ਖੇਤਾਂ 'ਚ ਕੰਮ ਕਰਦੇ 20 ਸਾਲਾ ਮੁੰਡੇ ਨਾਲ ਵਾਪਰਿਆ ਵੱਡਾ ਹਾਦਸਾ, ਟੁਕੜਿਆਂ 'ਚ ਵੰਡਿਆ ਗਿਆ ਜਵਾਨ ਪੁੱਤ
Thursday, Nov 28, 2024 - 01:53 PM (IST)
ਪੱਖੋ ਕਲਾਂ/ਰੂੜੇਕੇ ਕਲਾਂ (ਮੁਖਤਿਆਰ)- ਪਿੰਡ ਭੈਣੀ ਫੱਤਾ ਵਿਖੇ ਕਣਕ ਦੀ ਬੀਜਾਈ ਕਰਦਿਆਂ ਇਕ ਨੌਜਵਾਨ ਦੀ ਸੁਪਰਸੀਡਰ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਮੌਕੇ ’ਤੇ ਚਸ਼ਮਦੀਦ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਖਵੀਰ ਸਿੰਘ ਪੁੱਤਰ ਜਗਰਾਜ ਸਿੰਘ (20 ਸਾਲ) ਆਪਣੇ ਖੇਤ ’ਚ ਸਵੇਰ ਤੋਂ ਕਣਕ ਦੀ ਬੀਜਾਈ ਕਰ ਰਿਹਾ ਸੀ।
ਇਹ ਵੀ ਪੜ੍ਹੋ- ਨਵੇਂ ਵਿਧਾਇਕਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਦਾਇਤਾਂ ਜਾਰੀ
ਬਾਅਦ ਦੁਪਹਿਰ ਜਦ ਉਸ ਨੇ ਟਰੈਕਟਰ ਚਲਾਉਂਦਿਆਂ ਆਪਣੀ ਸੀਟ ਤੋਂ ਉੱਠ ਕੇ ਪਿੱਛੇ ਬਿਜਾਈ ਮਸ਼ੀਨ ਵੱਲ ਨਿਗ੍ਹਾ ਮਾਰੀ ਤਾਂ ਉਹ ਪੈਰਦਾਨ ਤੋਂ ਪੈਰ ਤਿਲਕ ਜਾਣ ਕਾਰਨ ਟਰੈਕਟਰ ਤੋਂ ਹੇਠਾਂ ਡਿੱਗ ਪਿਆ, ਜਿਸ ਕਾਰਨ ਉਸ ਉੱਪਰੋਂ ਪਹਿਲਾਂ ਤਾਂ ਟਰੈਕਟਰ ਦਾ ਪਿਛਲਾ ਟਾਇਰ ਲੰਘ ਗਿਆ, ਉਸ ਤੋਂ ਬਾਅਦ ਉਹ ਸੁਪਰਸੀਡਰ ਦੀ ਲਪੇਟ ’ਚ ਆ ਗਿਆ, ਜਿਸ ਨੇ ਉਸ ਦੇ ਟੁਕੜੇ-ਟੁਕੜੇ ਕਰ ਦਿੱਤੇ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਅਤੇ ਇਲਾਕੇ ’ਚ ਇਸ ਘਟਨਾ ਸਬੰਧੀ ਸੋਗ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਸਕੂਲ ਬੱਸ ਦੀ ਟੱਕਰ ਹੋਣ ਕਾਰਨ ਵੱਡਾ ਹਾਦਸਾ, 8 ਸਾਲਾ ਬੱਚੀ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8