ਦਹੇਜ ਨਾ ਮਿਲਣ ''ਤੇ ਪਤਨੀ, ਸਾਲੀ ਤੇ ਸੱਸ ਦੀਆਂ ਅਸ਼ਲੀਲ ਤਸਵੀਰਾਂ ਕੀਤੀਆਂ ਪੋਸਟ, ਮਾਮਲਾ ਦਰਜ

06/23/2019 11:12:52 PM

ਲੁਧਿਆਣਾ (ਰਿਸ਼ੀ)– ਵਿਆਹ ਦੇ 2 ਦਿਨ ਬਾਅਦ ਇਕ ਪਤੀ ਵਿਦੇਸ਼ ਚਲਾ ਗਿਆ। ਪਿੱਛੋਂ ਸਹੁਰੇ ਨਵ-ਵਿਆਹੁਤਾ ਨੂੰ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਲੱਗ ਪਏ। ਇੰਨਾ ਹੀ ਨਹੀਂ ਵਿਦੇਸ਼ ਵਿਚ ਬੈਠੇ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਪਤਨੀ, ਉਸ ਦੀ ਭੈਣ ਅਤੇ ਮਾਂ ਦੀਆਂ ਅਸ਼ਲੀਲ ਵੀਡੀਓ ਅਤੇ ਫੋਟੋ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰਨ ਦੇ ਨਾਲ ਰਿਸ਼ਤੇਦਾਰਾਂ ਅਤੇ ਜਾਣ-ਪਛਾਣ ਦੇ ਲੋਕਾਂ ਨੂੰ ਭੇਜ ਦਿੱਤੀਆਂ।

ਇਸ ਮਾਮਲੇ ਵਿਚ ਥਾਣਾ ਡਾਬਾ ਦੀ ਪੁਲਸ ਨੇ ਆਈ. ਟੀ. ਐਕਟ ਸਮੇਤ ਹੋਰ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਦੋਸ਼ੀਆਂ ਦੀ ਪਛਾਣ ਪਤੀ ਹਰਜਿੰਦਰ ਸਿੰਘ ਨਿਵਾਸੀ ਕੂੰਮਕਲਾਂ ਅਤੇ ਸੋਨਾਲੀ ਨਿਵਾਸੀ ਜਗੀਰਪੁਰ ਦੇ ਰੂਪ ਵਿਚ ਹੋਈ ਹੈ। ਪੁਲਸ ਨੂੰ 14 ਦਸੰਬਰ 2018 ਨੂੰ ਦਿੱਤੀ ਸ਼ਿਕਾਇਤ 'ਚ ਡਾਬਾ ਰੋਡ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਉਸ ਦਾ ਵਿਆਹ ਉਕਤ ਦੋਸ਼ੀ ਨਾਲ 14 ਜੁਲਾਈ 2017 ਨੂੰ ਹੋਇਆ ਸੀ। ਵਿਆਹ ਦੇ 2 ਦਿਨਾਂ ਬਾਅਦ ਹੀ ਉਹ ਰਸ਼ੀਆ ਚਲਾ ਗਿਆ, ਜਿਸ ਦੇ ਬਾਅਦ ਸਹੁਰੇ ਦਾਜ ਦੀ ਮੰਗ ਨੂੰ ਲੈ ਕੇ ਤੰਗ-ਪ੍ਰੇਸ਼ਾਨ ਕਰਨ ਲੱਗੇ। ਇੰਨਾ ਹੀ ਨਹੀਂ ਪਤੀ ਵਿਦੇਸ਼ 'ਚੋ ਫੋਨ ਕਰ ਕੇ ਉਸ ਦੇ ਮਾਂ-ਬਾਪ ਨਾਲ ਗੱਲ ਨਾ ਮੰਨਣ 'ਤੇ ਰਿਸ਼ਤਾ ਤੋੜਨ ਦੀਆਂ ਧਮਕੀਆਂ ਦੇਣ ਲੱਗ ਪਿਆ।

ਇਸ ਗੱਲ ਤੋਂ ਤੰਗ ਆ ਕੇ ਅਗਸਤ 2018 ਵਿਚ ਆਪਣੇ ਮਾਪੇ ਘਰ ਆ ਕੇ ਰਹਿਣ ਲੱਗ ਪਈ, ਜਿਸ ਤੋਂ ਬਾਅਦ ਉਕਤ ਦੋਸ਼ੀ ਉਸ ਨੂੰ ਅਤੇ ਪਰਿਵਾਰ ਨੂੰ ਬਦਨਾਮ ਕਰਨ ਦੀ ਨੀਅਤ ਨਾਲ ਸੋਸ਼ਲ ਮੀਡੀਆ 'ਤੇ ਫੋਟੋਆਂ ਅਤੇ ਵੀਡੀਓ ਅਪਲੋਡ ਕਰਨ ਲੱਗ ਪਿਆ। 29 ਅਕਤੁਬਰ 2018 ਨੂੰ ਉਸ ਵਲੋਂ ਪੁਲਸ ਕਮਿਸ਼ਨਰ ਦੇ ਸਾਹਮਣੇ ਪੇਸ਼ ਹੋ ਕੇ ਲਿਖਤੀ ਸ਼ਿਕਾਇਤ ਦਿੱਤੀ ਗਈ ਪਰ ਪੁਲਸ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਤੋਂ ਬਾਅਦ ਫਿਰ ਤੋਂ ਸੀ. ਪੀ. ਨੂੰ ਲਿਖਤੀ ਸ਼ਿਕਾਇਤ ਦਿੱਤੀ। ਜਿਸ ਤੋਂ ਬਾਅਦ ਸਾਈਬਰ ਸੈੱਲ ਦੀ ਪੁਲਸ ਵਲੋਂ ਜਾਂਚ ਕਰ ਕੇ ਕੇਸ ਦਰਜ ਕੀਤਾ ਗਿਆ ਹੈ।


Baljit Singh

Content Editor

Related News