ਵਿਆਹ ਤੋਂ ਕੁਝ ਹੀ ਸਮੇਂ ਬਾਅਦ ਹੀ ਘਰ 'ਚੋਂ ਲਾੜੇ ਸਮੇਤ ਉੱਠੀਆ ਦੋ ਅਰਥੀਆਂ, ਧਾਹਾਂ ਮਾਰ ਰੋਇਆ ਪਰਿਵਾਰ

Friday, Mar 13, 2020 - 12:35 PM (IST)

ਲੁਧਿਆਣਾ (ਮਹੇਸ਼) : ਲੁਧਿਆਣਾ 'ਚ ਵਾਪਰੇ ਸੜਕ ਹਾਦਸੇ 'ਚ ਜੀਜਾ-ਸਾਲੇ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨੌਜਵਾਨ ਦਾ ਬੁੱਧਵਾਰ ਵਿਆਹ ਹੋਇਆ ਸੀ ਅਤੇ ਰਾਤ ਸਮੇਂ ਉਹ ਆਪਣੇ ਜੀਜੇ ਅਤੇ ਹੋਰ ਸਾਥੀਆਂ ਸਮੇਤ ਕਾਰ 'ਚ ਘੁੰਮਣ ਨਿਕਲਿਆ ਸੀ। ਜਲੰਧਰ ਬਾਈਪਾਸ ਨੇੜੇ ਕਾਰ ਅੱਗੇ ਚੱਲ ਰਹੇ ਕੈਂਟਰ ਨਾਲ ਜਾ ਟਕਰਾਈ। ਹਾਦਸੇ 'ਚ ਕਾਰ ਸਵਾਰ 5 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

PunjabKesariਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਲੁਧਿਆਣਾ ਜ਼ਿਲੇ ਦੇ ਪਿੰਡ ਭੱਟੀਆ ਵਾਸੀ ਰਾਹੁਲ ਅਤੇ ਮਾਚਲ ਦੇ ਮੰਡੀ ਵਾਸੀ ਜੀਜਾ ਰਾਜੂ ਦੇ ਰੂਪ 'ਚ ਹੋਈ ਹੈ। ਲਾੜੀ ਨੂੰ ਘਰ ਛੱਡਣ ਤੋਂ ਬਾਅਦ ਲਾੜਾ ਅਤੇ ਉਸ ਦੇ ਰਿਸ਼ਤੇਦਾਰ ਘੁੰਮਣ ਲਈ ਲੁਧਿਆਣਾ ਆ ਗਏ। ਪਾਰਟੀ ਕਰਨ ਤੋਂ ਬਾਅਦ ਸਾਰੇ ਵਾਪਸ ਭੱਟੀਆ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਾਰਿਆ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਾਰ ਦੀ ਰਫਤਾਰ ਵੀ ਤੇਜ਼ ਸੀ। ਜੈਸਿਅਨ ਚੌਕ ਕਾਰ ਅੱਗੇ ਜਾ ਰਹੇ ਟੱਕਰ ਦੇ ਥੱਲੇ ਵੜ੍ਹ ਗਈ, ਜਿਸ ਕਾਰਨ ਜੀਜੇ-ਸਾਲੇ ਦੀ ਮੌਤ ਹੋ ਗਈ ਜਦਕਿ 5 ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ।

PunjabKesariਜੰਮੂ ਤੋਂ ਆ ਰਿਹਾ ਸੀ ਕੈਂਟਰ
ਜੰਮੂ ਦੇ ਰਹਿਣ ਵਾਲੇ ਕੈਂਟਰ ਚਾਲਕ ਨੇ ਦੱਸਿਆ ਕਿ ਸ਼ਮਸ਼ੇਰ ਕੋਹਲੀ ਨੇ ਦੱਸਿਆ ਕਿ ਉਹ ਪਿੰਡ ਸਰਾਭਾ ਤੋਂ ਆਂਡੇ ਲੋਡ ਕਰਕੇ ਜੰਮੂ ਲਈ ਰਵਾਨਾ ਹੋਇਆ ਸੀ। ਜਲੰਧਰ ਬਾਈਪਾਸ ਦੇ ਸਰਵਿਸ ਲੇਨ 'ਤੇ ਜਾ ਰਿਹਾ ਸੀ। ਅਚਾਨਕ ਗੱਡੀ ਨੂੰ ਜ਼ੋਰਦਾਰ ਝਟਕਾ ਲੱਗਾ ਤਾਂ ਉਸ ਨੇ ਤੁਰੰਤ ਬ੍ਰੇਕ ਲਗਾਈ ਅਤੇ ਉੱਤਰ ਕੇ ਪਿੱਛੇ ਗਿਆ ਤਾਂ ਕਾਰ ਬੁਰੀ ਤਰ੍ਹਾਂ ਫਸੀ ਹੋਈ ਸੀ। ਇਸ ਤੋਂ ਬਾਅਦ ਉਸ ਨੇ ਪੁਲਸ ਨੂੰ ਫੋਨ ਕਰਕੇ ਇਸ ਘਟਨਾ ਦੀ ਜਾਣਕਾਰੀ ਦਿੱਤੀ।

PunjabKesariਨਵ-ਵਿਆਹੁਤਾ ਬੋਲੀ - ਇਕ ਵਾਰ ਰਾਹੁਲ ਦਾ ਚਿਹਰਾ ਤਾਂ ਦੇਖਣ ਦਿਓ
ਘਟਨਾ 'ਚ ਮਾਰੇ ਗਏ ਰਾਹੁਲ ਦੀ ਪਤਨੀ ਮਧੂ ਨੂੰ ਜਦੋਂ ਉਸ ਦੀ ਮੌਤ ਦਾ ਪਤਾ ਲੱਗਾ ਤਾਂ ਉਹ ਬੇਸੁੱਧ ਹੋ ਗਈ। ਬੁੱਧਵਾਰ ਸ਼ਾਮ ਹੀ ਡੋਲੀ 'ਚ ਸਵਾਰ ਹੋ ਆਪਣੇ ਸਹੁਰੇ ਪਹੁੰਚੀ ਮਧੂ ਪਤੀ ਨੂੰ ਮਿਲਣ ਦੀ ਕਲਪਨਾ 'ਚ ਹੀ ਸੀ ਕਿ ਉਸ ਦੀ ਮੌਤ ਦੀ ਖਬਰ ਆ ਗਈ। ਦੇਰ ਰਾਤ ਰਿਸ਼ਤੇਦਾਰ ਉਸ ਨੂੰ ਆਪਣੇ ਨਾਲ ਸਿਵਲ ਹਸਪਤਾਲ ਲੈ ਆਏ। ਹਸਪਤਾਲ 'ਚ ਉਹ ਰੋਂਦੇ ਹੋਏ ਸਿਰਫ ਇਕ ਹੀ ਗੱਲ ਕਹਿ ਰਹੀ ਸੀ ਕਿ 'ਮੈਂ ਇਕ ਵਾਰ ਰਾਹੁਲ ਦਾ ਚਿਹਰਾ ਦੇਖਣਾ ਹੈ'।

ਇਹ ਵੀ ਪੜ੍ਹੋ :  ਨਸ਼ੇੜੀ ਲਾੜੀ : ਵਿਆਹ ਦੇ ਪਹਿਲੇ ਦਿਨ ਹੀ ਉਡਾਏ ਸਹੁਰੇ ਪਰਿਵਾਰ ਦੇ ਹੋਸ਼


Baljeet Kaur

Content Editor

Related News