ਦੁਬਈ ''ਚ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ
Sunday, Aug 03, 2025 - 03:48 PM (IST)

ਸੁਲਤਾਨਪੁਰ ਲੋਧੀ (ਸੋਢੀ)- ਦੁਬਈ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਨਵਜੋਤ ਸਿੰਘ (25) ਸਪੁੱਤਰ ਸ਼ਿੰਗਾਰਾ ਸਿੰਘ ਵਾਸੀ ਪੰਡੋਰੀ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ। ਨਵਜੋਤ ਸੁਲਤਾਨਪੁਰ ਲੋਧੀ ਦੇ ਰੋਟਰੀ ਚੌਂਕ ਨੇੜੇ ਦਾ ਵਸਨੀਕ ਸੀ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ 'ਤੇ ਅਚਾਨਕ ਆ ਖੜ੍ਹੀ ਵੱਡੀ ਮੁਸੀਬਤ! ਪਾਣੀ 'ਚ ਡੁੱਬੀ ਫ਼ਸਲ, ਆਰਜੀ ਬੰਨ੍ਹ ਟੁੱਟਣੇ ਸ਼ੁਰੂ
ਪ੍ਰਾਪਤ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਚੰਗੇ ਭਵਿੱਖ ਦੀ ਭਾਲ ਵਿਚ ਰੁਜ਼ਗਾਰ ਲਈ ਨਵੰਬਰ 2024 ਵਿਦੇਸ਼ ਦੁਬਈ ਗਿਆ ਸੀ, ਜਿੱਥੇ ਉਹ ਟਰੱਕ ਡਰਾਈਵਰ ਦਾ ਕੰਮ ਕਰਦਾ ਸੀ ਪਰ ਬੀਤੇ ਦਿਨੀਂ ਅਚਾਨਕ ਉਸ ਦਾ ਤੇਲ ਵਾਲਾ ਟੈਂਕਰ ਪਲਟ ਜਾਣ ਮਗਰੋਂ ਸੜਕ ਹਾਦਸੇ ਵਿਚ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਹੀ ਸੁਲਤਾਨਪੁਰ ਲੋਧੀ ’ਚ ਮਾਤਮ ਛਾ ਗਿਆ।
ਹੋਰ ਜਾਣਕਾਰੀ ਅਨੁਸਾਰ ਨੌਜਵਾਨ ਅਜੇ ਕੁਆਰਾ ਸੀ ਅਤੇ ਦੋ ਭੈਣਾ ਦਾ ਇੱਕਲੌਤਾ ਭਰਾ ਸੀ। ਜਿਸ ਉਮਰੇ ਨੌਜਵਾਨ ਦੇ ਘਰ ਵਿਚ ਸ਼ਹਿਨਾਈਆਂ ਵੱਜਣੀਆਂ ਚਾਹੀਦੀਆਂ ਸਨ ਪਰ ਇਸ ਮੰਦਭਾਗੀ ਘਟਨਾ ਤੋਂ ਬਾਅਦ ਉੱਥੇ ਸੱਥਰ ਵਿੱਚ ਗਏ ਹਨ। ਮ੍ਰਿਤਕ ਨੌਜਵਾਨ ਦਾ ਪਿਤਾ ਗੁਰੂਘਰ ’ਚ ਗ੍ਰੰਥੀ ਸਿੰਘ ਵਜੋਂ ਸੇਵਾ ਨਿਭਾ ਰਿਹਾ ਹੈ।
ਇਹ ਵੀ ਪੜ੍ਹੋ: ਵੱਡੇ ਖ਼ਤਰੇ ਦੀ ਘੰਟੀ! ਡੁੱਬ ਚੱਲਿਆ ਪੰਜਾਬ ਦਾ ਇਹ ਪਿੰਡ, ਹੜ੍ਹ ਵਰਗੇ ਬਣੇ ਹਾਲਾਤ (ਵੀਡੀਓ)
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e