ਲੁਧਿਆਣਾ ''ਚ ਮੇਅਰ ਦਾ ''ਸਸਪੈਂਸ'' ਹੋਇਆ ਖ਼ਤਮ, ''ਆਪ'' ਕੋਲ ਪੂਰਾ ਹੋਇਆ ਬਹੁਮਤ

Friday, Jan 10, 2025 - 11:25 AM (IST)

ਲੁਧਿਆਣਾ ''ਚ ਮੇਅਰ ਦਾ ''ਸਸਪੈਂਸ'' ਹੋਇਆ ਖ਼ਤਮ, ''ਆਪ'' ਕੋਲ ਪੂਰਾ ਹੋਇਆ ਬਹੁਮਤ

ਲੁਧਿਆਣਾ (ਹਿਤੇਸ਼, ਵਿੱਕੀ)- ਨਗਰ ਨਿਗਮ ’ਚ ਮੇਅਰ ਬਣਾਉਣ ਲਈ ਆਮ ਆਦਮੀ ਪਾਰਟੀ ਕੋਲ ਜ਼ਰੂਰੀ ਬਹੁਮਤ ਹੋਣ ਨੂੰ ਲੈ ਕੇ ਆ ਰਿਹਾ ਸਸਪੈਂਸ ਆਖਿਰ ਖ਼ਤਮ ਹੋ ਗਿਆ, ਜਿਸ ਦੇ ਤਹਿਤ ਕਾਂਗਰਸ ਦੇ 3 ਹੋਰ ਕੌਂਸਲਰਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਫ਼ਲਾਈਓਵਰ ਤੋਂ ਲਮਕੀ ਰੋਡਵੇਜ਼, ਪੰਜਾਬ 'ਚ ਸੰਘਣੀ ਧੁੰਦ ਕਾਰਨ ਸਵਾਰੀਆਂ ਨਾਲ ਭਰੀਆਂ ਬੱਸਾਂ ਦੀ ਜ਼ਬਰਦਸਤ ਟੱਕਰ

ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਚੋਣਾਂ ਦੇ ਨਤੀਜਿਆਂ ’ਚ ਸੱਤਾਧਾਰੀ ਆਮ ਆਦਮੀ ਪਾਰਟੀ ਦੇ 41 ਕੌਂਸਲਰ ਜਿੱਤੇ ਸਨ, ਜਦਕਿ ਮੇਅਰ ਬਣਾਉਣ ਲਈ 48 ਕੌਂਸਲਰ ਚਾਹੀਦੇ ਹਨ, ਜਿਸ ਦੇ ਮੱਦੇਨਜ਼ਰ ‘ਆਪ’ ਨੇ 7 ਵਿਧਾਇਕਾਂ ਦੇ ਵੋਟ ਪਾਉਣ ਦੀ ਗੱਲ ਕਹੀ ਪਰ ਉਸ ਨਾਲ ਕੌਂਸਲਰਾਂ ਦੇ ਜ਼ਰੂਰੀ ਬਹੁਮਤ ਦਾ ਅੰਕੜਾ 52 ’ਤੇ ਪੁੱਜ ਗਿਆ, ਜਿਸ ’ਚ ਇਕ ਆਜ਼ਾਦ ਕੌਂਸਲਰ ਅਤੇ ਇਕ ਕਾਂਗਰਸ ਦਾ ਕੌਂਸਲਰ ਮਿਲਾ ਕੇ ‘ਆਪ’ ਕੋਲ 50 ਕੌਸਲਰ ਹੋ ਗਏ ਹਨ। ਭਾਵੇਂ ਅਕਾਲੀ ਦਲ ਦਾ ਇਕ ਕੌਂਸਲਰ ਵੀ ‘ਆਪ’ ਵਿਚ ਸ਼ਾਮਲ ਹੋਇਆ ਸੀ ਪਰ ਕੁਝ ਦੇਰ ਬਾਅਦ ਵਾਪਸ ਚਲਾ ਗਿਆ, ਜਿਸ ਤੋਂ ਬਾਅਦ ਇਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ‘ਆਪ’ ਕੋਲ ਮੇਅਰ ਬਣਾਉਣ ਦੇ ਲਈ ਬਹੁਮਤ ਕਿਵੇਂ ਪੂਰਾ ਹੋਵੇਗਾ।

ਇੱਥੋਂ ਤੱਕ ਕਿ ਕਰਾਸ ਵੋਟਿੰਗ ਕਰਵਾਉਣ ਦੀਆਂ ਅਟਕਲਾਂ ਲਗਾਈਆਂ ਗਈਆਂ ਹਨ, ਇਸ ਦੇ ਲਈ ਕਾਨੂੰਨੀ ਮਾਹਿਰਾਂ ਦੀ ਸਲਾਹ ਲਈ ਗਈ ਪਰ ਕਈ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਵੀਰਵਾਰ ਦੇ ਰ ਸ਼ਾਮ ਮਾਹੌਲ ਬਦਲ ਗਿਆ, ਜਿਸਦੇ ਤਹਿਤ ਕਾਂਗਰਸ ਦੇ 2 ਕੌਂਸਲਰ ਪਰਮਿੰਦਰ ਸੋਮਾ ਅਤੇ ਜਗਮੀਤ ਸਿੰਘ ਨੋਨੀ ਅਤੇ ਭਾਜਪਾ ਦੀ ਮਹਿਲਾਂ ਕੌਂਸਲਰ ਅਨੀਤਾ ਨਨਚਾਹਲ ਨੂੰ ‘ਆਪ’ ਵਿਚ ਸ਼ਾਮਲ ਕਰ ਲਿਆ ਗਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮਾਸਕ ਪਾਉਣਾ ਲਾਜ਼ਮੀ! ਬਜ਼ੁਰਗਾਂ 'ਚ ਵੀ ਫੈਲਣ ਲੱਗਿਆ ਚੀਨੀ ਵਾਇਰਸ

ਮੰਤਰੀ ਮੁੰਡੀਆਂ ਨੇ ਮਾਰੀ ਬਾਜ਼ੀ, ਵਿਧਾਇਕਾਂ ਦੀ ਦੂਰੀ ਨੇ ਖੜ੍ਹੇ ਕੀਤੇ ਸਵਾਲ

ਕਾਂਗਰਸ ਦੇ 2 ਕੌਂਸਲਰਾਂ ਨੂੰ ਸ਼ਾਮਲ ਕਰਨ ਦੀ ਰਸਮ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਅਦਾ ਕੀਤੀ ਪਰ ਵਿਧਾਇਕਾਂ ਦੀ ਦੂਰੀ ਬਣਾਈ ਰੱਖੀ, ਜਿਸ ਤੋਂ ਸਵਾਲ ਖੜ੍ਹੇ ਹੋ ਗਏ ਹਨ ਕਿ ਕੀ ਸਾਊਥ ਅਤੇ ਆਤਮ ਨਗਰ ਇਲਾਕੇ ਦੇ ਵਿਧਾਇਕ ਇਸ ਜੁਆਇੰਨਿਗ ਨਾਲ ਸਹਿਮਤ ਨਹੀਂ ਸਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News