ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ''ਚ ਹੰਗਾਮਾ! ਦੇਵੀ ਤਾਲਾਬ ਮੰਦਰ ''ਚ ਪਥਰਾਅ
Sunday, Aug 02, 2026 - 07:20 PM (IST)
ਜਲੰਧਰ (ਵਰੁਣ): ਜਲੰਧਰ ਦੇ ਮੇਅਰ ਤੇ ਨਾਰਥ ਹਲਕੇ ਦੇ ਨਵੇਂ ਇੰਚਾਰਜ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ਵਿਚ ਭਾਰੀ ਹੰਗਾਮਾ ਹੋ ਗਿਆ। ਮੇਅਰ ਦੀ ਰੈਲੀ ਵਿਚ ਸ਼ਾਮਲ ਭਾਨਾ ਤੇ ਅਮਨ-ਫ਼ਤਿਹ ਗੈਂਗ ਜਿਉਂ ਹੀ ਸ਼੍ਰੀ ਦੇਵੀ ਤਾਲਾਬ ਮੰਦਰ ਵਿਚ ਆਹਮੋ-ਸਾਹਮਣੇ ਹੋਏ ਤਾਂ ਇਕ ਧਿਰ ਵੱਲੋਂ ਗਾਲ੍ਹ ਕੱਢਣ ਮਗਰੋਂ ਦੋਹਾਂ ਪਾਸਿਓਂ ਹੱਥੋਪਾਈ ਹੋ ਗਈ।
ਮੰਦਰ ਦੀ ਮਰਿਆਦਾ ਨੂੰ ਭੰਗ ਕਰਦਿਆਂ ਦੋਹਾਂ ਗੈਂਗਾਂ ਨੇ ਇਕ ਦੂਜੇ 'ਤੇ ਪਥਰਾਅ ਸ਼ੁਰੂ ਕਰ ਦਿੱਤਾ। ਇਹ ਸਾਰਾ ਹੰਗਾਮਾ ਉਸ ਵੇਲੇ ਹੋਇਆ ਜਦੋਂ ਰੈਲੀ ਵਿਚ ਪੁਲਸ ਵੀ ਮੌਜੂਦ ਸੀ। ਇਸ ਵਿਵਾਦ ਮਗਰੋਂ ਮੰਦਰ ਵਿਚ ਆਏ ਸ਼ਰਧਾਲੂਆਂ ਨੂੰ ਵੀ ਭਾਜੜਾਂ ਪੈ ਗਈਆਂ। ਪੁਲਸ ਨੇ ਇਕ ਮੁਲਜ਼ਮ ਨੂੰ ਮੌਕੇ 'ਤੇ ਹੀ ਫੜ ਲਿਆ ਹੈ।
ਦੱਸ ਦਈਏ ਕਿ ਨਾਰਥ ਹਲਕੇ ਦਾ ਇੰਚਾਰਜ ਬਣਨ ਮਗਰੋਂ ਭਾਨਾ ਤੇ ਅਮਨ-ਫ਼ਤਿਹ ਗੈਂਗ ਵੱਖ-ਵੱਖ ਸਮੇਂ ਵਿਨੀਤ ਧੀਰ ਨੂੰ ਮਿਲ ਕੇ ਉਨ੍ਹਾਂ ਨੂੰ ਵਧਾਈ ਦੇਣ ਵੀ ਪਹੁੰਚੇ ਸਨ। ਦੱਸ ਦਈਏ ਕਿ ਭਾਨਾ ਗਰੁੱਪ ਕੰਨੂ ਗੁੱਜਰ ਤੇ ਦਲਬੀਰਾ ਦੇ ਨਾਲ ਚਲਦਾ ਹੈ, ਜਦਕਿ ਅਮਨ ਫ਼ਤਹਿ ਗੈਂਗ ਰੋਕੀ ਨਾਲ ਸਬੰਧਤ ਹੈ। ਫ਼ਿਲਹਾਲ ਪੁਲਸ ਜਾਂਚ ਵਿਚ ਜੁਟੀ ਹੈ।
