ਸਸਪੈਂਸ ਖਤਮ : ਲੁਧਿਆਣਾ ’ਚ ''ਆਮ ਆਦਮੀ ਪਾਰਟੀ'' ਦਾ ਹੀ ਬਣੇਗਾ ਮੇਅਰ
Wednesday, Dec 25, 2024 - 03:41 AM (IST)
ਲੁਧਿਆਣਾ (ਹਿਤੇਸ਼)- ਨਗਰ ਨਿਗਮ ਦੀ ਸੱਤਾ ’ਤੇ ਕਾਬਜ਼ ਹੋਣ ਬਾਰੇ ਕਾਂਗਰਸ ਦੇ ਸੁਪਨੇ ਨੂੰ ਭਾਜਪਾ ਨੇ ਗ੍ਰਹਿਣ ਲੱਗਾ ਦਿੱਤਾ ਹੈ, ਜਿਸ ਤੋਂ ਬਾਅਦ ਇਹ ਸਾਫ਼ ਹੋ ਗਿਆ ਹੈ ਕਿ ਲੁਧਿਆਣਾ ’ਚ 'ਆਮ ਆਦਮੀ ਪਾਰਟੀ' ਦਾ ਮੇਅਰ ਬਣਨ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਲੁਧਿਆਣਾ ਨਗਰ ਨਿਗਮ ਚੋਣਾਂ ਦੌਰਾਨ 'ਆਮ ਆਦਮੀ ਪਾਰਟੀ' ਨੂੰ 41 ਵਾਰਡਾਂ ’ਚ ਜਿੱਤ ਹਾਸਲ ਹੋਈ ਹੈ, ਜਦੋਂਕਿ ਮੇਅਰ ਬਣਾਉਣ ਲਈ ਪੂਰੀ ਬਹੁਮਤ ਲਈ 48 ਕੌਂਸਲਰਾਂ ਦਾ ਸਮਰਥਨ ਹੋਣਾ ਜ਼ਰੂਰੀ ਹੈ। ਇਸ ਦੌਰ ’ਚ 'ਆਮ ਆਦਮੀ ਪਾਰਟੀ' ਵੱਲੋਂ 7 ਵਿਧਾਇਕਾਂ ਦੀ ਵੋਟ ਦੇ ਦਮ ’ਤੇ ਬਹੁਮਤ ਦਾ ਅੰਕੜਾ ਪਾਰ ਕਰਨ ਦੀ ਰਣਨੀਤੀ ਬਣਾਈ ਗਈ ਸੀ, ਪਰ ਇਸ ਮਾਮਲੇ ’ਚ ਕਾਨੂੰਨੀ ਰਾਏ ਲੈਣ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਜੇਕਰ ਵਿਧਾਇਕਾਂ ਦੀ ਵੋਟ ਦੀ ਵਰਤੋਂ ਕਰਨੀ ਹੈ ਤਾਂ 48 ਦੀ ਜਗ੍ਹਾ 52 ਵੋਟਾਂ ਹੋਣੀਆਂ ਚਾਹਿਦੀਆਂ ਹਨ।
ਇਹ ਵੀ ਪੜ੍ਹੋ- ਜਲੰਧਰ ਨਗਰ ਨਿਗਮ 'ਚ ਹਿੰਦੂ ਕੌਂਸਲਰ ਨੂੰ ਬਣਾਇਆ ਜਾ ਸਕਦੈ ਮੇਅਰ, 3-4 ਨਾਵਾਂ 'ਤੇ ਹੋਇਆ ਮੰਥਨ
ਇਸ ਦੇ ਮੱਦੇਨਜ਼ਰ ਕਾਂਗਰਸ ਵੱਲੋਂ ਭਾਜਪਾ ਨਾਲ ਮਿਲ ਕੇ ਮੇਅਰ ਬਣਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ, ਜਿਸ ਦੀ ਪੁਸ਼ਟੀ ਦੋਵੇਂ ਪਾਰਟੀਆਂ ਦੇ ਸਥਾਨਕ ਨੇਤਾਵਾਂ ਵੱਲੋਂ ਕੀਤੀ ਗਈ, ਕਿਉਂਕਿ ਕਾਂਗਰਸ ਦੇ 30 ਅਤੇ ਭਾਜਪਾ ਦੇ 19 ਦੇ ਨਾਲ 2 ਆਜ਼ਾਦ ਮਿਲ ਕੇ 51 ਕੌਂਸਲਰ ਬਣਦੇ ਹਨ ਅਤੇ 'ਆਮ ਆਦਮੀ ਪਾਰਟੀ' ’ਚ ਸੰਨ੍ਹ ਲਗਾ ਕੇ ਅਸਾਨੀ ਨਾਲ 52 ਦਾ ਅੰਕੜਾ ਪਾਰ ਕਰਨ ਦਾ ਦਾਅਵਾ ਕੀਤਾ ਗਿਆ। ਪਰ ਭਾਜਪਾ ਨੇ ਕਾਂਗਰਸ ਦੇ ਮੇਅਰ ਬਣਾਉਣ ਦੇ ਸੁਪਨਿਆਂ ਨੂੰ ਗ੍ਰਹਿਣ ਲਗਾ ਦਿੱਤਾ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨਗਰ ਨਿਗਮ ’ਚ ਮੇਅਰਸ਼ਿਪ ਨੂੰ ਲੈ ਕੇ ਫਸਿਆ ਪੇਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e