ਨੂਰਪੁਰ ਬੇਦੀ 'ਚ ਵੱਡੀ ਵਾਰਦਾਤ, 3 ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ

Wednesday, Jun 24, 2020 - 03:15 PM (IST)

ਨੂਰਪੁਰ ਬੇਦੀ 'ਚ ਵੱਡੀ ਵਾਰਦਾਤ, 3 ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ

ਨੂਰਪੁਰ ਬੇਦੀ (ਕੁਲਦੀਪ ਸ਼ਰਮਾ) : ਇੱਥੋਂ ਦੇ ਨੇੜੇ ਪੈਂਦੇ ਪਿੰਡ ਸਵਾੜਾ ਵਿਖੇ ਫਾਰਮ ਹਾਊਸ 'ਚ ਤਿੰਨ ਵਿਅਕਤੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜਿਨ੍ਹਾਂ 'ਚ 2 ਪ੍ਰਵਾਸੀ ਮਜ਼ਦੂਰ ਅਤੇ ਇੱਕ ਪੰਜਾਬੀ ਵਿਅਕਤੀ ਸ਼ਾਮਲ ਹੈ। ਘਟਨਾ ਬੀਤੀ ਰਾਤ ਦੀ ਦੱਸੀ ਜਾ ਰਹੀ ਹੈ।

PunjabKesari

ਘਟਨਾ ਸਥਾਨ 'ਤੇ ਪੁਲਸ ਦੇ ਉੱਚ ਅਧਿਕਾਰੀਆਂ ਨੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਿੰਗਰ ਮਾਹਰ ਮੌਕੇ 'ਤੇ ਪੁੱਜ ਕੇ ਜਾਂਚ ਕਰ ਰਹੇ ਹਨ। ਦੱਸ ਦਈਏ ਕਿ ਦੇਰ ਰਾਤ ਕੁਝ ਅਣਪਛਾਤੇ ਲੋਕਾਂ ਵੱਲੋਂ ਰਾਮ ਸ਼ੰਕਰ ਵਾਸੀ ਬਿਹਾਰ ਅਤੇ ਕੇਸਰ ਸਿੰਘ ਪਿੰਡ ਭਨੂੰਹਾਂ ਥਾਣਾ ਨੂਰਪਰ ਬੇਦੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

PunjabKesari


author

Anuradha

Content Editor

Related News