ਟਾਂਡਾ ’ਚ ਸ਼ਰਧਾ ਨਾਲ ਮਨਾਈ ਗਈ ਮਹਾ ਸ਼ਿਵਰਾਤਰੀ

Thursday, Mar 11, 2021 - 01:55 PM (IST)

ਟਾਂਡਾ ਉੜਮੁੜ, 11 ਮਾਰਚ (ਵਰਿੰਦਰ ਪੰਡਿਤ,ਪਰਮਜੀਤ ਸਿੰਘ  ਮੋਮੀ) : ਅੱਜ ਪੂਰੇ ਦੇਸ਼ ਭਰ ’ਚ ਧੂਮਧਾਮ ਨਾਲ ਮਹਾ ਸ਼ਿਵਰਾਤਰੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਟਾਂਡਾ ਇਲਾਕੇ ’ਚ ਅੱਜ ਮਹਾ ਸ਼ਿਵਰਾਤਰੀ ਸ਼ਰਧਾ ਅਤੇ ਉਤਸਾਹ ਨਾਲ ਮਨਾਈ ਗਈ ਹੈ। ਟਾਂਡਾ ਦੇ ਵੱਖ-ਵੱਖ ਮੰਦਿਰਾਂ ਮਹਾਦੇਵ ਮੰਦਿਰ, ਸ਼ਿਵ ਮੰਦਿਰ ਉੜਮੁੜ, ਟਾਂਡਾ ਅਤੇ ਅਹੀਆਪੁਰ ਦੇ ਮੰਦਿਰਾਂ ’ਚ ਸ਼ਿਵਰਾਤਰੀ ਦੇ ਸਬੰਧ ’ਚ ਧਾਰਮਿਕ ਸਮਾਗਮ ਕਰਵਾਏ ਗਏ | ਸਵੇਰ ਤੋਂ ਹੀ ਮੰਦਿਰਾਂ ’ਚ ਭਗਤ ਭਗਵਾਨ ਸ਼ਿਵ ਦੀ ਪੂਜਾ ਕਰ ਰਹੇ ਹਨ ਅਤੇ ਬਮ-ਬਮ ਭੋਲੇ ਨਾਥ ਦੇ ਜੈਕਾਰੇ ਲਗਾ ਰਹੇ ਹਨ। ਮੁੱਖ ਜੋੜ ਮੇਲਾ ਪ੍ਰਾਚੀਨ ਸ਼ਿਵ ਮੰਦਿਰ ਪਿੰਡ ਜਹੂਰਾ ਵਿੱਚ ਲੱਗਾ, ਜਿੱਥੇ ਹਜ਼ਾਰਾਂ ਸ਼ਿਵ ਭਗਤਾਂ ਨੇ ਹਾਜ਼ਰੀ ਲੁਆ ਭਗਵਾਨ ਭੋਲੇ ਸ਼ੰਕਰ ਦਾ ਅਸ਼ੀਰਵਾਦ ਹਾਸਿਲ ਕੀਤਾ। ਇਸ ਮੌਕੇ ਸੇਵਾਦਾਰ ਸੂਦ ਪਰਿਵਾਰ ਵੱਲੋ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਲਈ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਹਾਜ਼ਰੀ ਲਗਵਾਉਂਦੇ ਹੋਏ ਸਮੂਹ ਸੰਗਤਾਂ ਨੂੰ ਸ਼ਿਵਰਾਤਰੀ ਦੀਆਂ ਸ਼ੁਭਕਾਮਨਾਵਾ ਦਿੱਤੀਆਂ।

PunjabKesari

ਇਸ ਮੌਕੇ ਵਿਧਾਇਕ ਗਿਲਜੀਆਂ, ਸਰਪੰਚ ਅਸ਼ਵਨੀ ਕੁਮਾਰ, ਸੰਦੀਪ ਸੂਦ, ਫੁਲਬਾਗ ਸਿੰਘ, ਕੁਲਵੰਤ ਸਿੰਘ, ਪਵਨ ਕੁਮਾਰ, ਸ਼ਿਵ ਗੋਸਵਾਮੀ, ਤਰਸੇਮ ਸਿੰਘ, ਅਵਤਾਰ ਸਿੰਘ, ਰਾਕੇਸ਼ ਸ਼ਰਮਾ, ਰਵਿੰਦਰ ਪਾਲ ਸਿੰਘ ਗੋਰਾ, ਕੁਲਦੀਪ ਸਿੰਘ, ਪੂਨਮ ਸੂਦ, ਧਾਰਿਕਾ ਸੂਦ, ਦਿਸ਼ਾਨੀ ਸੂਦ, ਦੁਰਲੱਭ  ਸਿੰਘ, ਸਰਬਜੀਤ ਸਿੰਘ, ਸੁਖਵਿੰਦਰ ਸਿੰਘ, ਪਵਨ ਪਲਟਾ, ਕਮਲ ਗੋਸਵਾਮੀ, ਸੰਜੀਵ ਸਿਆਲ, ਪਰਵਿੰਦਰ ਸਿੰਘ, ਸ਼ਾਲੂ ਜਹੂਰਾ, ਕ੍ਰਿਸ਼ਨ ਕੁਮਾਰ ਬਿੱਟੂ ਆਦਿ ਨੇ ਹਾਜ਼ਰੀ ਲੁਆਈ। ਇਥੇ ਦੱਸਣਯੋਗ ਹੈ ਕਿ ਭਗਵਾਨ ਸ਼ਿਵ ਜੀ ਨੂੰ ਦੇਵ, ਜਗਤ ਦਾਤਾ ਤੇ ਮੁਕਤੀ ਦੇਣ ਵਾਲਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਜੀ ਭਗਤਾਂ ਵਲੋਂ ਕੀਤੀ ਜਾਣ ਵਾਲੀ ਭਗਤੀ ਤੋਂ ਖੁਸ਼ ਹੋ ਜਾਂਦੇ ਹਨ। ਉਨ੍ਹਾਂ ਦੀ ਕਿਰਪਾ ਨਾਲ ਮਨੁੱਖ ਮੁਕਤੀ ਪ੍ਰਾਪਤ ਕਰਦਾ ਹੈ।

PunjabKesari

ਮਹਾਸ਼ਿਵਰਾਤਰੀ ਨੂੰ ਹੋਇਆ ਸੀ ਸ਼ਿਵ ਵਿਆਹ
ਸ਼ਾਸਤਰਾਂ ਅਨੁਸਾਰ ਮਹਾਸ਼ਿਵਰਾਤਰੀ ਨੂੰ ਭਗਵਾਨ ਸ਼ਿਵ ਦਾ ਦੇਵੀ ਪਾਰਵਤੀ ਨਾਲ ਵਿਆਹ ਹੋਇਆ ਸੀ। ਦੋਵਾਂ ਦਾ ਵਿਆਹ ਮਹਾਸ਼ਿਵਰਾਤਰੀ ਦੇ ਪ੍ਰਦੋਸ਼ ਕਾਲ 'ਚ ਹੋਇਆ ਸੀ। ਸੂਰਜ ਡੁੱਬਣ ਤੋਂ ਬਾਅਦ 2 ਘੰਟੇ ਤੇ 24 ਮਿੰਟ ਦੀ ਮਿਆਦ ਪ੍ਰਦੋਸ਼ ਕਾਲ ਅਖਵਾਉਂਦੀ ਹੈ। ਮਾਨਤਾ ਹੈ ਕਿ ਇਸ ਵੇਲੇ ਭਗਵਾਨ ਭੋਲੇਨਾਥ ਪ੍ਰਸੰਨ ਹੋ ਕੇ ਨ੍ਰਿਤ ਕਰਦੇ ਹਨ। ਇਸ ਲਈ ਮਹਾਸ਼ਿਵਰਾਤਰੀ 'ਤੇ ਪ੍ਰਦੋਸ਼ ਕਾਲ 'ਚ ਮਹਾਦੇਵ ਦੀ ਪੂਜਾ ਕਰਨਾ ਵਿਸ਼ੇਸ਼ ਫਲ਼ਦਾਈ ਹੁੰਦਾ ਹੈ।

PunjabKesari


Anuradha

Content Editor

Related News