ਪਤੀ ਨਾਲ ਲੜ ਕੇ ਆਈ ਔਰਤ ਚੜ੍ਹ ਗਈ ਬੇਗਾਨੇ ਬੰਦੇ ਦੇ ਹੱਥੇ, ਵਿਚੋਲਣ ਖੇਡ ਗਈ ਗੰਦੀ ਖੇਡ

Wednesday, Aug 09, 2023 - 12:02 PM (IST)

ਲੁਧਿਆਣਾ (ਰਾਜ) : ਕਿਸੇ ਗੱਲ ਕਰ ਕੇ ਪਤੀ ਨਾਲ ਝਗੜਾ ਕਰ ਕੇ ਵਿਆਹੁਤਾ ਵਿਚੋਲਣ ਕੋਲ ਚਲੀ ਗਈ, ਜਿੱਥੇ ਵਿਚੋਲਣ ਨੇ ਉਸ ਨੂੰ ਸਮਝਾ-ਬੁਝਾ ਕੇ ਪਤੀ ਕੋਲ ਵਾਪਸ ਭੇਜਣ ਦੀ ਬਜਾਏ ਉਲਟਾ ਉਸ ਨੂੰ 2 ਲੱਖ ਰੁਪਏ ’ਚ ਰਾਜਸਥਾਨ ਦੇ ਇਕ ਵਿਅਕਤੀ ਨੂੰ ਵੇਚ ਦਿੱਤਾ। ਉੱਥੇ ਵਿਅਕਤੀ ਨੇ 7 ਮਹੀਨਿਆਂ ਤੱਕ ਔਰਤ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਜਿਵੇਂ ਕਿਵੇਂ ਔਰਤ ਖ਼ੁਦ ਨੂੰ ਉਸ ਦੇ ਚੁੰਗਲ ’ਚੋਂ ਮੁਕਤ ਕਰਵਾ ਕੇ ਲੁਧਿਆਣਾ ਪੁੱਜੀ ਅਤੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਥਾਣਾ ਮਿਹਰਬਾਨ ਦੀ ਪੁਲਸ ਨੇ ਪੀੜਤ ਔਰਤ ਦੇ ਫੁਫੇਰੇ ਭਰਾ ਦੀ ਸ਼ਿਕਾਇਤ ’ਤੇ ਕੈਪਟਨ ਕਾਲੋਨੀ ਦੀ ਰਹਿਣ ਵਾਲੀ ਵਿਚੋਲਣ ਕਿਰਨਾ, ਉਸ ਦੇ ਪਤੀ ਲਾਡੀ, ਸਿਮਰਨ, ਬਿੱਲੋ, ਮਨਜੀਤ ਅਤੇ ਰਾਜਸਥਾਨ ਦੇ ਰਹਿਣ ਵਾਲੇ ਰਾਜਵੀਰ ਮਾਝੂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਹੜ੍ਹਾਂ 'ਤੇ ਕੇਂਦਰ ਦਾ ਐਕਸ਼ਨ, ਕੇਂਦਰੀ ਟੀਮ 3 ਦਿਨਾਂ ਦੌਰੇ ਦੌਰਾਨ ਲਵੇਗੀ ਸਾਰਾ ਜਾਇਜ਼ਾ

ਪੁਲਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਪੁਲਸ ਸ਼ਿਕਾਇਤ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਉਸ ਦੇ ਮਾਮੇ ਦੀ ਕੁੜੀ (ਮਮੇਰੀ ਭੈਣ) ਆਪਣੇ ਪਤੀ ਨਾਲ ਝਗੜਾ ਕਰ ਕੇ ਘਰੋਂ ਚਲੀ ਗਈ ਸੀ, ਜੋ ਵਿਚੋਲਣ ਕਿਰਨਾ ਕੋਲ ਪੁੱਜ ਗਈ। ਇੱਥੋਂ ਕਿਰਨਾ ਨੇ ਉਸ ਨੂੰ ਸਮਝਾਉਣ ਦੀ ਬਜਾਏ ਆਪਣੇ ਕੋਲ ਹੀ ਰੱਖ ਲਿਆ। ਫਿਰ ਉਸ ਦਾ ਸੌਦਾ 2 ਲੱਖ ’ਚ ਕਰ ਦਿੱਤਾ। ਉਸ ਨੂੰ ਰਾਜਸਥਾਨ ਦੇ ਰਾਜਵੀਰ ਮਾਝੂ ਨੂੰ ਵੇਚ ਦਿੱਤਾ। ਰਾਜਸਥਾਨ ਲਿਜਾਣ ਲਈ ਮੁਲਜ਼ਮਾਂ ਨੇ ਉਸ ਦੀ ਭੈਣ ਨੂੰ ਕਿਹਾ ਕਿ ਉਹ ਘੁੰਮਣ ਲਈ ਅੰਮ੍ਰਿਤਸਰ ਜਾ ਰਹੇ ਹਨ। ਉਹ ਉਸ ਨੂੰ ਟਰੇਨ ’ਚ ਲੈ ਗਏ, ਜਿੱਥੇ ਨਸ਼ੀਲੀ ਚਾਹ ਪਿਲਾ ਕੇ ਉਹ ਉਸ ਨੂੰ ਰਾਜਸਥਾਨ ਲੈ ਗਏ, ਜਿੱਥੇ ਉਸ ਨੂੰ ਰਾਜਵੀਰ ਨੂੰ ਸੌਂਪ ਦਿੱਤਾ।

ਇਹ ਵੀ ਪੜ੍ਹੋ : PSEB ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਪ੍ਰੀਖਿਆਵਾਂ ਬਾਰੇ ਲਿਆ ਗਿਆ ਇਹ ਫ਼ੈਸਲਾ

ਮੁਲਜ਼ਮ ਰਾਜਵੀਰ ਨੇ ਉਸ ਦੀ ਮਮੇਰੀ ਭੈਣ ਨੂੰ ਘਰ ’ਚ ਬੰਦੀ ਕੇ ਬਣਾ ਲਿਆ ਅਤੇ ਜ਼ਬਰੀ ਉਸ ਨਾਲ ਜਬਰ-ਜ਼ਿਨਾਹ ਕੀਤਾ। 7 ਮਹੀਨਿਆਂ ਤੱਕ ਇਹ ਕੁੱਝ ਚਲਦਾ ਰਿਹਾ। ਉਸ ਦੀ ਭੈਣ ਕਿਸੇ ਤਰ੍ਹਾਂ ਮੁਲਜ਼ਮ ਦੀ ਚੁੰਗਲ ’ਚੋਂ ਭੱਜਣ ਦਾ ਯਤਨ ਕਰ ਰਹੀ ਸੀ। ਫਿਰ ਕੁੱਝ ਦਿਨ ਪਹਿਲਾਂ ਉਸ ਨੂੰ ਮੌਕਾ ਮਿਲ ਗਿਆ ਅਤੇ ਉਹ ਕਿਸੇ ਤਰ੍ਹਾਂ ਖ਼ੁਦ ਨੂੰ ਬਚਾਉਂਦੇ ਹੋਏ ਉੱਥੋਂ ਨਿਕਲ ਕੇ ਲੁਧਿਆਣਾ ਪੁੱਜ ਗਈ। ਘਰ ਪੁੱਜ ਕੇ ਉਸ ਨੇ ਸਾਰੀ ਘਟਨਾ ਬਾਰੇ ਦੱਸਿਆ। ਫਿਰ ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ’ਤੇ ਕੇਸ ਦਰਜ ਕੀਤਾ। ਉੱਧਰ, ਥਾਣਾ ਐੱਸ. ਐੱਚ. ਓ. ਸਬ-ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਜੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੀ ਭਾਲ ’ਚ ਲਗਾਤਾਰ ਛਾਪਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੀੜਤਾ ਦੀ ਮੈਡੀਕਲ ਜਾਂਚ ਕਰਵਾਈ ਜਾਵੇਗੀ, ਜਿਸ ਤੋਂ ਬਾਅਦ ਜਬਰ-ਜ਼ਿਨਾਹ ਦੀ ਧਾਰਾ ਵੀ ਜੋੜ ਦਿੱਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News