ਲੁਧਿਆਣਾ ਜ਼ਿਲ੍ਹੇ 'ਚ ਦੂਜੇ ਦਿਨ ਵੀ 400 ਤੋਂ ਵੱਧ ਪਾਏ ਗਏ ਕੋਰੋਨਾ ਮਰੀਜ਼, 10 ਦੀ ਮੌਤ

Monday, Sep 14, 2020 - 02:58 AM (IST)

ਲੁਧਿਆਣਾ, (ਸਹਿਗਲ)- ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੀ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਦੂਜੇ ਦਿਨ ਵੀ 400 ਤੋਂ ਜ਼ਿਆਦਾ ਮਰੀਜ਼ ਪਾਜ਼ੇਟਿਵ ਹੋਏ ਸਿਹਤ ਵਿਭਾਗ ਅਨੁਸਾਰ ਅੱਜ 452 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ, ਜਦਕਿ 10 ਮਰੀਜ਼ਾਂ ਦੀ ਮੌਤ ਹੋ ਗਈ ਹੈ। 452 ਵਿਚੋਂ 415 ਜ਼ਿਲੇ ਦੇ ਰਹਿਣ ਵਾਲੇ ਹਨ, ਜਦਕਿ 37 ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ। ਇਸੇ ਤਰ੍ਹਾਂ 10 ਮ੍ਰਿਤਕ ਮਰੀਜ਼ਾਂ ’ਚੋਂ 6 ਜ਼ਿਲੇ ਨਾਲ ਸਬੰਧਤ ਹਨ, ਜਦਕਿ 4 ਹੋਰ ਜ਼ਿਲਿਆਂ ਨਾਲ ਕਪੂਰਥਲਾ, ਅੰਮ੍ਰਿਤਸਰ, ਬਰਨਾਲਾ ਅਤੇ ਇਕ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਜ਼ਿਲੇ ਵਿਚ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 13,860 ਹੋ ਗਈ ਹੈ। ਇਨ੍ਹਾਂ ’ਚੋਂ 577 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 1493 ਪਾਜ਼ੇਟਿਵ ਮਰੀਜ਼ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਸਨ ਅਤੇ ਇਨ੍ਹਾਂ ’ਚੋਂ 155 ਦੀ ਮੌਤ ਹੋ ਚੁੱਕੀ ਹੈ। ਅੱਜ ਸਾਹਮਣੇ ਆਏ ਮਰੀਜ਼ਾਂ ’ਚੋਂ 34 ਮਰੀਜ਼ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਉਣ ਨਾਲ ਇਨਫੈਕਟਿਡ ਹੋਏ, ਜਦਕਿ ਓ. ਪੀ. ਡੀ. ਵਿਚ ਇਕ 129, ਫਲੂ ਕਾਰਨਰ ’ਤੇ 120 ਤੋਂ ਇਲਾਵਾ ਪਾਜ਼ੇਟਿਵ ਮਰੀਜ਼ਾਂ ਵਿਚ 8 ਹੈਲਥ ਕੇਅਰ ਵਰਕਰ, 4 ਗਰਭਵਤੀ ਮਹਿਲਾਵਾਂ ਅਤੇ ਦੋ ਪੁਲਸ ਕਰਮਚਾਰੀ ਅਤੇ 2 ਅੰਡਰ ਟਰਾਇਲ ਸ਼ਾਮਲ ਹਨ।

5217 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 5217 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦਕਿ ਪਹਿਲਾਂ ਤੋਂ ਭੇਜੇ ਸੈਂਪਲਾਂ ’ਚੋਂ 1839 ਦੀ ਰਿਪੋਰਟ ਪੈਂਡਿੰਗ ਹਨ। ਸਿਵਲ ਸਰਜਨ ਅਨੁਸਾਰ ਹੁਣ ਤੱਕ 1,36,353 ਲੋਕਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ।

232 ਮਰੀਜ਼ਾਂ ਨੂੰ ਕੀਤਾ ਹੋਮ ਕੁਆਰੰਟਾਈਨ

ਸਿਵਲ ਸਰਜਨ ਅਨੁਸਾਰ ਅੱਜ 232 ਮਰੀਜ਼ਾਂ ਨੂੰ ਹੋਮ ਕੁਆਰੰਟਾਈਨ ਕੀਤਾ ਗਿਆ ਹੈ। ਵਰਤਮਾਨ ਵਿਚ 4608 ਲੋਕ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੋਮ ਆਈਸੋਲੇਸ਼ਨ ਦੇ ਨਿਯਮਾਂ ਨੂੰ ਸਰਲ ਬਣਾ ਦਿੱਤਾ ਗਿਆ ਹੈ। ਹੁਣ ਲੋਕਾਂ ਦੇ ਘਰਾਂ ਦੇ ਬਾਹਰ ਪੋਸਟਰ ਵੀ ਨਹੀਂ ਲਗਾਇਆ ਜਾਂਦਾ ਪਰ ਲੋਕਾਂ ਨੂੰ ਖੁਦ ਚਾਹੀਦਾ ਹੈ ਕਿ ਉਹ ਸਰਕਾਰ ਵੱਲੋਂ ਦੱਸੇ ਗਏ ਨਿਯਮਾਂ ਦੀ ਪਾਲਣਾ ਕਰਨ। ਇਸ ਵਿਚ ਉਨ੍ਹਾਂ ਦਾ ਵੀ ਫਾਇਦਾ ਹੈ ਅਤੇ ਦੂਜਿਆਂ ਦਾ।

ਮ੍ਰਿਤਕ ਮਰੀਜ਼ਾਂ ਦਾ ਵੇਰਵਾ

ਇਲਾਕਾ                      ਉਮਰ               ਹਸਪਤਾਲ

ਨਿਊ ਅਕਾਸ਼ ਨਗਰ        ਔਰਤ (78)        ਜੀ. ਟੀ. ਬੀ.

ਜਗਰਾਓਂ        ਔਰਤ (48)        ਡੀ. ਐੱਮ. ਸੀ.

ਜਗਰਾਓਂ        ਔਰਤ (60)        ਸਿਵਲ

ਮਾਛੀਵਾੜਾ        ਔਰਤ (40)        ਪੀ. ਜੀ. ਆਈ.

ਸਿਵਲ ਲਾਈਨ        ਔਰਤ (72)        ਡੀ. ਐੱਮ. ਸੀ.

ਰਣਜੀਤ ਸਿੰਘ ਨਗਰ        ਪੁਰਸ਼ (77)        ਓਸਵਾਲ


Bharat Thapa

Content Editor

Related News