ਪੰਜਾਬ ''ਚ ''ਆਪ'' ਦੇ ਸੱਤਾ ਸੁਪਨੇ ਸਾਕਾਰ ਨਹੀਂ ਹੋਣਗੇ : ਗਰੇਵਾਲ

2/18/2020 1:13:19 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਇੱਥੇ ਇਕ ਭਾਈਚਾਰਕ ਸਮਾਗਮ 'ਚ ਗੱਲਬਾਤ ਕਰਦਿਆਂ ਕਿਹਾ ਕਿ ਜੋ 'ਆਪ' ਵਾਲੇ ਦਿੱਲੀ ਚੋਣਾਂ ਤੋਂ ਪੰਜਾਬ 'ਚ ਸੱਤਾ ਹਾਸਲ ਕਰਨ ਦੇ ਸੁਪਨੇ ਲੈ ਰਹੇ ਹਨ, ਉਹ ਪੰਜਾਬੀ ਸਵੀਕਾਰ ਨਹੀਂ ਹੋਣ ਦੇਣਗੇ, ਕਿਉਂਕਿ ਪੰਜਾਬ 'ਚ ਧਾੜਵੀਆਂ ਲਈ ਕੋਈ ਥਾਂ ਨਹੀ ਹੈ। ਉਨ੍ਹਾਂ ਕਿਹਾ ਕਿ 'ਆਪ' ਵਾਲਿਆਂ ਨੂੰ ਪੰਜਾਬੀ 2017 'ਚ ਬੁਰੀ ਤਰ੍ਹਾਂ ਨਕਾਰ ਚੁੱਕੇ ਹਨ, ਹੁਣ ਜੋ ਦਿੱਲੀ 'ਚ ਤੀਜੀ ਵਾਰ ਸਰਕਾਰ ਬਣੀ ਹੈ, ਉਥੇ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਆਪਣੀ ਬੈਂਕ ਵੋਟ ਨੂੰ ਗਵਾਉਣ ਕਾਰਨ ਕਾਂਗਰਸ ਦਾ ਦੀਵਾਲਾ ਨਿਕਲ ਗਿਆ ਅਤੇ 'ਆਪ' ਦੇ ਤੀਜੀ ਵਾਰ ਪੈਰ ਲੱਗ ਗਏ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਕੈਪਟਨ ਸਰਕਾਰ ਦਾ ਹਾਲ ਦਿੱਲੀ ਵਾਲਾ ਹੋਵੇਗਾ। ਜਦੋਂ ਕਿ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੀ ਸਰਕਾਰ ਹੋਂਦ 'ਚ ਆਵੇਗੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੇ ਦਿਖਾਏ ਜਾਣ ਵਾਲੇ ਸੁਪਨੇ ਮੁੰਗੇਰੀ ਲਾਲ ਦੇ ਸੁਪਨੇ ਹੋਣਗੇ। ਅੱਜ ਦੇ ਸਮਾਗਮ ਵਿਚ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਸੰਧੂ, ਹਰਮਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਆਗੂ ਸ਼ਾਮਲ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Anuradha

This news is Edited By Anuradha