰ ਬੁਲਾਇਆ ਅਤੇ ਬਾਅਦ ਝਗੜਾ ਹੋਣ ਮਗਰੋਂ ਕਤਲ ਕਰ ਦਿੱਤਾ। ਉਕਤ ਘਟਨਾ ਟਰਾਂਸਪੋਰਟ ਨਗਰ ਵਿਚ ਵਾਪਰੀ। ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲਖਵੀਰ ਸਿੰਘ (38) ਪੁੱਤਰ ਗੁਰਮੇਲ ਸਿੰਘ ਵਾਸੀ ਕਾਠਗੜ ਨਵਾਂਸ਼ਹਿਰ ਟਰੱਕ ਡਰਾਈਵਿੰਗ ਦਾ ਕੰਮ ਕਰਦਾ ਹੈ। ਉਸ ਦਾ ਦੋਸਤ ਰੋਪੜ ਟਰਾਂਸਪੋਰਟ ਨਗਰ ਵਿਖੇ ਦੁਕਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ ਨੂੰ ਪਹਿਲਾਂ ਫੋਨ ਕਰਕੇ ਘਰੋਂ ਬੁਲਾਇਆ ਗਿਆ ਅਤੇ ਭਰੋਸਾ ਦਿੱਤਾ ਗਿਆ ਕਿ ਤੈਨੂੰ ਕੋਈ ਗੱਡੀ ਚਲਾਉਣ ਲਈ ਦਿਵਾ ਦਿੰਦੇ ਹਾਂ ਤੂੰ ਰੋਪੜ ਟਰਾਂਸਪੋਰਟ ਨਗਰ ਆਜਾ। ਜਦੋਂ ਰੋਪੜ ਪਹੁੰਚੇ ਆ ਤਾਂ ਸ਼ਾਮ ਵੇਲੇ ਦੋਵੇਂ ਦੋਸਤ ਟਰਾਂਸਪੋਰਟ ਨਗਰ ਦੀ ਪਹਿਲੀ ਮੰਜ਼ਿਲ 'ਤੇ ਪਹੁੰਚੇ ਅਤੇ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਤਕਰਾਰ ਹੋ ਗਿਆ ਅਤੇ ਦੋਸ਼ੀ ਨੇ ਲਖਵੀਰ ਸਿੰਘ ਦੇ ਮੂੰਹ ਉੱਤੇ ਇੱਟਾਂ ਨਾਲ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਇਹ ਵੀ ਪੜ੍ਹੋ: ਜਲੰਧਰ ਦੀ ਵਿਦਿਆਰਥਣ ਦੀ ਖਰੜ 'ਚੋਂ ਮਿਲੀ ਲਾਸ਼ ਵੇਖ ਪਰਿਵਾਰ ਦੇ ਉੱਡੇ ਹੋਸ਼! ਘਰੋਂ ਦੋਸਤ ਨੂੰ ਮਿਲਣ ਗਈ ਸੀ ਕੁੜੀ
ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਘਟਨਾ ਦੀ ਖ਼ਬਰ ਸਵੇਰੇ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਰੋਪੜ ਸਿਟੀ ਥਾਣਾ 'ਚ ਰਿਪੋਰਟ ਦਰਜ ਕਰਵਾ ਦਿੱਤੀ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵੇਂ ਜਣੇ ਇਕੱਠੇ ਹੀ ਰਹਿੰਦੇ ਸਨ ਅਤੇ ਆਪਸ ਵਿੱਚ ਚੰਗੇ ਦੋਸਤ ਸਨ। ਏ. ਐੱਸ. ਆਈ. ਲਕਸ਼ਮਣ ਕੁਮਾਰ ਜਾਣਕਾਰੀ ਦਿੰਦੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਟਰਾਂਸਪੋਰਟ ਨਗਰ ਰੋਪੜ 'ਚ ਕਿਸੇ ਵਿਅਕਤੀ ਦਾ ਕਤਲ ਕੀਤਾ ਗਿਆ ਹੈ।

ਉਨ੍ਹਾਂ ਮੌਕੇ 'ਤੇ ਪਹੁੰਚ ਕੇ ਕਾਰਵਾਈ ਕਰਦੇ ਹੋਏ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਰੋਪੜ ਪੋਸਟਮਾਰਟਮ ਲਈ ਰੱਖਵਾ ਦਿੱਤਾ ਹੈ ਅਤੇ ਪਰਿਵਾਰਿਕ ਮੈਂਬਰਾਂ ਨੂੰ ਸੂਚਨਾ ਦਿੱਤੀ ਗਈ ਅਤੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਉੱਤੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਅਤੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ: ਤੀਰਥ ਯਾਤਰਾ ਬੱਸਾਂ 'ਤੇ CM ਮਾਨ ਦੀਆਂ ਤਸਵੀਰਾਂ ਵੇਖ ਖਹਿਰਾ ਨੇ ਘੇਰੀ 'ਆਪ', ਲਾਇਆ ਗੰਭੀਰ ਇਲਜ਼ਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
