24 ਘੰਟੇ 'ਚ ਟੁੱਟ ਗਈ ਬੁੱਢੇ ਨਾਲੇ 'ਚ ਸਾਫ ਪਾਣੀ ਹੋਣ ਦੀ 'ਉਮੀਦ'

Saturday, Apr 11, 2020 - 10:47 AM (IST)

ਲੁਧਿਆਣਾ (ਜ. ਬ.): ਬੀਤੇ ਕੱਲ ਜਦੋਂ ਤਾਜਪੁਰ ਰੋਡ ਤੋਂ ਚਾਂਦ ਸਿਨੇਮਾ ਤੱਕ ਬੁੱਢੇ ਨਾਲੇ ਦਾ ਨਿਰੀਖਣ ਕੀਤਾ ਤਾਂ ਉੱਥੇ ਸਾਫ ਪਾਣੀ ਦਿਖਾਈ ਦੇਣ ਲੱਗਾ, ਜਿਸ ਨਾਲ ਸ਼ਹਿਰ ਵਾਸੀਆਂ ਦੇ ਚਿਹਰੇ ਖਿੜ ਚੁੱਕੇ ਸਨ ਕਿ ਹੁਣ ਲਗਦਾ ਹੈ ਕਿ ਬੁੱਢਾ ਨਾਲਾ ਜਲਦ ਹੀ ਪ੍ਰਦੂਸ਼ਣ ਮੁਕਤ ਹੋ ਜਾਵੇਗਾ ਪਰ ਇਹ ਉਮੀਦ 24 ਘੰਟੇ 'ਚ ਹੀ ਨਗਰ ਨਿਗਮ ਨੇ ਤੋੜ ਦਿੱਤੀ।

ਇਹ ਵੀ ਪੜ੍ਹੋ: ਨੌਜਵਾਨ ਨੇ ਨਾਬਾਲਗ ਲੜਕੀ ਨਾਲ ਪ੍ਰੇਮ ਸਬੰਧ ਬਣਾ ਕੀਤਾ ਗਰਭਵਤੀ, ਮਾਪਿਆਂ ਨੇ ਕੀਤੀ ਇਹ ਮੰਗ

ਅੱਜ ਜਦੋਂ ਬਾਅਦ ਦੁਪਹਿਰ 3 ਵਜੇ 'ਜਗ ਬਾਣੀ' ਦੀ ਟੀਮ ਨੇ ਫਿਰ ਇਨ੍ਹਾਂ ਹੀ ਥਾਵਾਂ ਦਾ ਦੌਰਾ ਕੀਤਾ ਤਾਂ ਉੱਥੇ ਪਾਣੀ ਕਾਲੇ ਰੰਗ ਦਾ ਆਉਂਦਾ ਦਿਖਾਈ ਦੇਣ ਲੱਗਾ। ਇਸ ਤੋਂ ਸਾਫ ਹੋ ਗਿਆ ਕਿ ਨਿਗਮ ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਨਹੀਂ ਚੱਲ ਰਿਹਾ। ਦੁਪਹਿਰ ਨੂੰ ਦੇਖਣ 'ਤੇ ਪਤਾ ਲੱਗਾ ਕਿ ਜਮਾਲਪੁਰ ਦਾ ਟ੍ਰੀਟਮੈਂਟ ਪਲਾਂਟ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਹੈ। ਘਰੇਲੂ ਪਾਣੀ ਬਿਨਾਂ ਟ੍ਰੀਟ ਕੀਤੇ ਸਿੱਧਾ ਬੁੱਢੇ ਨਾਲੇ 'ਚ ਜਾ ਰਿਹਾ ਹੈ ਪਰ ਹੈਰਾਨੀ ਇਹ ਰਹੀ ਕਿ ਇਸੇ ਜਗ੍ਹਾ 'ਤੇ 24 ਘੰਟੇ ਪਹਿਲਾਂ ਪਾਣੀ ਸਾਫ ਦਿਖਾਈ ਦਿੱਤਾ ਅਤੇ ਉਸ ਤੋਂ ਬਾਅਦ ਫਿਰ ਪਾਣੀ ਕਾਲਾ ਹੋ ਗਿਆ। ਨਿਗਮ ਦੀ ਲਾਪ੍ਰਵਾਹੀ ਨੇ ਇਕ ਹੀ ਦਿਨ 'ਚ ਸ਼ਹਿਰ ਵਾਸੀਆਂ ਦਾ ਪਾਣੀ ਸਾਫ ਹੋਣ ਦਾ ਸੁਪਨਾ ਚੂਰ-ਚੂਰ ਹੋ ਗਿਆ। ਇਸ ਇਲਾਕੇ 'ਚ ਕਰੀਬ 110 ਦੇ ਆਸ-ਪਾਸ ਡਾਇੰਗ ਇੰਡਸਟਰੀ ਹੈ, ਜੋ ਪੂਰੀ ਤਰ੍ਹਾਂ ਲਾਕਡਾਊਨ ਹੈ। ਕਾਲੇ ਪਾਣੀ ਨੂੰ ਦੇਖ ਕੇ ਆਮ ਆਦਮੀ ਵੀ ਸਮਝ ਸਕਦਾ ਹੈ ਕਿ ਇਹ ਪਾਣੀ ਸੀਵਰੇਜ ਦਾ ਹੈ ਇੰਡਸਟਰੀ ਦਾ ਨਹੀਂ।

ਇਹ ਵੀ ਪੜ੍ਹੋ: ਪਾਵਰਕਾਮ ਦਾ ਫੈਸਲਾ, ਹੁਣ ਪਿਛਲੇ ਸਾਲ ਦੀ ਰੀਡਿੰਗ ਦੇ ਹਿਸਾਬ ਨਾਲ ਆਵੇਗਾ ਬਿੱਲ

ਹੁਣ ਸਵਾਲ ਹੈ ਕਿ ਕਾਲਾ ਪਾਣੀ ਕਿਉਂ ਛੱਡਿਆ ਗਿਆ। ਇਸ ਲਈ ਕਿਸ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਦੋ ਦਿਨ ਪਹਿਲਾਂ ਸਾਫ ਪਾਣੀ ਕਿਵੇਂ ਹੋਇਆ। ਕੀ ਇਸ ਦੀ ਜਾਂਚ ਹੋਣੀ ਜ਼ਰੂਰੀ ਨਹੀਂ ਹੈ। ਸਾਫ ਪਾਣੀ ਹੋਣ ਤੋਂ ਇਹ ਤਾਂ ਸਪੱਸ਼ਟ ਹੋ ਗਿਆ ਕਿ ਬੁੱਢਾ ਨਾਲਾ ਸਾਫ ਹੋ ਸਕਦਾ ਹੈ ਪਰ ਨਿਗਮ ਦੇ ਢਿੱਲੇ-ਮੱਠੇ ਯਤਨਾਂ ਕਾਰਣ ਬੁੱਢਾ ਨਾਲਾ ਮੈਲਾ-ਕੁਚੈਲਾ ਹੋਣ ਲਈ ਮਜਬੂਰ ਹੈ।'ਜਮਾਲਪੁਰ ਦਾ ਪਲਾਂਟ ਕਾਫੀ ਲੰਬੇ ਸਮੇਂ ਤੋਂ ਬੰਦ ਹੈ, ਪਾਣੀ ਇਕਦਮ ਕਾਲਾ ਇਸ ਲਈ ਵੀ ਹੋ ਸਕਦਾ ਹੈ ਕਿ ਬਸਤੀ ਦੇ ਕੁਝ ਇਲਾਕਿਆਂ 'ਚ ਸੀਵਰੇਜ ਬੰਦ ਸਨ, ਜਿਨ੍ਹਾਂ ਨੂੰ ਅੱਜ ਚਲਾਇਆ ਗਿਆ ਹੈ ਅਤੇ ਉਨ੍ਹਾਂ ਦਾ ਪਾਣੀ ਇਕੱਠਾ ਹੋ ਕੇ ਬੁੱਢੇ ਨਾਲੇ 'ਚ ਆ ਗਿਆ ਹੋਵੇ। ਇਸ ਦੀ ਜਾਂਚ ਕਰਵਾਈ ਜਾਵੇਗੀ। ਹਾਲ ਦੀ ਘੜੀ ਬੁੱਢੇ ਨਾਲੇ ਦੇ ਵੱਖ-ਵੱਖ ਪੁਆਇੰਟਾਂ ਤੋਂ ਸੈਂਪਲ ਲੈ ਲਏ ਗਏ ਹਨ। ਜਾਂਚ ਤੋਂ ਬਾਅਦ ਖੁਲਾਸਾ ਹੋਵੇਗਾ ਕਿ ਪਾਣੀ ਕਿੰਨਾ ਪ੍ਰਦੂਸ਼ਿਤ ਹੈ। ਘਰੇਲੂ ਪਾਣੀ ਪ੍ਰਦੂਸ਼ਿਤ ਹੋ ਸਕਦਾ ਹੈ ਪਰ ਇੰਡਸਟਰੀ ਵਾਂਗ ਜ਼ਹਿਰੀਲਾ ਨਹੀਂ।' -ਬਲਕਾਰ ਸਿੰਘ ਸੰਧੂ, ਮੇਅਰ ਲੁਧਿਆਣਾ।

ਇਹ ਵੀ ਪੜ੍ਹੋ: ਸਾਂਸਦਾਂ ਦੀ ਤਨਖਾਹ ਕੱਟਣ 'ਤੇ ਸੁਣੋ ਭਗਵੰਤ ਮਾਨ ਦਾ ਜਵਾਬ (ਵੀਡੀਓ)

'ਬੁੱਢੇ ਨਾਲੇ ਦਾ ਪਾਣੀ ਸਾਫ ਹੋਣ ਦਾ ਮੁੱਖ ਕਾਰਣ ਦੋ-ਤਿੰਨ ਦਿਨ ਪਹਿਲਾਂ ਪਈ ਬਾਰਸ਼ ਵੀ ਹੋ ਸਕਦਾ ਹੈ। ਬਾਰਸ਼ ਦਾ ਪਾਣੀ ਮਿਲਣ ਨਾਲ ਕਾਲੇ ਰੰਗ ਦਾ ਪਾਣੀ ਸਾਫ ਰੰਗ 'ਚ ਤਬਦੀਲ ਹੋਣਾ ਸ਼ੁਰੂ ਹੋ ਗਿਆ ਹੋਵੇ। ਤਾਜਪੁਰ ਰੋਡ, ਬਹਾਦਰਕੇ ਰੋਡ ਅਤੇ ਫੋਕਲ ਪੁਆਇੰਟ 'ਚ ਇਕ ਵੀ ਡਾਇੰਗ ਇੰਡਸਟਰੀ ਚੱਲਣ ਨਹੀਂ ਦਿੱਤੀ ਜਾ ਰਹੀ। ਇਸ ਲਈ ਇੰਡਸਟ੍ਰੀਅਲ ਐਫੂਲੈਂਟ ਦੀ ਇਕ ਬੂੰਦ ਵੀ ਬੁੱਢੇ ਨਾਲੇ 'ਚ ਨਹੀਂ ਹੈ। ਸੈਂਪਲ ਭਰ ਲਏ ਗਏ ਹਨ ਅਤੇ ਉਸ ਦੀ ਰਿਪੋਰਟ ਅਗਲੇ ਹਫਤੇ ਤੱਕ ਆ ਜਾਵੇਗੀ। '-ਸੰਦੀਪ ਬਹਿਲ, ਐੱਸ. ਈ., ਪੀ. ਪੀ. ਸੀ. ਬੀ.।

ਇਹ ਵੀ ਪੜ੍ਹੋ: ਕਿਤਾਬਾਂ ਦੇ ਰੇਟ ਨੂੰ ਲੈ ਕੇ ਜ਼ੀਰਾ ਨੇ ਲਿਖਿਆ ਸਿੱਖਿਆ ਮੰਤਰੀ ਨੂੰ ਪੱਤਰ


Shyna

Content Editor

Related News