ਲੁਧਿਆਣਾ ਦੇ ਗੁਰਪ੍ਰੀਤ ਨੇ ਹਾਸਲ ਕੀਤਾ ਆਲ ਇੰਡੀਆ 23ਵਾਂ ਰੈਂਕ

Tuesday, Oct 06, 2020 - 03:04 AM (IST)

ਲੁਧਿਆਣਾ ਦੇ ਗੁਰਪ੍ਰੀਤ ਨੇ ਹਾਸਲ ਕੀਤਾ ਆਲ ਇੰਡੀਆ 23ਵਾਂ ਰੈਂਕ

ਲੁਧਿਆਣਾ, (ਵਿੱਕੀ)- ਜੇ. ਈ. ਈ. ਅਡਵਾਂਸ ਦੇ ਅੱਜ ਜਾਰੀ ਨਤੀਜੇ ’ਚ ਲੁਧਿਆਣਾ ਰਿਸ਼ੀ ਨਗਰ ਦੇ ਰਮਨ ਐਨਕਲੇਵ ਵਿਚ ਰਹਿਣ ਵਾਲੇ ਗੁਰਪ੍ਰੀਤ ਸਿੰਘ ਵਾਧਵਾ ਨੇ ਆਲ ਇੰਡੀਆ 23ਵਾਂ ਰੈਂਕ ਪ੍ਰਾਪਤ ਕੀਤਾ ਹੈ। ਗੁਰਪ੍ਰੀਤ ਨੇ 396 ਵਿਚੋਂ 310 ਅੰਕ ਪ੍ਰਾਪਤ ਕੀਤੇ ਹਨ। ਜੇ. ਈ. ਈ. ਮੇਨ ਵਿਚ ਉਸ ਨੇ ਆਲ ਇੰਡੀਆ 126ਵਾਂ ਰੈਂਕ ਪ੍ਰਾਪਤ ਕੀਤਾ ਸੀ। ਹੁਣ ਉਹ ਆਈ. ਆਈ. ਟੀ. ਮੁੰਬਈ ਤੋਂ ਕੰਪਿਊਟਰ ਸਾਇੰਸ ਵਿਚ ਬੀ-ਟੈਕ ਕਰੇਗਾ।

ਗੁਰਪ੍ਰੀਤ ਦੇ ਪਿਤਾ ਗੁਰਮੀਤ ਸਿੰਘ ਦਾ ਗਾਰਮੈਂਟ ਐਕਸਪੋਰਟ ਦਾ ਬਿਜ਼ਨੈੱਸ ਹੈ ਅਤੇ ਉਨ੍ਹਾਂ ਦੀ ਮਾਤਾ ਗੁਰਵੀਨ ਕੌਰ ਇਕ ਨਿੱਜੀ ਸਕੂਲ ਵਿਚ ਕਮਿਸ਼ਟਰੀ ਦੀ ਅਧਿਆਪਕਾ ਹੈ।


author

Bharat Thapa

Content Editor

Related News