ਫਿਰੋਜ਼ਪੁਰ ''ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਥਾਣਿਆਂ ਦੇ ਅਫ਼ਸਰਾਂ ਦਾ ਤਬਾਦਲਾ

Thursday, Jun 25, 2026 - 03:29 PM (IST)

ਫਿਰੋਜ਼ਪੁਰ ''ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 7 ਥਾਣਿਆਂ ਦੇ ਅਫ਼ਸਰਾਂ ਦਾ ਤਬਾਦਲਾ

ਫਿਰੋਜ਼ਪੁਰ (ਸੋਨੂੰ ਚੋਪੜਾ) : ਜ਼ਿਲ੍ਹਾ ਫਿਰੋਜ਼ਪੁਰ ਦੇ ਪੁਲਸ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਵਿਵਸਥਾ ਨੂੰ ਮੁੱਖ ਰੱਖਦਿਆਂ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਤਹਿਤ ਜ਼ਿਲ੍ਹੇ ਦੇ 7 ਥਾਣਿਆਂ ਦੇ ਮੁੱਖ ਅਫ਼ਸਰਾਂ (ਐੱਸ. ਐੱਚ. ਓਜ਼.) ਦੇ ਤਬਾਦਲੇ ਕੀਤੇ ਗਏ ਹਨ, ਤਾਂ ਜੋ ਨਵੀਂ ਤਾਇਨਾਤੀ ਨਾਲ ਕੰਮਕਾਜ ਨੂੰ ਹੋਰ ਚੁਸਤ-ਦਰੁਸਤ ਬਣਾਇਆ ਜਾ ਸਕੇ। ਇਸ ਫੇਰਬਦਲ ਦੇ ਤਹਿਤ ਮੱਖੂ ਥਾਣੇ ਦੇ ਮੁੱਖ ਅਫ਼ਸਰ ਗੁਰਮੀਤ ਸਿੰਘ ਨੂੰ ਬਦਲ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਹੁਣ ਥਾਣਾ ਕੁੱਲਗੜ੍ਹੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸੇ ਤਰ੍ਹਾਂ ਥਾਣਾ ਮੱਲਾਂਵਾਲਾ ਦੇ ਐੱਸ. ਐੱਚ. ਓ. ਜਤਿੰਦਰ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਥਾਣਾ ਮੱਖੂ ਦਾ ਨਵਾਂ ਮੁੱਖ ਅਫ਼ਸਰ ਨਿਯੁਕਤ ਕੀਤਾ ਗਿਆ ਹੈ। ਥਾਣਾ ਕੁੱਲਗੜ੍ਹੀ ਦੇ ਮੁੱਖ ਅਫ਼ਸਰ ਜਸਵਿੰਦਰ ਬਰਾੜ ਨੂੰ ਵੀ ਉੱਥੋਂ ਬਦਲ ਦਿੱਤਾ ਗਿਆ ਹੈ ਅਤੇ ਹੁਣ ਉਹ ਥਾਣਾ ਜ਼ੀਰਾ ਸਿਟੀ ਦੇ ਨਵੇਂ ਇੰਚਾਰਜ ਵਜੋਂ ਆਪਣੀਆਂ ਸੇਵਾਵਾਂ ਨਿਭਾਉਣਗੇ। ਇਸ ਕੜੀ ਵਿਚ ਅੱਗੇ ਚੱਲਦਿਆਂ ਥਾਣਾ ਘੱਲਖੁਰਦ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਦਾ ਤਬਾਦਲਾ ਕਰਕੇ ਉਨ੍ਹਾਂ ਨੂੰ ਥਾਣਾ ਸਦਰ ਜ਼ੀਰਾ ਦਾ ਮੁੱਖ ਅਫ਼ਸਰ ਲਗਾਇਆ ਗਿਆ ਹੈ।

ਇਸ ਦੇ ਨਾਲ ਹੀ ਥਾਣਾ ਲੱਖੋ ਕੇ ਬਹਿਰਾਮ ਦੇ ਐੱਸ. ਐੱਚ. ਓ. ਕਸ਼ਮੀਰ ਸਿੰਘ ਨੂੰ ਹੁਣ ਥਾਣਾ ਘੱਲਖੁਰਦ ਦੀ ਕਮਾਨ ਸੌਂਪੀ ਗਈ ਹੈ। ਉਨ੍ਹਾਂ ਦੀ ਜਗ੍ਹਾ ’ਤੇ ਇੰਸਪੈਕਟਰ ਗੁਰਰਾਜਬੀਰ ਸਿੰਘ ਨੂੰ ਥਾਣਾ ਲੱਖੋ ਕੇ ਬਹਿਰਾਮ ਦਾ ਨਵਾਂ ਐੱਸ. ਐੱਚ. ਓ. ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਬ-ਇੰਸਪੈਕਟਰ ਗੁਰਜੰਟ ਸਿੰਘ ਹੁਣ ਥਾਣਾ ਮੱਲਾਂਵਾਲਾ ਦੇ ਨਵੇਂ ਮੁੱਖ ਅਫ਼ਸਰ ਵਜੋਂ ਚਾਰਜ ਸੰਭਾਲਣਗੇ। ਇਸ ਸਾਰੇ ਫੇਰਬਦਲ ਦੇ ਵਿਚਕਾਰ ਸਭ ਤੋਂ ਚਰਚਾ ਵਾਲਾ ਵਿਸ਼ਾ ਥਾਣਾ ਸਿਟੀ ਫਿਰੋਜ਼ਪੁਰ ਦਾ ਬਣਿਆ ਹੋਇਆ ਹੈ। ਇਸ ਥਾਣੇ ਨੂੰ ਲੰਬੇ ਸਮੇਂ ਤੋਂ ਇੰਸਪੈਕਟਰ ਰੈਂਕ ਦਾ ਕੋਈ ਰੈਗੂਲਰ ਥਾਣਾ ਮੁਖੀ ਨਸੀਬ ਨਹੀਂ ਹੋ ਰਿਹਾ। ਹਾਲਾਤ ਇਹ ਹਨ ਕਿ ਇੱਥੋਂ ਦਾ ਪ੍ਰਬੰਧ ਇਕ ਏ. ਐੱਸ. ਆਈ. ਦੇ ਸਿਰ ’ਤੇ ਚਲਾ ਕੇ ਸਿਰਫ਼ ਸਮਾਂ ਟਪਾਇਆ ਜਾ ਰਿਹਾ ਹੈ, ਜਿਸ ਕਾਰਨ ਸ਼ਹਿਰ ਨਿਵਾਸੀਆਂ ਅਤੇ ਸੁਰੱਖਿਆ ਪ੍ਰਬੰਧਾਂ ’ਤੇ ਵੀ ਇਸ ਦਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਅਜਿਹੇ ਵਿਚ ਲੋਕਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਇਸ ਅਹਿਮ ਥਾਣੇ ਵਿਚ ਜਲਦੀ ਤੋਂ ਜਲਦੀ ਕਿਸੇ ਸੀਨੀਅਰ ਅਧਿਕਾਰੀ ਦੀ ਪੱਕੀ ਨਿਯੁਕਤੀ ਕੀਤੀ ਜਾਵੇ। 


author

Babita

Content Editor

Related News