ਲੁਧਿਆਣਾ ਵਿਚ ਸਾਲ 1970 ਤੋਂ ਬਾਅਦ ਹੁਣ ਤੱਕ ਦਾ ਸੈਕਿੰਡ ਹਾਈਐਸਟ ਤਾਪਮਾਨ ਰਿਕਾਰਡ
Sunday, May 25, 2025 - 03:52 PM (IST)

ਲੁਧਿਆਣਾ (ਖੁਰਾਣਾ)- ਲੁਧਿਆਣਾ ਵਿਚ ਮੌਸਮ ਵਿਭਾਗ ਵੱਲੋਂ ਸਾਲ 1970 ਤੋਂ ਬਾਅਦ ਰਾਤ ਦੇ ਸਮੇਂ ਦਾ ਸੈਕਿੰਡ ਹਾਈਐਸਟ ਤਾਪਮਾਨ 30.2 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜਦੋਂਕਿ ਇਸ ਤੋਂ ਪਹਿਲਾਂ ਸਾਲ 1989 ਵਿਚ ਉਦਯੋਗਿਕ ਨਗਰੀ ਵਿਚ 30.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ 'ਚ ਵਾਧੇ ਦੀ ਤਿਆਰੀ! ਹਰ ਮਹੀਨੇ ਮਿਲਣਗੇ 2500 ਰੁਪਏ
ਵਿਭਾਗੀ ਅੰਕੜਿਆਂ ਦੇ ਮੁਤਾਬਕ ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਰਿਹਾ, ਜਦੋਂਕਿ ਭਿਅਨਕ ਗਰਮੀ ਅਤੇ ਅੱਗ ਵਰ੍ਹਾ ਰਹੀ ਤੇਜ਼ ਧੁੱਪ ਦੇ ਕਾਰਨ ਸ਼ਹਿਰ ਵਾਸੀਆਂ ਨੂੰ ਤਾਪਮਾਨ ਦੇ 45 ਡਿਗਰੀ ਤੱਕ ਪੁੱਜ ਜਾਣ ਦਾ ਅਹਿਸਾਸ ਹੋ ਰਿਹਾ ਸੀ। ਅਜਿਹੇ ਵਿਚ ਇਕ ਵਾਰ ਫਿਰ ਤੋਂ ਕਹਿਰ ਵਰ੍ਹਾ ਰਹੀ ਗਰਮੀ ਕਾਰਨ ਦੁਪਹਿਰ ਦੇ ਸਮੇਂ ਮਹਾਨਗਰ ਦੀਆਂ ਜ਼ਿਆਦਾਤਰ ਸੜਕਾਂ ਸੁੰਨਸਾਨ ਦਿਖਾਈ ਦਿੱਤੀਆਂ ਅਤੇ ਹਾਲਾਤ ਕਰਫਿਊ ਲੱਗਾ ਹੋਣ ਵਰਗੇ ਬਣੇ ਰਹੇ। ਅਜਿਹੇ ਵਿਚ ਸੜਕਾਂ ’ਤੇ ਉਤਰੇ ਸ਼ਹਿਰਵਾਸੀ ਗਰਮੀ ਦੀ ਮਾਰ ਤੋਂ ਬੇਹਾਲ ਹੁੰਦੇ ਰਹੇ ਕਿਉਂਕਿ ਤੇਜ਼ ਰਫਤਾਰ ਚੱਲ ਰਹੀਆਂ ਗਰਮ ਹਵਾਵਾਂ ਤੰਦੂਰ ਵਾਂਗ ਤਪਦੀਆਂ ਲੋਕਾਂ ਨੂੰ ਬੁਰੀ ਤਰ੍ਹਾਂ ਝੁਲਸਾ ਰਹੀਆਂ ਹਨਅਤੇ ਭਿਆਨਕ ਗਰਮੀ ਵਿਚ ਪਸੀਨੇ ਨਾਲ ਨਹਾਏ ਲੋਕ ਵਾਰ ਵਾਰ ਆਪਣੇ ਸਰੀਰ ਨੂੰ ਕੱਪੜੇ ਦੇ ਨਾਲ ਪੂੰਝ ਕੇ ਆਪਣੇ ਆਪ ਨੂੰ ਸੰਭਾਲਣ ਦਾ ਯਤਨ ਕਰ ਰਹੇ ਹਨ।
ਹਾਈ ਅਲਰਟ ਜਾਰੀ, 47 ਤੋਂ 55 ਡਿਗਰੀ ਤੱਕ ਹੋਵੇਗਾ ਤਾਪਮਾਨ
ਪੰਜਾਬ ਵਿਚ ਆਉਣ ਵਾਲੀ 29 ਮਈ ਤੋਂ ਲੈ ਕੇ 2 ਜੂਨ ਤਕ ਤਾਪਮਾਨ 47 ਡਿਗਰੀ ਤੋਂ ਲੈ ਕੇ 55 ਡਿਗਰੀ ਤੱਕ ਹੋਵੇਗਾ। ਅਜਿਹੇ ਵਿਚ ਲੱਗ ਦੇ ਸੋਲੇ ਵਰ੍ਹਾ ਰਹੀ ਭਿਆਨਕ ਗਰਮੀ ਅਤੇ ਸਿੱਧੀ ਪੈਣ ਵਾਲੀ ਤੇਜ਼ ਧੁੱਪ ਕਾਰਨ ਸੜਕਾਂ ’ਤੇ ਨਿਕਲਣ ਵਾਲੇ ਲੋਕਾਂ ਦੀ ਹਾਲਤ ਭੱਠੀ ਵਿਚ ਭੁੱਜਣ ਵਾਲੇ ਦਾਣਿਆਂ ਵਰਗੀ ਬਣ ਸਕਦੀ ਹੈ। ਅਜਿਹੇ ਵਿਚ ਕੋਈ ਵੀ ਵਿਅਕਤੀ ਸਵੇਰ 10 ਵਜੇ ਤੋਂ ਲੇ ਕੇ ਦੁਪਹਿਰ 3 ਵਜੇ ਤੱਕ ਘਰੋਂ ਬਾਹਰ ਨਾ ਨਿਕਲੇ ਕਿਉਂਕਿ ਗਰਮੀ ਅਤੇ ਧੁੱਪ ਦੇ ਕਹਿਰ ਕਾਰਨ ਲੋਕਾਂ ਨੂੰ ਤੇਜ਼ ਬੁਖਾਰ ਅਤੇ ਦਮ ਘੁੱਟਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਕਤ ਚਿਤਾਵਨੀ ਭਰੀਆਂ ਪੋਸਟਾਂ ਸੋਸ਼ਲ ਮੀਡੀਆ ਦੇ ਵੱਖ ਵੱਖ ਪਲੇਟਫਾਰਮਾਂ ’ਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਵਾਇਰਲ ਪੋਸਟ ਵਿਚ ਕਥਿਤ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਜਾਣਕਾਰੀ ਮੌਸਮ ਵਿਭਾਗ ਦੇ ਮਾਹਰਾਂ ਵੱਲੋਂ ਸਾਂਝੀ ਕੀਤੀ ਗਈ ਹੈ ਜਿਸ ਕਾਰਨ ਸ਼ਹਿਰਵਾਸੀਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ - ਲਓ ਜੀ! ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ
ਮਾਮਲੇ ਨੂੰ ਲੈ ਕੇ ਜਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਤਾਇਨਾਤ ਮੌਸਮ ਵਿਭਾਗ ਦੀ ਮਾਹਰ ਡਾਕਟਰ ਪਵਨੀਤ ਕੌਰ ਕਿੰਗਰਾ ਦੇ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੌਸਮ ਵਿਭਾਗ ਵੱਲੋਂ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਉਕਤ ਪੋਸਟ ਨੂੰ ਡਾਕਟਰ ਪਵਨੀਤ ਕੌਰ ਕਿੰਗਰਾ ਵੱਲੋਂ ਫੇਕ ਦੱਸਿਆ ਗਿਆ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਦੱਸਿਆ ਕਿ ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 38.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ, ਜਦੋਂਕਿ ਘੱਟੋ ਘੱਟ ਤਾਪਮਾਨ 30.2 ਡਿਗਰੀ ਬਣਿਆ ਹੋਇਆ ਹੈ ਜੋ ਕਿ ਸਾਲ 1970 ਤੋਂ ਬਾਅਦ ਦਾ ਸੈਕਿੰਡ ਹਾਈਐਸਟ ਤਾਪਮਾਨ ਹੈ, ਜਦੋਂਕਿ ਹਵਾ ਦੀ ਗਤੀ 9.3 ਪ੍ਰਤੀ ਘੰਟਾ ਦਰਜ ਕੀਤੀ ਗਈ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8