ਕੇਸ ਦਰਜ ਹੋਣ 'ਤੇ ਬੋਲੇ ਬੈਂਸ, ਦੱਸੀ ਅਸਲ ਸੱਚਾਈ (ਵੀਡੀਓ)
Sunday, Sep 08, 2019 - 01:50 PM (IST)
ਲੁਧਿਆਣਾ : ਗੁਰਦਾਸਪੁਰ ਦੇ ਡੀ.ਸੀ. ਨਾਲ ਦੁਰਵਿਵਹਾਰ ਕਰਨ ਦੇ ਦੋਸ਼ 'ਚ ਕੇਸ ਦਰਜ ਹੋਣ ਤੋਂ ਬਾਅਦ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਸ ਦੀ ਅਸਲ ਸੱਚਾਈ ਦੱਸੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਕਿਸੇ ਐੱਫ.ਆਈ.ਆਰ ਤੋਂ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਇਹ ਡੀ.ਸੀ. ਵਲੋਂ ਦਰਜ ਹੋਈ ਐੱਫ.ਆਈ.ਆਰ ਨਹੀਂ ਸਗੋਂ ਕੈਪਟਨ ਸਾਹਿਬ ਦੀ ਸਾਜਿਸ਼ ਤਹਿਤ ਹੋਈ ਹੈ। ਉਨ੍ਹਾਂ ਕਿਹਾ ਕਿ ਕੈਪਟਨ ਉਤੇ ਲੁਧਿਆਣਾ ਸਿਟੀ ਸੈਂਟਰ ਸਕੈਮ ਬਹੁਕਰੋੜੀ ਮੁਕੱਦਮਾ ਦਰਜ ਹੈ। ਉਨ੍ਹਾਂ ਨੇ ਇਸ ਕੇਸ ਵਿਚ ਕਲੋਜਰ ਰਿਪੋਰਟ ਖਿਲਾਫ ਅਦਾਲਤ ਪਹੁੰਚ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਮੈਂ ਆਪਣੇ ਘਰ ਹੀ ਬੈਠਾ ਹਾਂ ਜਦੋਂ ਮਰਜ਼ੀ ਆ ਗ੍ਰਿਫਤਾਰ ਕਰ ਲਓ। ਉਨ੍ਹਾਂ ਕਿਹਾ ਕਿ ਉਹ ਸੱਚਾਈ ਦੇ ਨਾਲ ਖੜ੍ਹੇ ਹਨ ਤੇ ਸਰਕਾਰ ਅੱਗੇ ਝੁਕਣ ਵਾਲੇ ਨਹੀਂ ਹਨ।
ਦੱਸ ਦੇਈਏ ਕਿ ਗੁਰਦਾਸਪੁਰ ਦੇ ਡੀ. ਸੀ ਵਿਪੁਲ ਉੱਜਵਲ ਨਾਲ ਸਿਮਰਜੀਤ ਬੈਂਸ ਵਲੋਂ ਡੀ.ਸੀ. ਨਾਲ ਦੁਰਵਿਹਾਰ ਕਰਨ ਤੇ ਉਨ੍ਹਾਂ ਦੇ ਸਰਕਾਰੀ ਕੰਮਕਾਜ 'ਚ ਵਿਘਨ ਪਾਉਣ ਦੇ ਦੋਸ਼ ਹੇਠ ਪੰਜਾਬ ਪੁਲਸ ਨੇ ਫੌਜਦਾਰੀ ਕੇਸ ਦਰਜ ਕੀਤਾ ਹੈ। ਇਹ ਕੇਸ ਬਟਾਲੇ ਦੇ ਐੱਸ.ਡੀ.ਐੱਮ. ਦੀ ਸ਼ਿਕਾਇਤ ਤੇ ਦਰਜ ਕੀਤਾ ਗਿਆ ਹੈ।