ਰੇਲਵੇ ਸਟੇਸ਼ਨ ਦਾ ਘਟੀਆ ਪ੍ਰਬੰਧ ਦੇਖ ਕੇ ਅਧਿਕਾਰੀਆਂ ''ਤੇ ਵਰ੍ਹੇ ਐੱਮ. ਪੀ. ਔਜਲਾ (ਵੀਡੀਓ)
Saturday, Jun 16, 2018 - 09:39 AM (IST)
ਅੰਮ੍ਰਿਤਸਰ,(ਸੁਮਿਤ ਖੰਨਾ)— ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਬੀਤੇ ਦਿਨ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਦੌਰਾ ਕੀਤਾ। ਇੱਥੇ ਉਨ੍ਹਾਂ ਨੂੰ ਇਸ ਦੌਰਾਨ ਕਈ ਕਮੀਆਂ ਦੇਖਣ ਨੂੰ ਮਿਲੀਆਂ। ਇਸ ਕਾਰਨ ਉਨ੍ਹਾਂ ਨੇ ਅਧਿਕਾਰੀਆਂ ਨੂੰ ਸਖਤੀ ਨਾਲ ਸਾਰੇ ਪ੍ਰਬੰਧ ਕਰਨ ਦੀ ਹਿਦਾਇਤ ਦਿੱਤੀ। ਇੱਥੇ ਨਾ ਤਾਂ ਯਾਤਰੀਆਂ ਦੇ ਬੈਠਣ ਲਈ ਥਾਂ ਸੀ ਅਤੇ ਨਾ ਹੀ ਉਨ੍ਹਾਂ ਦੇ ਪੀਣ ਲਈ ਪਾਣੀ ਦਾ ਕੋਈ ਪ੍ਰਬੰਧ ਸੀ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਨੂੰ ਦੂਰ ਕਰਨ ਲਈ ਜਲਦੀ ਕਾਰਵਾਈ ਹੋਣੀ ਚਾਹੀਦੀ ਹੈ।
ਰੇਲਵੇ ਸਟੇਸ਼ਨ 'ਤੇ ਸਭ ਤੋਂ ਬੁਰਾ ਹਾਲ ਤਾਂ ਸਫਾਈ ਪ੍ਰਬੰਧ ਦਾ ਸੀ, ਇੱਥੇ ਹਰ ਪਾਸੇ ਗੰਦਗੀ ਦਿਖਾਈ ਦੇ ਰਹੀ ਸੀ। ਇਨ੍ਹਾਂ ਕਮੀਆਂ ਨੂੰ ਦੇਖ ਕੇ ਐੱਮ. ਪੀ. ਔਜਲਾ ਨੇ ਅਧਿਕਾਰੀਆਂ ਦੀ ਕਲਾਸ ਲਗਾਈ ਅਤੇ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਕਮੀਆਂ ਪੂਰੀਆਂ ਕਰਨ ਲਈ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਇਸ ਸੰਬੰਧੀ ਰਿਪੋਰਟ ਭੇਜਣ ਲਈ ਵੀ ਕਿਹਾ ਹੈ।