ਜਾਅਲੀ ਡਿਗਰੀ ਲੈ ਕੇ 'ਮਹਿੰਦਰੋ ਦਾਈ' ਤੋਂ ਬਣੀ BMS ਡਾਕਟਰ, ਨਵ ਜਨਮੇ ਬੱਚਿਆਂ ਨੂੰ ਵੇਚਣ ਦਾ ਵੀ ਸ਼ੱਕ

Saturday, May 21, 2022 - 02:03 PM (IST)

ਲੁਧਿਆਣਾ (ਰਾਜ) : ਰਿਸ਼ੀ ਨਗਰ ’ਚ ਮਹਿੰਦਰ ਮੈਟਰਨਿਟੀ ਐਂਡ ਨਰਸਿੰਗ ਹੋਮ ’ਚ ਨਾਜਾਇਜ਼ ਪੋਰਟੇਬਲ ਸਕੈਨ ਨਾਲ ਭਰੂਣ ਲਿੰਗ ਜਾਂਚ ਦੇ ਮਾਮਲੇ ’ਚ ਫੜ੍ਹੀ ਗਈ ਮੁਲਜ਼ਮ ਮਹਿੰਦਰ ਕੌਰ ਕਦੇ ‘ਮਹਿੰਦਰੋ ਦਾਈ’ ਦੇ ਨਾਂ ਨਾਲ ਇਲਾਕੇ ’ਚ ਮਸ਼ਹੂਰ ਸੀ। ਹੈਲਥ ਵਿਭਾਗ ਦੇ ਸੂਤਰਾਂ ਦਾ ਕਹਿਣਾ ਹੈ ਕਿ ਮਹਿੰਦਰ ਕੌਰ ਅਨਪੜ੍ਹ ਹੈ, ਜੋ ਕਿ ਜਾਅਲੀ ਡਿਗਰੀ ਖ਼ਰੀਦ ਕੇ ਮਹਿੰਦਰ ਦਾਈ ਤੋਂ ਬੀ. ਐੱਮ. ਐੱਸ. ਡਾਕਟਰ ਬਣ ਗਈ ਸੀ। ਹੁਣ ਪੁਲਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਸ ਨੇ ਇਹ ਜਾਅਲੀ ਡਿਗਰੀ ਕਿੱਥੋਂ ਲਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮੁਲਜ਼ਮ ਔਰਤ ਨਵ-ਜਨਮੇ ਬੱਚਿਆਂ ਨੂੰ ਵੇਚਣ ਦਾ ਧੰਦਾ ਕਰਦੀ ਹੈ, ਜੋ ਕਿ ਮਜ਼ਬੂਰ ਔਰਤਾਂ ਜਾਂ ਬਿਨਾਂ ਵਿਆਹੀ ਮਾਂ ਤੋਂ ਬੱਚਾ ਲੈ ਕੇ ਅੱਗੇ ਵੇਚ ਦਿੰਦੀ ਸੀ। ਪੁਲਸ ਇਸ ਦੇ ਮੋਬਾਇਲ ਦੀ ਵਟਸਐਪ ਚੈਟਿੰਗ ਅਤੇ ਮੋਬਾਇਲ ਦੀ ਵਟਸਐਪ ਚੈਟਿੰਗ ਅਤੇ ਮੋਬਾਇਲ ’ਤੇ ਆਉਣ ਵਾਲੇ ਨੰਬਰਾਂ ਦੀ ਜਾਂਚ ਕਰਨ ਤਾਂ ਬਹੁਤ ਵੱਡਾ ਰੈਕੇਟ ਸਾਹਮਣੇ ਆ ਸਕਦਾ ਹੈ ਭਾਵੇਂ ਹੁਣ ਕਿਸੇ ਨੇ ਅਧਿਕਾਰਕ ਤੌਰ ’ਤੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।

ਇਹ ਵੀ ਪੜ੍ਹੋ : ਜੇਲ੍ਹ 'ਚ ਬੰਦ 'ਨਵਜੋਤ ਸਿੱਧੂ' ਨੇ ਨਹੀਂ ਖਾਧਾ ਖਾਣਾ, ਜਾਣੋ ਕਿਵੇਂ ਬੀਤੀ ਪਹਿਲੀ ਰਾਤ (ਵੀਡੀਓ)
ਸਕੈਨਿੰਗ ਮਸ਼ੀਨ ’ਤੇ ਕੰਪਨੀ ਦੇ ਸਟਿੱਕਰ ਅਤੇ ਨੰਬਰ ਮਿਟਾਏ
ਮੁਲਜ਼ਮ ਔਰਤ ਮਹਿੰਦਰ ਕੌਰ ਨੇ ਇਹ ਪੋਰਟੇਬਲ ਸਕੈਨਿੰਗ ਮਸ਼ੀਨ ਕਿੱਥੋਂ ਲਿਆਂਦੀ ਸੀ ਅਤੇ ਕਿਸ ਨੇ ਮਸ਼ੀਨ ਪਹੁੰਚਾਈ ਪਤਾ ਲਗਾਉਣ ਦੇ ਲਈ ਸਿਹਤ ਵਿਭਾਗ ਨੂੰ ਪਰੇਸ਼ਾਨੀ ਹੋ ਰਹੀ ਹੈ ਕਿਉਂਕਿ ਮੁਲਜ਼ਮ ਨੇ ਮਸ਼ੀਨ ਦੇ ਉੱਪਰੋਂ ਕੰਪਨੀ ਦਾ ਸਟਿੱਕਰ ਉਤਾਰ ਦਿੱਤਾ ਹੈ। ਉਸ ’ਤੇ ਕੁੱਝ ਨਹੀਂ ਲਿਖਿਆ ਹੋਇਆ ਕਿ ਮਸ਼ੀਨ ਕਿਸ ਕੰਪਨੀ ਦੀ ਹੈ। ਉਸ ਦਾ ਨੰਬਰ ਕੀ ਹੈ, ਜਦੋਂ ਕਿ ਮਸ਼ੀਨ ਦੀ ਕੰਪਨੀ ਅਤੇ ਨੰਬਰ ਨਹੀਂ ਪਤਾ ਲੱਗ ਸਕੇਗਾ।

ਇਹ ਵੀ ਪੜ੍ਹੋ : ਕੈਦੀ ਨੰਬਰ..241383 'ਨਵਜੋਤ ਸਿੱਧੂ' ਦੀ ਨਵੀਂ ਪਛਾਣ, ਰੰਗੀਨ ਕੱਪੜਿਆਂ ਦੇ ਸ਼ੌਕੀਨ ਨੂੰ ਹੁਣ ਪਾਉਣੇ ਪੈਣਗੇ ਸਫ਼ੈਦ ਕੱਪੜੇ
ਮਲਕੀਤ ਸਿੰਘ ਨੂੰ ਵੀ ਲੱਭਣ ’ਚ ਲੱਗੀ ਪੁਲਸ
ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਖੇਡ ਦਾ ਮਾਸਟਰ ਮਾਈਂਡ ਮਲਕੀਤ ਸਿੰਘ ਹੈ, ਜੋ ਕਿ ਮਾਲੇਰਕੋਟਲਾ ਦਾ ਹੈ। ਉਸ ਦੇ ਖ਼ਿਲਾਫ਼ ਪਹਿਲਾਂ ਵੀ ਕੇਸ ਦਰਜ ਹੈ, ਜੋ ਕਿ ਪਹਿਲਾਂ ਇਸ ਤਰ੍ਹਾਂ ਦੇ ਮਾਮਲਿਆਂ ’ਚ ਜੇਲ੍ਹ ਦੀ ਹਵਾ ਖਾ ਚੁੱਕਾ ਹੈ। ਜੇਲ੍ਹ ’ਚੋਂ ਬਾਹਰ ਆਉਣ ਤੋਂ ਬਾਅਦ ਮੁਲਜ਼ਮ ਨੇ ਫਿਰ ਤੋਂ ਇਸੇ ਧੰਦੇ ਨੂੰ ਸ਼ੁਰੂ ਕਰ ਕਰ ਲਿਆ ਸੀ। ਫਿਲਹਾਲ ਪੁਲਸ ਉਸ ਦੀ ਭਾਲ ਕਰ ਰਹੀ ਹੈ। ਉਸ ਦੇ ਫੜ੍ਹੇ ਜਾਣ ਤੋਂ ਬਾਅਦ ਕਈ ਰਾਜ ਖੁੱਲ੍ਹ ਸਕਦੇ ਹਨ।
ਇਹ ਵੀ ਪੜ੍ਹੋ : ਅੱਤਵਾਦੀ ਮੁਲਤਾਨੀ ਨਾਲ ਜੁੜੇ ਟਿਫਿਨ ਬੰਬ ਦੇ ਤਾਰ! ਚੰਡੀਗੜ੍ਹ ਪੁਲਸ ਦੀ ਜਾਂਚ 'ਚ ਖ਼ੁਲਾਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News