ਸੈਕਟਰ-16 ਦੇ ਸਟੇਡੀਅਮ ''ਚ ਲਾਏ ਸੈਂਕੜੇ ਨੇ ਕਰਵਾਈ ਸੀ ਮਾਹੀ ਦੀ ਟੀਮ ਇੰਡੀਆ ''ਚ ਵਾਪਸੀ

08/17/2020 5:07:23 PM

ਚੰਡੀਗੜ੍ਹ (ਲਲਨ) : ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਸੈਕਟਰ-16 ਕ੍ਰਿਕਟ ਅਤੇ ਪੀ. ਸੀ. ਏ. ਕ੍ਰਿਕਟ ਸਟੇਡੀਅਮ ਮੋਹਾਲੀ ਖੂਬ ਰਾਸ ਆਉਂਦੇ ਹਨ। ਸੈਕਟਰ-16 ਦੇ ਕ੍ਰਿਕਟ ਸਟੇਡੀਅਮ 'ਚ 2005 ਵਿਚ ਰਣਜੀ ਮੈਚ ਦੌਰਾਨ ਬਿਹਤਰੀਨ ਸੈਂਕੜਾ ਲਾਉਣ ਦੀ ਪਾਰੀ ਤੋਂ ਬਾਅਦ ਹੀ ਉਨ੍ਹਾਂ ਦੀ ਭਾਰਤੀ ਟੀਮ ਵਿਚ ਵਾਪਸੀ ਹੋਈ ਸੀ। ਇਸ ਕਾਰਣ ਇਹ ਮੈਦਾਨ ਉਨ੍ਹਾਂ ਦੇ ਦਿਮਾਗ ਵਿਚ ਹਮੇਸ਼ਾ ਰਹਿੰਦਾ ਹੈ। ਇਹੀ ਨਹੀਂ ਸ਼ਹਿਰਵਾਸੀਆਂ ਨੂੰ ਅੱਜ ਵੀ ਧੋਨੀ ਦੇ ਉਹ ਲੰਬੇ-ਲੰਬੇ ਛੱਕੇ ਯਾਦ ਹਨ, ਜਦੋਂ ਉਨ੍ਹਾਂ ਨੇ ਹਰਿਆਣਾ ਦੇ ਗੇਂਦਬਾਜ਼ਾ ਨੂੰ ਖੂਬ ਧੋਤਾ ਸੀ। ਹਾਲਾਂਕਿ ਸ਼ਹਿਰਵਾਸੀਆਂ ਨੂੰ ਹੁਣ ਮਹਿੰਦਰ ਧੋਨੀ ਵਨ-ਡੇ ਅਤੇ ਟੀ-20 ਮੈਚਾਂ ਦੌਰਾਨ ਮੈਦਾਨ 'ਤੇ ਨਹੀਂ ਦਿਖਣਗੇ ਕਿਉਂਕਿ ਉਨ੍ਹਾਂ ਨੇ ਸੰਨਿਆਸ ਲੈ ਲਿਆ ਹੈ।

ਇਹ ਵੀ ਪੜ੍ਹੋ : ਮੋਟਰ ਸਾਈਕਲ ਸਵਾਰ ਦਰਜਨ ਭਰ ਬਦਮਾਸ਼ਾਂ ਨੇ ਪੱਤਰਕਾਰ 'ਤੇ ਕੀਤਾ ਹਮਲਾ

ਸੈਕਟਰ-16 ਸਟੇਡੀਅਮ 'ਚ ਧੋਨੀ ਦੀ ਕਪਤਾਨੀ 'ਚ ਪਹਿਲਾ ਮੈਚ ਜਿੱਤਿਆ ਸੀ ਟੀਮ ਨੇ
ਟੀਮ ਇੰਡੀਆ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ 2005 ਵਿਚ ਝਾਰਖੰਡ ਲਈ ਖੇਡਦਿਆਂ ਹਰਿਆਣਾ ਖਿਲਾਫ਼ ਸੈਂਕੜਾ ਬਣਾ ਕੇ 2005 ਵਿਚ ਪਾਕਿਸਤਾਨ ਖਿਲਾਫ਼ ਘਰੇਲੂ ਵਨ-ਡੇ ਸੀਰੀਜ਼ ਵਿਚ ਵਾਪਸੀ ਕੀਤੀ ਸੀ। ਰਣਜੀ ਮੈਚ ਵਿਚ ਧੋਨੀ ਦੇ ਅਸਮਾਨ ਨੂੰ ਛੂਹਣ ਵਾਲੇ ਛੱਕੇ ਯਾਦਗਾਰ ਸਨ। ਖਾਸ ਗੱਲ ਇਹ ਹੈ ਕਿ 2007 ਵਿਚ ਜਦੋਂ ਪਹਿਲੀ ਵਾਰ ਧੋਨੀ ਨੂੰ 50 ਓਵਰ ਦੇ ਫਾਰਮੈਟ ਵਿਚ ਟੀਮ ਇੰਡੀਆ ਦੀ ਕਮਾਨ ਸੰਭਾਲਣ ਦਾ ਮੌਕਾ ਮਿਲਿਆ ਸੀ, ਉਸ ਸੀਰੀਜ਼ ਵਿਚ ਇਕ ਮੈਚ ਦੀ ਮੇਜ਼ਬਾਨੀ ਸੈਕਟਰ-16 ਸਟੇਡੀਅਮ ਨੇ ਕੀਤੀ ਸੀ। ਧੋਨੀ ਨੇ ਇਸ ਮੈਚ ਵਿਚ ਕਪਤਾਨ ਦੀ ਭੂਮਿਕਾ ਨਿਭਾਈ ਸੀ। ਉਹ ਸੀਰੀਜ਼ ਟੀਮ ਇੰਡੀਆ ਹਾਰ ਗਈ ਸੀ ਪਰ ਸੀਰੀਜ਼ ਦੇ ਦੋ ਜਿੱਤੇ ਮੈਚਾਂ ਵਿਚੋਂ ਇਕ ਜਿੱਤ ਇੱਥੋਂ ਦੀ ਸ਼ਾਮਲ ਸੀ। ਬਤੌਰ ਕਪਤਾਨ 50 ਓਵਰ ਵਨ-ਡੇ ਫਾਰਮੈਟ ਵਿਚ ਧੋਨੀ ਦੀ ਇਸ ਮੈਚ ਰਾਹੀਂ ਪਹਿਲੀ ਜਿੱਤ ਸੀ। 2007 ਤੋਂ ਬਾਅਦ ਇੱਥੇ ਕੋਈ ਇੰਟਰਨੈਸ਼ਨਲ ਮੈਚ ਨਹੀਂ ਹੋ ਸਕਿਆ।

PunjabKesari

2011 ਵਰਲਡ ਕੱਪ : ਮਾਹੀ ਦੀ ਅਗਵਾਈ 'ਚ ਮੋਹਾਲੀ 'ਚ ਸੈਮੀਫਾਈਨਲ ਮੈਚ ਜਿੱਤਿਆ ਸੀ ਟੀਮ ਨੇ
2016 ਵਿਚ ਨਿਊਜ਼ੀਲੈਂਡ ਖਿਲਾਫ਼ ਧੋਨੀ ਨੇ ਆਖਰੀ ਵਾਰ ਕਿਸੇ ਵਨ-ਡੇ ਸੀਰੀਜ਼ ਵਿਚ ਟੀਮ ਇੰਡੀਆ ਦੀ ਕਮਾਨ ਸੰਭਾਲੀ ਸੀ। ਉਸ ਸੀਰੀਜ਼ ਦਾ ਇਕ ਮੈਚ ਮੋਹਾਲੀ ਸਟੇਡੀਅਮ ਵਿਚ ਹੋਇਆ ਸੀ। ਧੋਨੀ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਮੋਹਾਲੀ ਸਟੇਡੀਅਮ ਵਿਚ 2011 ਦੇ ਇਤਿਹਾਸਕ ਵਰਲਡ ਕੱਪ ਸੈਮੀਫਾਈਨਲ ਮੈਚ ਵਿਚ ਧਮਾਕੇਦਾਰ ਜਿੱਤ ਹਾਸਿਲ ਕਰ ਕੇ ਫਾਈਨਲ ਤਕ ਦਾ ਸਫ਼ਰ ਤੈਅ ਕੀਤਾ ਸੀ। 2009 ਦੇ ਟੀ-20 ਇੰਟਰਨੈਸ਼ਨਲ ਮੈਚ ਵਿਚ ਉਨ੍ਹਾਂ ਦੀ ਅਗਵਾਈ ਵਿਚ ਟੀਮ ਇੰਡੀਆ ਨੇ ਸ਼੍ਰੀਲੰਕਾ ਖਿਲਾਫ਼ ਰਿਕਾਰਡ ਜਿੱਤ ਦਰਜ ਕੀਤੀ ਸੀ। ਇਹ ਮੈਚ ਮੋਹਾਲੀ ਵਿਚ ਖੇਡਿਆ ਗਿਆ ਸੀ। ਉਸ ਮੈਚ ਵਿਚ ਯੁਵਰਾਜ ਨੇ ਆਪਣੀ ਧਮਾਕੇਦਾਰ ਪਾਰੀ ਖੇਡ ਕੇ ਆਪਣੇ ਜਨਮ ਦਿਨ ਨੂੰ ਯਾਦਗਾਰ ਬਣਾਇਆ ਸੀ। 2013 ਵਿਚ ਧੋਨੀ ਨੇ ਕਪਤਾਨ ਵਜੋਂ ਇੰਗਲੈਂਡ ਖਿਲਾਫ਼ ਘਰੇਲੂ ਵਨ-ਡੇ ਸੀਰੀਜ਼ ਦਾ ਫੈਸਲਾਕੁਨ ਮੈਚ ਜਿੱਤ ਕੇ ਸੀਰੀਜ਼ ਆਪਣੇ ਨਾਂ ਕੀਤੀ ਸੀ। 2010 ਵਿਚ ਟੈਸਟ ਮੈਚ ਵਿਚ ਧੋਨੀ ਦੀ ਅਗਵਾਈ ਵਿਚ ਇੰਡੀਅਨ ਟੀਮ ਨੇ ਮੋਹਾਲੀ ਵਿਚ ਆਸਟ੍ਰੇਲੀਆ ਖਿਲਾਫ਼ ਰੋਮਾਂਚਕ ਜਿੱਤ ਹਾਸਿਲ ਕੀਤੀ ਸੀ। ਇਹ ਸਿਲਸਿਲਾ 2013 ਨੂੰ ਮੋਹਾਲੀ ਵਿਚ ਆਸਟ੍ਰੇਲੀਆ ਖਿਲਾਫ਼ ਟੈਸਟ ਮੈਚ ਵਿਚ ਜਾਰੀ ਰਿਹਾ ਸੀ।

ਇਹ ਵੀ ਪੜ੍ਹੋ : ਅੰਮ੍ਰਿਤਸਰ ਜੇਲ 'ਚ ਬੰਦ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ

ਜਦੋਂ ਧੋਨੀ ਆਉਂਦੇ ਤਾਂ ਗਰਮਜੋਸ਼ੀ ਨਾਲ ਮਿਲਦੇ : ਵਿੱਕੀ ਵਾਂਗਾ
ਧੋਨੀ ਦੇ ਪਹਿਲੇ ਮੈਚ ਤੋਂ ਲੈ ਕੇ ਆਖਰੀ ਮੈਚ ਤੱਕ ਮੋਹਾਲੀ ਸਟੇਡੀਅਮ ਵਿਚ ਉਨ੍ਹਾਂ ਨਾਲ ਰਹੇ ਟੀਮ ਦੇ ਲੋਕਲ ਮੈਨੇਜਰ ਵਿੱਕੀ ਵਾਂਗਾ ਨੇ ਕਿਹਾ ਕਿ ਜਦੋਂ ਵੀ ਭਾਰਤੀ ਟੀਮ ਪੀ. ਸੀ. ਏ. ਵਿਚ ਮੈਚ ਖੇਡਣ ਆਉਂਦੀ ਸੀ ਤਾਂ ਧੋਨੀ ਉਸ ਨੂੰ ਗਰਮਜੋਸ਼ੀ ਨਾਲ ਮਿਲਦੇ ਸਨ। ਸ਼ਾਨਦਾਰ ਪ੍ਰਦਰਸ਼ਨ ਦੇ ਨਾਲ-ਨਾਲ ਉਹ ਜ਼ਿੰਦਾ ਦਿਲ ਇਨਸਾਨ ਹਨ। ਪੀ. ਸੀ. ਏ. ਧੋਨੀ ਦਾ ਮਨਪਸੰਦ ਸਟੇਡੀਅਮ ਵੀ ਰਿਹਾ ਹੈ। ਵਿੱਕੀ ਨੇ ਦੱਸਿਆ ਕਿ ਧੋਨੀ ਉਨ੍ਹਾਂ ਨਾਲ ਦੋਸਤਾਨਾ ਵਿਵਹਾਰ ਕਰਦੇ ਰਹੇ ਹਨ ਅਤੇ ਲਗਾਤਾਰ ਫ਼ੋਨ 'ਤੇ ਵੀ ਸੰਪਰਕ ਵਿਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਧੋਨੀ ਸਾਰੀ ਉਮਰ ਕ੍ਰਿਕਟ ਨਾਲ ਜੁੜੇ ਰਹਿਣ, ਚਾਹੇ ਕਿਸੇ ਵੀ ਤਰ੍ਹਾਂ ਹੋਵੇ, ਇਹੀ ਸਾਡੀ ਸਭ ਦੀ ਖਾਹਿਸ਼ ਹੈ। ਉਨ੍ਹਾਂ ਨੂੰ ਮੇਰਾ ਸਲਾਮ।

ਅਗਲਾ ਵਰਲਡ ਕੱਪ ਖੇਡਣਾ ਚਾਹੀਦਾ ਸੀ : ਕਪਿਲ ਦੇਵ
ਭਾਰਤ ਨੂੰ ਪਹਿਲਾ ਵਰਲਡ ਕੱਪ ਜਿਤਾਉਣ ਵਾਲੇ ਸ਼ਹਿਰ ਦੇ ਆਲਰਾਊਂਡਰ ਕਪਿਲ ਦੇਵ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਨੇ ਆਪਣੀ ਰਿਟਾਇਰਮੈਂਟ ਦੀ ਗੱਲ ਕਹਿ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਮੈਨੂੰ ਲੱਗਦਾ ਸੀ ਕਿ ਮਾਹੀ ਅਜੇ ਹੋਰ ਖੇਡ ਸਕਦੇ ਸਨ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਸ਼ਾਇਦ ਅਗਲਾ ਵਰਲਡ ਕੱਪ ਵੀ ਖੇਡਣਾ ਚਾਹੀਦਾ ਸੀ। ਉਨ੍ਹਾਂ ਦੇ ਨਾਲ ਰਹਿਣ ਨਾਲ ਆਉਣ ਵਾਲੇ ਨੌਜਵਾਨ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਫਾਇਦਾ ਹੁੰਦਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਧੋਨੀ ਬਹੁਤ ਵਧੀਆ ਖਿਡਾਰੀ ਹਨ, ਉਨ੍ਹਾਂ ਦੀ ਰਿਟਾਇਰਮੈਂਟ ਦੀ ਗੱਲ ਸੁਣ ਕੇ ਅਜਿਹਾ ਲੱਗਦਾ ਹੈ ਜਿਵੇਂ ਪੂਰੇ ਕ੍ਰਿਕਟ ਜਗਤ ਨੇ ਸੰਨਿਆਸ ਲੈ ਲਿਆ ਹੈ।

ਧੋਨੀ ਇਜ਼ ਮਾਈ ਵਰਲਡ : ਯੁਵਰਾਜ
ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਅਤੇ ਸਿਕਸਰ ਕਿੰਗ ਦੇ ਨਾਂ ਨਾਲ ਜਾਣੇ ਜਾਂਦੇ ਯੁਵਰਾਜ ਸਿੰਘ ਨੇ ਵੀ ਧੋਨੀ ਦੀ ਰਿਟਾਇਰਮੈਂਟ ਤੋਂ ਬਾਅਦ ਇੰਸਟਾਗ੍ਰਾਮ 'ਤੇ ਲਿਖਿਆ, 'ਧੋਨੀ ਇਜ਼ ਮਾਈ ਵਰਲਡ।' ਇਸ ਦੇ ਨਾਲ ਹੀ ਉਨ੍ਹਾਂ ਨੇ ਧੋਨੀ ਦੀ ਫੋਟੋ ਵੀ ਸ਼ੇਅਰ ਕੀਤੀ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਯੁਵਰਾਜ ਅਤੇ ਧੋਨੀ ਇਕ-ਦੂਜੇ ਦੇ ਕਿੰਨੇ ਕਰੀਬ ਸਨ।

ਬੈਟ ਦੇ ਕੇ ਸਨਮਾਨਿਤ ਕੀਤਾ ਸੀ
ਸ਼ਹਿਰ ਦੇ ਨੌਜਵਾਨ ਕੋਚ ਅਤੇ ਕ੍ਰਿਕਟ ਪ੍ਰੇਮੀ ਸੁਮਨਦੀਪ ਸਿੰਘ (ਰੌਕੀ) ਨੇ ਕਿਹਾ ਕਿ ਸੈਕਟਰ-16 ਕ੍ਰਿਕਟ ਸਟੇਡੀਅਮ ਵਿਚ ਧੋਨੀ ਦੀ ਬੈਟਿੰਗ ਦੇਖ ਕੇ ਕਈ ਕੋਚਾਂ ਨੇ ਸੋਚ ਲਿਆ ਸੀ ਕਿ ਆਉਣ ਵਾਲਾ ਸਮਾਂ ਮਹਿੰਦਰ ਸਿੰਘ ਧੋਨੀ ਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਛੱਕੇ ਇੰਨੇ ਲੰਬੇ ਸਨ ਕਿ ਅਜਿਹਾ ਲੱਗ ਰਿਹਾ ਸੀ ਕਿ ਸਟੇਡੀਅਮ ਪਾਰ ਹੋ ਕੇ ਬਾਲ ਸੜਕ 'ਤੇ ਡਿਗੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ 2010 ਵਿਚ ਜਦੋਂ ਇੰਡੀਆ ਟੀਮ ਚੰਡੀਗੜ੍ਹ ਆਈ ਸੀ ਤਾਂ ਉਨ੍ਹਾਂ ਨੇ ਧੋਨੀ ਨੂੰ ਬੈਟ ਦੇ ਕੇ ਸਨਮਾਨਿਤ ਕੀਤਾ ਸੀ।

ਇਹ ਵੀ ਪੜ੍ਹੋ : ਸੁਨਾਮ ਰੋਡ 'ਤੇ ਅੱਗ ਲੱਗਣ ਕਾਰਨ ਗੱਡੀ ਸੜ ਕੇ ਹੋਈ ਸੁਆਹ


Anuradha

Content Editor

Related News