ਲੁਧਿਆਣਾ ''ਚ ਕਤਲ ਕੀਤੀ ਗਈ ਨੌਕਰਾਣੀ ਦੇ ਮਾਮਲੇ ''ਚ ਆਇਆ ਨਵਾਂ ਮੋੜ, ਪਲਟ ਗਈ ਸਾਰੀ ਕਹਾਣੀ

07/27/2016 3:10:27 PM

ਲੁਧਿਆਣਾ (ਕੁਲਵੰਤ) : ਹਾਊਸਫੈੱਡ ਕੰਪਲੈਕਸ ''ਚ ਮਾਰੀ ਗਈ ਗਰਭਵਤੀ ਸੋਨਮ ਦੇ ਮਾਮਲੇ ''ਚ ਮੰਗਲਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪੁਲਸ ਨੇ ਸੋਨਮ ਦੇ ਇਕ ਨਜ਼ਦੀਕੀ ਰਿਸ਼ਤੇਦਾਰ ਨੂੰ ਹਿਰਾਸਤ ''ਚ ਲੈ ਕੇ ਪੁੱਛ-ਗਿੱਛ ਕੀਤੀ ਤਾਂ ਸਾਰੀ ਕਹਾਣੀ ਹੀ ਪਲਟ ਗਈ ਅਤੇ ਪਤਾ ਲੱਗਾ ਕਿ ਨੌਕਰਾਣੀ ਦਾ ਕਤਲ ਉਸ ਦੇ ਰਿਸ਼ਤੇਦਾਰ ਨੇ ਹੀ ਆਪਣਾ ਪਾਪ ਲੁਕਾਉਣ ਲਈ ਕੀਤਾ ਸੀ ਅਤੇ ਲਾਸ਼ ਨੂੰ ਉਸ ਨੇ ਤਾਂਗੜੀ ਪਰਿਵਾਰ ਦੇ ਘਰ ਦੇ ਅੱਗੇ ਸੁੱਟਿਆ ਸੀ। ਪੁਲਸ ਕਮਿਸ਼ਨਰ ਜਤਿੰਦਰ ਸਿੰਘ ਔਲਖ ਨੇ ਸਾਫ ਕਿਹਾ ਕਿ ਉਹ ਜਲਦ ਇਸ ਸਬੰਧੀ ਖੁਲਾਸਾ ਕਰਨਗੇ। 
ਪੁਲਸ ਸੂਤਰਾਂ ਦੇ ਮਤਾਬਿਕ ਅਜੇ ਪੁਲਸ ਨੇ ਤਾਂਗੜੀ ਬਾਪ-ਬੇਟੇ ਨੂੰ ਸੁਰੱਖਿਆ ਦੇ ਨਜ਼ਰੀਏ ਨਾਲ ਰਿਹਾਅ ਨਹੀਂ ਕੀਤਾ। ਪੁਲਸ ਦੇ ਕੋਲ ਜਦੋਂ ਪੋਸਟਮਾਰਟਮ ਦੀ ਰਿਪੋਰਟ ਆਈ ਤਾਂ ਸੋਨਮ 4 ਮਹੀਨੇ ਦੀ ਗਰਭਵਤੀ ਨਿਕਲੀ ਸੀ। ਉਸੇ ਸਮੇਂ ਪੁਲਸ ਦੀ ਉਹ ਥਿਊਰੀ ਫੇਲ ਹੋ ਗਈ ਕਿ ਜਬਰ-ਜ਼ਨਾਹ ਤੋਂ ਬਾਅਦ ਕਤਲ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਨੇ ਜਾਂਚ ਨੂੰ ਅੱਗੇ ਵਧਾਇਆ ਤਾਂ ਸਭ ਤੋਂ ਪਹਿਲਾਂ ਸ਼ੱਕ ਸੋਨਮ ਦੇ ਇਕ ਨਜ਼ਦੀਕੀ ਰਿਸ਼ਤੇਦਾਰ ''ਤੇ ਗਿਆ ਅਤੇ ਉਸ ਤੋਂ ਬਾਅਦ ਜਦੋਂ ਪੁਲਸ ਨੇ ਉਸ ਨੂੰ ਹਿਰਾਸਤ ''ਚ ਲੈ ਕੇ ਪੁੱਛ-ਗਿੱਛ ਕੀਤੀ ਤਾਂ ਸਾਰਾ ਕੇਸ ਹੀ ਸਾਫ ਹੋ ਗਿਆ। ਪੁਲਸ ਉਸ ਨੂੰ ਲੈ ਕੇ ਉਸ ਫਲੈਟ ''ਤੇ ਵੀ ਗਈ ਸੀ, ਜਿਥੇ ਉਸ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਆਖਿਰ ਕੀ ਕਸੂਰ ਸੀ ਲੋਕਾਂ ਦਾ?
ਹਾਊਸਫੈੱਡ ਕੰਪਲੈਕਸ ਦੇ ਰਹਿਣ ਵਾਲੇ ਬਾਸ਼ਿੰਦਿਆਂ ਦਾ ਕਹਿਣਾ ਸੀ ਕਿ ਪੁਲਸ ਨੇ ਦਬਾਅ ਦੇ ਕਾਰਨ ਇੱਜ਼ਤਦਾਰ ਤਾਂਗੜੀ ਪਰਿਵਾਰ ਨੂੰ 5 ਦਿਨ ਤਕ ਹਿਰਾਸਤ ''ਚ ਰੱਖਿਆ। ਲੋਕਾਂ ਦੇ ਘਰਾਂ ਵਿਚ ਭੰਨ-ਤੋੜ ਹੋਈ, ਸਾਰੀ ਕਾਲੋਨੀ ਦਹਿਸ਼ਤ ਦੇ ਸਾਏ ਵਿਚ ਰਹੀ ਅਤੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ। ਲੋਕਾਂ ਦੇ ਮਾਨਸਿਕ ਅਤੇ ਆਰਥਿਕ ਨੁਕਸਾਨ ਦੀ ਭਰਪਾਈ ਹੁਣ ਕੌਣ ਕਰੇਗਾ? ਪੁਲਸ ਨੂੰ ਚਾਹੀਦਾ ਹੈ ਕਿ ਉਹ ਹੁਣ ਦੰਗਾ ਕਰਨ ਵਾਲਿਆਂ ''ਤੇ ਵੀ ਸਖਤ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਬਿਨਾਂ ਸੋਚੇ-ਸਮਝੇ ਕੋਈ ਭਾਈਚਾਰਾ ਇਸ ਤਰ੍ਹਾਂ ਨਾਲ ਨਗਰ ''ਚ ਅਮਨ ਕਾਨੂੰਨ ਨਾਲ ਨਾ ਖੇਡ ਸਕੇ। ਲੋਕਾਂ ਦਾ ਕਹਿਣਾ ਸੀ ਕਿ ਪੁਲਸ ''ਤੇ ਦਬਾਅ ਸੀ ਤਾਂ ਇਸ ਦਾ ਭੁਗਤਾਨ ਤਾਂਗੜੀ ਪਰਿਵਾਰ ਕਿਉਂ ਕਰੇ?

Babita Marhas

News Editor

Related News