ਫਗਵਾੜਾ ''ਚ ਵੱਡਾ ਹਾਦਸਾ! ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਦਰੜਿਆ, ਭਿਆਨਕ ਬਣੇ ਹਾਲਾਤ
Sunday, Jun 07, 2026 - 01:25 PM (IST)
ਫਗਵਾੜਾ (ਸੋਨੂੰ)- ਫਗਵਾੜਾ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਦਰਦਨਾਕ ਹਾਦਸੇ ਵਿਚ ਇਕ ਮਹਿਲਾ ਸਮੇਤ ਤਿੰਨ ਲੋਕ ਜ਼ਖ਼ਮੀ ਹੋ ਗਏ। ਤੇਜ਼ ਰਫ਼ਤਾਰ ਕਾਰ ਨੇ ਸੜਕ 'ਤੇ ਖੜ੍ਹੇ ਲੋਕਾਂ ਨੂੰ ਕੁਚਲ ਦਿੱਤਾ। ਇਸ ਦੌਰਾਨ ਬੱਸ ਦਾ ਇੰਤਜ਼ਾਰ ਕਰ ਰਹੀ ਮਹਿਲਾ ਗੰਭੀਰ ਜ਼ਖ਼ਮੀ ਹੋ ਗਈ। ਕਾਰ ਫਗਵਾੜੇ ਤੋਂ ਦੋਰਾਹਾ ਵੱਲ ਨੂੰ ਜਾ ਰਹੀ ਸੀ। ਗੱਡੀ ਪਹਿਲਾਂ ਬੈਰੀਗੇਡ ਵਿੱਚ ਵੱਜੀ ਅਤੇ ਫਿਰ ਪਲਟ ਗਈ। ਇਸ ਦੌਰਾਨ ਗੱਡੀ ਦੇ ਪਰਖੱਚੇ ਉੱਡ ਗਏ। ਰਾਹਗੀਰਾਂ ਵੱਲੋਂ ਗੱਡੀ ਨੂੰ ਸਿੱਧਾ ਕੀਤਾ ਗਿਆ। ਮੌਕੇ ਉਤੇ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ।

ਇਹ ਵੀ ਪੜ੍ਹੋ: ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ: ਸੀਨੀਅਰ IAS ਦੇ ਤਬਾਦਲੇ, ਕਈ ਵਿਭਾਗਾਂ ’ਚ ਨਵੀਆਂ ਤਾਇਨਾਤੀਆਂ
ਮਿਲੀ ਜਾਣਕਾਰੀ ਮੁਤਾਬਕ ਫਗਵਾੜਾ ਤੋਂ ਦੋਰਾਹਾ ਵੱਲ ਜਾਂਦੀ ਗੱਡੀ ਫਗਵਾੜਾ ਦੇ ਅਰਬਨ ਸਟੇਟ ਪੁਲ ਦੇ ਉੱਪਰ ਚੜ੍ਹਨ ਲੱਗੀ ਤਾਂ ਬੇਕਾਬੂ ਹੋ ਕੇ ਸਾਈਡ 'ਤੇ ਬੈਰੀਗੇਡ ਵਿਚ ਵੱਜੀ ਅਤੇ ਫਿਰ ਸੜਕ 'ਤੇ ਖੜ੍ਹੀ ਬੱਸ ਫੜਨ ਲਈ ਮਹਿਲਾ ਦੇ ਵਿੱਚ ਜਾ ਟਕਰਾਈ। ਇਸ ਦੇ ਬਾਅਦ ਗੱਡੀ ਪਲਟ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਗਏ।

ਇਹ ਵੀ ਪੜ੍ਹੋ: ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! 5 ਲੱਖ 'ਚ ਵੇਚਿਆ ਪਹਿਲੀ ਪਤਨੀ ਦਾ ਨਵਜੰਮਿਆ ਜਵਾਕ
ਰਾਜਗੀਰਾਂ ਵੱਲੋਂ ਇਕਜੁੱਟ ਹੋ ਕੇ ਗੱਡੀ ਨੂੰ ਸਿੱਧਾ ਕੀਤਾ ਗਿਆ ਅਤੇ ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ। ਕਾਰ ਚਾਲਕ ਵਿਅਕਤੀ ਅਤੇ ਇਕ ਮਹਿਲਾ ਬੜੀ ਗੰਭੀਰ ਹੋ ਵਿੱਚ ਜ਼ਖ਼ਮੀ ਹੋ ਗਏ ਹਨ, ਜਿਨ੍ਹਾਂ ਨੂੰ ਫਗਵਾੜਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਰਵਾਇਆ ਗਿਆ ਹੈ। ਦੂਜੇ ਪਾਸੇ ਸੜਕ 'ਤੇ ਬੱਸ ਦਾ ਇੰਤਜ਼ਾਰ ਕਰ ਰਹੀ ਮਹਿਲਾ ਦੇ ਵੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦੀ ਹਾਲਤ ਨੂੰ ਵੇਖਦੇ ਹੋਏ ਫਗਵਾੜਾ ਦੇ ਸਿਵਲ ਹਸਪਤਾਲ ਦੇ ਮੁੱਖ ਡਾਕਟਰਾਂ ਵੱਲੋਂ ਰੈਫਰ ਕਰ ਦਿੱਤਾ ਗਿਆ ਹੈ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।




ਇਹ ਵੀ ਪੜ੍ਹੋ: Punjab: ਖੇਤਾਂ 'ਚ ਪਾਣੀ ਲਾਉਣ ਗਏ ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀ ਲਾਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
