ਲੁਧਿਆਣਾ ਦੇ ਰਿਹਾਇਸ਼ੀ ਇਲਾਕੇ ''ਚ ਵੜ ਗਿਆ ਬਾਂਦਰ! ਸਹਿਮੇ ਲੋਕ
Sunday, Aug 24, 2025 - 06:31 PM (IST)

ਲੁਧਿਆਣਾ (ਅਸ਼ੋਕ): ਬਰਸਾਤ ਦੇ ਮੌਸਮ ਵਿਚ ਜੰਗਲੀ ਜਾਨਵਰ ਅਕਸਰ ਰਿਹਾਇਸ਼ੀ ਇਲਾਕਿਆਂ ਵਿਚ ਘੁੰਮਦੇ ਰਹਿੰਦੇ ਹਨ। ਅਜਿਹੀ ਹੀ ਇਕ ਘਟਨਾ ਸ਼ਹਿਰ ਦੇ ਜਲੰਧਰ ਬਾਈਪਾਸ ਨੇੜੇ ਸਥਿਤ ਅਸ਼ੋਕ ਨਗਰ ਦੇ ਖਜੂਰ ਚੌਕ ਦੀ ਗਲੀ ਨੰਬਰ ਤਿੰਨ ਵਿਚ ਦੇਖਣ ਨੂੰ ਮਿਲੀ, ਜਿਸ ਵਿਚ ਇਕ ਵੱਡਾ ਬਾਂਦਰ ਰਿਹਾਇਸ਼ੀ ਇਲਾਕੇ ਵਿਚ ਵੜ ਗਿਆ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ Instagram Influencer ਦਾ ਕਤਲ! ਜਾਣੋ ਕਿਸ ਨੇ ਲਈ ਜ਼ਿੰਮੇਵਾਰੀ
ਜਾਣਕਾਰੀ ਅਨੁਸਾਰ ਲੋਕਾਂ ਵਿਚ ਇਸ ਨੂੰ ਵੇਖਦੇ ਹੀ ਦਹਿਸ਼ਤ ਫੈਲ ਗਈ। ਹਰ ਕੋਈ ਲੋਕਾਂ ਨੂੰ ਇਸ ਬਾਂਦਰ ਬਾਰੇ ਦੱਸ ਰਿਹਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਇਲਾਕਾ ਵਾਸੀਆਂ ਅਨੁਸਾਰ ਇਹ ਬਹੁਤ ਵੱਡਾ ਬਾਂਦਰ ਹੈ ਜੋ ਅਜੇ ਵੀ ਲੋਕਾਂ ਦੀਆਂ ਛੱਤਾਂ 'ਤੇ ਘੁੰਮ ਰਿਹਾ ਹੈ, ਜਿਸ ਕਾਰਨ ਛੋਟੇ ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਬਹੁਤ ਖ਼ਤਰਾ ਹੈ। ਇਲਾਕਾ ਨਿਵਾਸੀ ਜਗਦੀਸ਼ ਲਾਲਾ ਬਵੇਜਾ, ਦਵਿੰਦਰ ਸਿੰਘ, ਜਤਿੰਦਰ ਕੁਮਾਰ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਬਾਂਦਰ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਤਾਂ ਜੋ ਦਹਿਸ਼ਤ ਖਤਮ ਹੋ ਸਕੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8