ਵੱਡੀ ਵਾਰਦਾਤ, ਆਨਲਾਈਨ ਲੁੱਡੋ ਖੇਡ ਨੇ ਕਰਵਾਇਆ ਨੌਜਵਾਨ ਦਾ ਕਤਲ

Saturday, Jul 18, 2020 - 06:39 PM (IST)

ਵੱਡੀ ਵਾਰਦਾਤ, ਆਨਲਾਈਨ ਲੁੱਡੋ ਖੇਡ ਨੇ ਕਰਵਾਇਆ ਨੌਜਵਾਨ ਦਾ ਕਤਲ

ਅੰਮ੍ਰਿਤਸਰ (ਸੁਮਿਤ) : ਆਨਲਾਈਨ ਲੁੱਡੋ ਦੀ ਖੇਡ ਵਿਚ 50 ਰੁਪਏ ਹਾਰਣ ਕਾਰਣ ਇਕ ਨੌਜਵਾਨ ਦਾ ਕਤਲ ਕਰ ਦੇਣ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਨੂੰ ਪਹਿਲਾਂ ਤਾਂ ਅਗਵਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਆਨਲਾਈਨ ਖੇਡੀ ਜਾਣ ਵਾਲੀ ਲੁੱਡੋ ਖੇਡ ਵਿਚ ਨੌਜਵਾਨ 50 ਰੁਪਏ ਹਾਰ ਗਿਆ ਸੀ, ਜਿਸ ਦੇ ਪੈਸੇ ਨਾ ਦੇਣ ਕਾਰਣ ਦੋਸਤ ਵਲੋਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ। ਨੌਜਵਾਨ ਨੂੰ ਅਗਵਾ ਕਰਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਨੌਜਵਾਨ ਨੂੰ ਪਹਿਲਾਂ ਅਗਵਾ ਕੀਤਾ ਗਿਆ, ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਮ੍ਰਿਤਕ ਦੇ ਭਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਭਰਾ ਨੂੰ ਸ਼ਰਾਬ ਪਿਆਉਣ ਦੇ ਬਹਾਨੇ ਪਹਿਲਾਂ ਉਸ ਨੂੰ ਬੁਲਾਇਆ ਗਿਆ ਅਤੇ ਫਿਰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਬਠਿੰਡਾ : ਪਤੀ ਨੇ ਆਸ਼ਿਕ ਨਾਲ ਰੰਗੇ ਹੱਥੀਂ ਫੜੀ ਪਤਨੀ, ਦੋਵਾਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰਨ ਵਾਲੀ ਮੌਤ (ਤਸਵੀਰਾਂ)

ਉਧਰ ਵਾਰਦਾਤ ਤੋਂ ਬਾਅਦ ਜਾਂਚ ਵਿਚ ਲੱਗੀ ਪੁਲਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਕਤਲ ਲੁੱਡੋ ਖੇਡ ਕਾਰਣ ਹੋਇਆ ਹੈ, ਜਿਸ ਵਿਚ ਕੁਝ ਰਕਮ ਬੌਬੀ ਨਾਮ ਦਾ ਨੌਜਵਾਨ ਹਾਰ ਗਿਆ ਸੀ, ਜਿਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ। ਪੁਲਸ ਮੁਤਾਬਕ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਰਾਜਾਸਾਂਸੀ ਏਅਰਪੋਰਟ 'ਤੇ ਸੋਨੇ ਦੀ ਵੱਡੀ ਖੇਪ ਫੜੀ, ਇੰਝ ਲੁਕਾਇਆ ਸੋਨਾ ਦੇਖ ਅਧਿਕਾਰੀ ਵੀ ਹੈਰਾਨ


author

Gurminder Singh

Content Editor

Related News