ਲੁਧਿਆਣਾ 'ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, ਪੁਲਸ ਨੇ 15 ਲੱਖ ਰੁਪਿਆ ਕੀਤਾ ਬਰਾਮਦ

Tuesday, Aug 08, 2023 - 03:23 PM (IST)

ਲੁਧਿਆਣਾ 'ਚ 28 ਲੱਖ ਦੀ ਚੋਰੀ ਕਰਨ ਵਾਲੇ 2 ਲੋਕ ਕਾਬੂ, ਪੁਲਸ ਨੇ 15 ਲੱਖ ਰੁਪਿਆ ਕੀਤਾ ਬਰਾਮਦ

ਲੁਧਿਆਣਾ (ਰਾਜ) : ਇੱਥੇ ਸਾਊਥ ਸਿਟੀ ਇਲਾਕੇ 'ਚ ਕਾਰੋਬਾਰੀ ਦੀ ਕਾਰ 'ਚੋਂ 28 ਲੱਖ ਚੋਰੀ ਕਰਨ ਵਾਲੇ ਗਿਰੋਹ ਦੇ 2 ਲੋਕਾਂ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ ਸੰਜੂ ਅਤੇ ਸੁਮਿਤ ਕੁਮਾਰ ਵਜੋਂ ਕੀਤੀ ਗਈ ਹੈ। ਉਨ੍ਹਾਂ ਕੋਲੋਂ ਕਰੀਬ 15 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਪੁਲਸ ਨੇ ਇਹ ਮਾਮਲਾ ਸਿਰਫ 5 ਦਿਨਾਂ ਦੇ ਅੰਦਰ ਸੁਲਝਾ ਲਿਆ ਹੈ।

ਇਹ ਵੀ ਪੜ੍ਹੋ : DGP ਦੇ ਦੌਰੇ ਤੋਂ ਕੁੱਝ ਘੰਟਿਆਂ ਮਗਰੋਂ ਹੀ ਮੰਦਰ 'ਚੋਂ ਮੂਰਤੀ ਚੋਰੀ, ਸ਼ਰਧਾਲੂਆਂ ਦਾ ਭੜਕਿਆ ਗੁੱਸਾ
ਜਾਣੋ ਪੂਰਾ ਮਾਮਲਾ
ਸਾਊਥ ਸਿਟੀ ਇਲਾਕੇ 'ਚ ਕਾਰੋਬਾਰੀ ਦੀ ਕਾਰ 'ਚੋਂ ਅਣਪਛਾਤੇ ਵਿਅਕਤੀ 28 ਲੱਖ ਰੁਪਏ ਨਾਲ ਭਰਿਆ ਕੈਸ਼ ਬੈਗ ਲੈ ਕੇ ਫ਼ਰਾਰ ਹੋ ਗਏ ਸਨ। ਇਸ ਵਾਰਦਾਤ ਨੂੰ ਬਾਈਕ ਸਵਾਰ ਲੋਕਾਂ ਨੇ ਅੰਜਾਮ ਦਿੱਤਾ ਸੀ।

ਇਹ ਵੀ ਪੜ੍ਹੋ : ਭਰਤ ਇੰਦਰ ਸਿੰਘ ਚਾਹਲ ਦੀਆਂ ਵਧੀਆਂ ਮੁਸ਼ਕਲਾਂ, ਵਿਜੀਲੈਂਸ ਨੇ ਜਾਰੀ ਕੀਤਾ ਲੁੱਕ ਆਊਟ ਨੋਟਿਸ

ਵਾਰਦਾਤ ਦੇ ਸਮੇਂ ਕਾਰੋਬਾਰੀ ਪੈਟਰੋਲ ਪੰਪ 'ਤੇ ਕਾਰ ਦੇ ਟਾਇਰ ਦਾ ਪੈਂਚਰ ਲਗਵਾ ਰਿਹਾ ਸੀ। ਉਸ ਤੋਂ ਬਾਅਦ ਪੁਲਸ ਨੇ ਸੀ. ਸੀ. ਟੀ. ਵੀ. ਫੁਟੇਜ ਚੈੱਕ ਕਰਨ ਮਗਰੋਂ ਛਾਣਬੀਣ ਸ਼ੁਰੂ ਕਰ ਦਿੱਤੀ ਅਤੇ ਹੁਣ ਪੁਲਸ ਨੇ ਇਸ ਮਾਮਲੇ 'ਚ 2 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News