ਲੁਧਿਆਣਾ : ''ਕੋਰੋਨਾ ਵਾਇਰਸ'' ਨੇ ਫਿੱਕੀ ਕੀਤੀ ਹੋਲੀ, ਮੁਰਝਾਏ ਦੁਕਾਨਦਾਰਾਂ ਦੇ ਚਿਹਰੇ

03/05/2020 3:39:29 PM

ਲੁਧਿਆਣਾ (ਨਰਿੰਦਰ) : ਪੂਰੀ ਦੁਨੀਆ 'ਚ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮਚੀ ਹੋਈ ਹੈ। ਭਾਰਤ 'ਚ ਵੀ ਕੋਰੋਨਾ ਵਾਇਰਸ ਦੇ ਕਈ ਸ਼ੱਕੀ ਮਰੀਜ਼ ਪਾਏ ਗਏ ਹਨ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਵੀ ਹੋਲੀ ਸਮਾਗਮਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਲੁਧਿਆਣਾ ਦੇ ਦਰੇਸੀ ਬਾਜ਼ਾਰ 'ਚ ਪਹਿਲਾਂ ਜੋ ਰੌਣਕਾਂ ਸਨ, ਉਹ ਹੁਣ ਦਿਖਾਈ ਨਹੀਂ ਦੇ ਰਹੀਆਂ। ਦੁਕਾਨਦਾਰ ਵਿਹਲੇ ਬੈਠੇ ਹੋਏ ਹਨ ਅਤੇ ਕੰਮਕਾਜ ਪੂਰੀ ਤਰ੍ਹਾਂ ਠੱਪ ਹੈ। ਹੋਲ ਸੇਲ ਦੀ ਮਾਰਕਿਟ 'ਚ ਦੁਕਾਨਦਾਰਾਂ ਦੀ 50-80 ਫੀਸਦੀ ਵਿਕਰੀ ਘੱਟ ਗਈ ਹੈ।

PunjabKesari
'ਜਗਬਾਣੀ' ਦੀ ਟੀਮ ਵਲੋਂ ਜਦੋਂ ਦਰੇਸੀ ਬਾਜ਼ਾਰ ਦਾ ਦੌਰਾ ਕੀਤਾ ਗਿਆ ਤਾਂ ਬਾਜ਼ਾਰ 'ਚੋਂ ਰੌਣਕਾਂ ਗਾਇਬ ਸਨ ਅਤੇ ਦੁਕਾਨਾਂ ਪੂਰੀ ਤਰ੍ਹਾਂ ਖਾਲੀ ਪਈਆਂ ਸਨ। ਦੁਕਾਨਦਾਰਾਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀਆਂ ਅਫਵਾਹਾਂ ਕਾਰਨ ਉਨ੍ਹਾਂ ਦਾ ਕੰਮ ਠੱਪ ਹੋ ਗਿਆ ਹੈ, ਜਦੋਂ ਕਿ ਸਾਰਾ ਸਮਾਨ ਭਾਰਤ ਦਾ ਹੀ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ 5-10 ਫੀਸਦੀ ਸਮਾਨ ਪਿਛਲੇ ਸਾਲ ਦਾ ਚਾਈਨਾ ਦਾ ਪਿਆ ਹੈ, ਉਸ ਨੂੰ ਉਹ ਵੇਚ ਨਹੀਂ ਰਹੇ। ਦੁਕਾਨਦਾਰਾਂ ਨੇ ਕਿਹਾ ਕਿ ਇਨ੍ਹਾਂ ਦਿਨਾਂ 'ਚ ਮਾਰਕਿਟ 'ਚ ਰੌਣਕਾਂ ਹੁੰਦੀਆਂ ਹਨ, ਜੋ ਕਿ ਕੋਰੋਨਾ ਵਾਇਰਸ ਕਾਰਨ ਗਾਇਬ ਹੋ ਗਈਆਂ ਹਨ। ਦੁਕਾਨਦਾਰਾਂ ਨੇ ਕਿਹਾ ਕਿ ਇਸ ਵਾਇਰਸ ਕਾਰਨ ਤਿਉਹਾਰ ਦੇ ਸੀਜ਼ਨ 'ਤੇ ਉਨ੍ਹਾਂ ਦਾ 50-80 ਫੀਸਦੀ ਨੁਕਸਾਨ ਹੋ ਚੁੱਕਾ ਹੈ।


Babita

Content Editor

Related News