ਰੋਟੀ ਲਈ ਜੂਝਦੇ ਵੇਖ ਪਸੀਜਿਆ ਇਸ ਸ਼ਖ਼ਸ ਦਾ ਮਨ, ਹੁਣ ਮਰੀਜ਼ਾਂ ਨੂੰ ਹਫ਼ਤੇ ''ਚ 6 ਦਿਨ ਕਰਵਾਉਂਦੇ ਹਨ ਨਾਸ਼ਤਾ
Monday, Aug 04, 2025 - 05:13 PM (IST)

ਕਪੂਰਥਲਾ (ਓਬਰਾਏ)- ਕਪੂਰਥਲਾ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਕਰਨ ਤੋਂ ਵੱਡਾ ਕੋਈ ਪੁੰਨ ਦਾ ਕੰਮ ਨਹੀਂ ਹੈ। ਹਰ ਸਮਰੱਥ ਵਿਅਕਤੀ ਨੂੰ ਗ਼ਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਜਿਹਾ ਕਹਿਣਾ ਹੈ ਕਿ ਮਾਡਲ ਟਾਊਨ ਵਿੱਚ ਰਹਿਣ ਵਾਲੇ ਸਮਾਜ ਸੇਵਕ ਓਮ ਪ੍ਰਕਾਸ਼ ਖੰਨਾ ਕਹਿੰਦੇ ਹਨ।
ਇਹ ਵੀ ਪੜ੍ਹੋ: ਨਵਜੋਤ ਸਿੱਧੂ ਨਾਲ ਹੋਈ ਕਰੋੜਾਂ ਦੀ ਠੱਗੀ ਦੇ ਮਾਮਲੇ 'ਚ ਵੱਡੀ ਅਪਡੇਟ, ਹਾਈਕੋਰਟ ਨੇ ਦਿੱਤੇ ਹੁਕਮ
ਉਹ ਐੱਫ਼. ਸੀ. ਆਈ. ਤੋਂ ਸੇਵਾਮੁਕਤ ਹੋ ਚੁੱਕੇ ਹਨ। ਪਿਛਲੇ ਢਾਈ ਸਾਲਾਂ ਤੋਂ ਉਹ ਸਿਵਲ ਹਸਪਤਾਲ ਕਪੂਰਥਲਾ ਵਿੱਚ ਦਾਖ਼ਲ ਮਰੀਜ਼ਾਂ ਨੂੰ ਨਾਸ਼ਤਾ ਕਰਵਾਉਂਦੇ ਹਨ। ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਅਤੇ ਇਕ ਧੀ ਹੈ। ਤਿੰਨੋਂ ਵਿਆਹੇ ਹੋਏ ਹਨ। ਉਨ੍ਹਾਂ ਦੀ ਪਤਨੀ ਦੀ ਮੌਤ ਸਾਲ 2018 ਵਿੱਚ ਹੋਈ ਸੀ।
ਉਨ੍ਹਾਂ ਨੇ ਜ਼ਿੰਦਗੀ ਬਹੁਤ ਸਾਰੇ ਲੋਕਾਂ ਨੂੰ ਦੋ ਸਮੇਂ ਦੀ ਰੋਟੀ ਲਈ ਇੱਧਰ-ਉੱਧਰ ਭਟਕਦੇ ਅਤੇ ਭੁੱਖ ਨਾਲ ਜੂਝਦੇ ਵੇਖਿਆ ਹੈ। ਅੱਜ ਵੀ ਬਹੁਤ ਸਾਰੇ ਲੋਕ ਹਨ, ਜਿਨ੍ਹਾਂ ਨੂੰ ਦੋ ਸਮੇਂ ਦੀ ਰੋਟੀ ਵੀ ਨਹੀਂ ਮਿਲਦੀ। ਉਨ੍ਹਾਂ ਅਜਿਹੇ ਗ਼ਰੀਬ ਪਰਿਵਾਰਾਂ ਦੀ ਮਦਦ ਕਰਨ ਦਾ ਫ਼ੈਸਲਾ ਕੀਤਾ। ਉਹ ਆਪਣੇ ਨਾਲ ਸਿਰਫ਼ ਇਕ ਸਹਾਇਕ ਨੂੰ ਲੈ ਜਾਂਦੇ ਹਨ। ਉਹ ਆਪਣੇ ਪੈਨਸ਼ਨ ਦੇ ਪੈਸੇ ਨਾਲਾ ਸਾਰਾ ਖ਼ਰਚਾ ਕਰਦੇ ਹਨ।
ਇਹ ਵੀ ਪੜ੍ਹੋ: ਪੰਜਾਬ 'ਚ Alert ਹੋ ਗਿਆ ਜਾਰੀ! ਖ਼ਤਰੇ ਦੇ ਨਿਸ਼ਾਨ ਨੇੜੇ ਪੁੱਜਾ ਡੈਮ, BBMB ਨੇ ਖੋਲ੍ਹੇ 4 ਫਲੱਡ ਗੇਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e